Image default
ਤਾਜਾ ਖਬਰਾਂ

Breaking News – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ ਰੁਪੱਈਆ ਵਾਲਾ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ

Breaking News – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ ਰੁਪੱਈਆ ਵਾਲਾ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ

8 ਮਾਰਚ ਨੂੰ ਦੋਦਾ ਵਿਖੇ ਮਨਾਏ ਜਾਣ ਵਾਲੇ ਮਹਿਲਾ ਦਿਵਸ ਅਤੇ ਜੀਰਾ ਸਾਂਝਾ ਮੋਰਚਾ ਵਿਖੇ ਜਥੇ ਭੇਜਣ ਲਈ ਪਿੱਪਲੀ, ਰਾਈਆਂ ਵਾਲਾ, ਭਾਗਥਲਾ, ਪੱਖੀ, ਹਰਦਿਆਲੇਆਣਾ ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ

ਫਰੀਦਕੋਟ, 22 ਫਰਵਰੀ – (ਪੰਜਾਬ ਡਾਇਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ ਰੁਪੱਈਆ ਵਾਲਾ ਦੀ ਅਗਵਾਈ ਵਿੱਚ 8 ਮਾਰਚ ਨੂੰ ਦੋਦਾ ਵਿਖੇ ਮਨਾਏ ਜਾਣ ਵਾਲੇ ਮਹਿਲਾ ਦਿਵਸ ਅਤੇ ਜੀਰਾ ਸਾਂਝਾ ਮੋਰਚਾ ਵਿਖੇ ਜਥੇ ਭੇਜਣ ਲਈ ਪਿੱਪਲੀ, ਰਾਈਆਂ ਵਾਲਾ, ਭਾਗਥਲਾ, ਪੱਖੀ, ਹਰਦਿਆਲੇਆਣਾ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਬੋਹੜ ਸਿੰਘ ਰੁਪੱਈਆ ਵਾਲਾ ਨੇ 8 ਮਾਰਚ ਨੂੰ ਔਰਤਾ ਦੇ ਬਲੀਦਾਨ ਨੂੰ ਸਿੱਜਦਾ ਕਰਨ ਲਈ ਵੱਡੇ ਪੱਧਰ ਤੇ ਮਨਾਏ ਜਾਣ ਵਾਲੇ ਔਰਤ ਦਿਵਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਜੀਵਨ ਦੀ ਸ਼ੁਰੂਆਤ ਹੀ ਇਕ ਮਾਂ ਵੱਲੋਂ ਜੀਵਨ ਦਾਨ ਦੇਣ ਉਪਰੰਤ ਹੁੰਦੀ ਹੈ ਅਤੇ ਔਰਤ ਦੀ ਜਿੰਨੀ ਵੀ ਸਿਫ਼ਤ ਕੀਤੀ ਜਾਵੇ ਉਹ ਘੱਟ ਹੈ ਕਿਉਂਕਿ ਅਸੀਂ ਇੱਕ ਔਰਤ ਦਾ ਦੇਣ ਸਾਰੀ ਜ਼ਿੰਦਗੀ ਵਿੱਚ ਨਹੀਂ ਦੇ ਸਕਦੇ ਕਿਉਂਕਿ ਔਰਤ ਦੇ ਮਾਂ,ਭੈਣ,ਪਤਨੀ,ਭੂਆ ਮਾਸੀ ਆਦਿ ਰੂਪ ਵਿੱਚ ਅਨੇਕਾਂ ਰੂਪ ਹਨ ਜਿਸ ਵਿੱਚ ਉਹ ਸਾਰੀ ਜਿੰਦਗੀ ਬਲੀਦਾਨ ਅਤੇ ਸੇਵਾ ਦੇ ਪੁੰਜ ਬਣਕੇ ਆਪਣੀ ਸਾਰੀ ਜ਼ਿੰਦਗੀ ਕੱਢ ਦਿੰਦੀ ਹੈ ।
ਇਸ ਲਈ ਔਰਤ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਇਸ ਲਈ ਔਰਤਾਂ ਨੂੰ ਸਿੱਜਦਾ ਕਰਨ ਲਈ 8 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਦੋਦਾ ਵਿਖੇ ਵੱਡਾ ਇਕੱਠ ਕਰਕੇ ਮਹਿਲਾ ਦਿਵਸ ਮਨਾਇਆ ਰਿਹਾ ਹੈ। ਸਾਂਝਾ ਮੋਰਚਾ ਜ਼ੀਰਾ ਬਾਰੇ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਘਣੀਆਂ ਜ਼ਿਲ੍ਹਾ ਜਰਨਲ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਸ ਮੌਤ ਵੰਡਣ ਵਾਲੀ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤੇ ਨੂੰ ਮਹੀਨੇ ਤੋ ਉਪਰ ਦਾ ਸਮਾਂ ਹੋ ਚੁੱਕਿਆ ਹੈ ਪ੍ਰੰਤੂ ਕਹਿਣੀ ਅਤੇ ਕਰਨੀ ਵਿੱਚ ਅੰਤਰ ਵਾਲੀ ਸਰਕਾਰ ਵੱਲੋਂ ਐਲਾਨ ਨੂੰ ਕਾਗਜੀ ਅਮਲੀ ਜਾਮਾ ਪਹਿਨਾਉਣ ਵਿਚ ਦੇਰੀ ਕਰਨ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਇਸ ਸਰਕਾਰ ਦੀ ਵੀ ਨੀਅਤ ਵਿੱਚ ਖੋਟ ਹੈ ਜੇਕਰ ਸਰਕਾਰ ਦੀ ਨੀਤੀ ਅਤੇ ਨੀਅਤ ਸਪਸ਼ਟ ਹੁੰਦੀ ਤਾਂ ਹੁਣ ਤੱਕ ਉਹ ਐਲਾਨ ਕਾਗਜ਼ੀ ਅਮਲੀ ਜਾਮੇ ਵਿੱਚ ਤਬਦੀਲ ਹੋ ਚੁੱਕਿਆ ਹੁੰਦਾ।
ਇਸ ਮੌਕੇ ਉਨ੍ਹਾਂ ਨਾਲ ਸੁਖਚੈਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ,ਪਾਲ ਸਿੰਘ ਰਾਈਆਂ ਵਾਲਾ,ਗੋਰਾ ਰਾਈਆਂ ਵਾਲਾ,ਇਕਾਈ ਪ੍ਰਧਾਨ ਪਿੱਪਲੀ ਕਲਾਂ ਗੁਰਦਾਸ ਸਿੰਘ,ਇਕਾਈ ਪ੍ਰਧਾਨ ਪਿੱਪਲੀ ਪੁਰਾਣੀ ਗੋਰਾ ਸਿੰਘ,ਇਕਾਈ ਪ੍ਰਧਾਨ ਆਈਆਣਾ ਪਾਲ ਸਿੰਘ,ਇਕਾਈ ਪ੍ਰਧਾਨ ਪੱਖੀ ਕਲਾਂ ਰਾਜੂ ਸਿੰਘ,ਇਕਾਈ ਪ੍ਰਧਾਨ ਭਾਗਥਾਲਾ ਕਲਾਂ ਨਛੱਤਰ ਸਿੰਘ,ਇਕਾਈ ਪ੍ਰਧਾਨ ਭਾਗਥਾਲਾ ਖੁਰਦ ਮੱਖਣ ਸਿੰਘ,ਇਕਾਈ ਪ੍ਰਧਾਨ ਪੇਲੁਆਣਾ ਰਜਿੰਦਰ ਸਿੰਘ,ਇਕਾਈ ਪ੍ਰਧਾਨ ਹਾਰਦਿਆਣਾ ਟਹਿਲ ਸਿੰਘ ਆਦਿ ਆਗੂ ਹਾਜ਼ਰ ਸਨ।
ਜਾਰੀ ਕਰਤਾ: ਬੋਹੜ ਸਿੰਘ ਰੁਪੱਈਆ ਵਾਲਾ ਜ਼ਿਲ੍ਹਾ ਫਰੀਦਕੋਟ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ।

Advertisement

Related posts

Breaking News- ਮੋਟੇ-ਅਨਾਜਾਂ ਦੀ ਕਾਸ਼ਤ ਸਬੰਧੀ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 2 ਫਰਵਰੀ ਨੂੰ

punjabdiary

Breaking- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਧਾਨ ਚੋਣਾਂ ਨੂੰ ਲੈ ਕੇ ਆਗੂਆਂ ਨਾਲ ਵਿਟਾਕ ਵਟਾਂਦਰਾ ਕੀਤਾ

punjabdiary

Breaking- ਪੰਜਾਬ ਨੰਬਰਦਾਰ ਯੂਨੀਅਨ ਦੇ ਨੁਮਾਇੰਦਿਆਂ ਨੇ ਪੰਜਾਬ ਵਿਧਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ

punjabdiary

Leave a Comment