Breaking News- IAS ਅਧਿਕਾਰੀ ਨੇ ਨੌਕਰੀ ਛੱਡਣ ਦਾ ਲਿਆ ਫੈਸਲਾ
ਚੰਡੀਗੜ੍ਹ, 22 ਜੁਲਾਈ – (ਪੰਜਾਬ ਡਾਇਰੀ) ਪੰਜਾਬ ਸਰਕਾਰ ਦੇ ਸੀਨੀਅਰ ਆਈਏਐਸ ਅੰਮ੍ਰਿਤ ਕੌਰ ਗਿੱਲ ਜੋ ਕਿ ਕੈਪਟਨ ਸਰਕਾਰ ਮੌਕੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਤੋਂ ਇਲਾਵਾ ਮਲੇਰਕੋਟਲਾ ਜ਼ਿਲ੍ਹੇ ਦੇ ਪਹਿਲੇ ਡੀਸੀ ਰਹੇ ਹਨ ਨੇ ਨੌਕਰੀ ਛੱਡਣ ਦਾ ਫੈਸਲਾ ਲਿਆ ਹੈ । ਜਾਣਕਾਰੀ ਅਨੁਸਾਰ ਅੰਮ੍ਰਿਤ ਕੌਰ ਗਿੱਲ ਨੇ 3 ਮਹੀਨੇ ਦਾ ਨੋਟਿਸ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਵੀ ਆਰ ਐਸ ਮੰਗ ਲਈ ਹੈ । ਦੱਸਿਆ ਜਾਂਦਾ ਹੈ ਕਿ ਮੈਡਮ ਅੰਮ੍ਰਿਤ ਕੌਰ ਗਿੱਲ ਨੇ ਜੋ ਕਿ 2010 ਬੈਚ ਦੇ ਆਈਏਐਸ ਅਧਿਕਾਰੀ ਹਨ ਨੇ ਵੀ ਆਰ ਐਸ ਲਈ ਚੀਫ ਸੈਕਟਰੀ ਨੂੰ ਆਪਣਾ ਬੇਨਤੀ ਪੱਤਰ ਭੇਜਿਆ ਹੈ । ਦੱਸਣਾ ਹੋਵੇਗਾ ਕਿ ਅੰਮ੍ਰਿਤ ਕੌਰ ਗਿੱਲ ਇਸ ਸਮੇਂ ਐਮ ਡੀ ਪਨਸਪ ਦੇ ਅਹੁਦੇ ਤੇ ਤਾਇਨਾਤ ਹਨ । ਸੂਤਰਾਂ ਦਾ ਕਹਿਣਾ ਹੈ ਕਿ ਅੰਮ੍ਰਿਤ ਕੌਰ ਗਿੱਲ ਨੇ ਪਹਿਲਾ ਵੀ ਵੀ ਆਰ ਐਸ ਲਈ ਅਪਲਾਈ ਕੀਤਾ ਸੀ ਤੇ ਫਿਰ ਅਪਣੀ ਅਰਜ਼ੀ ਵਾਪਸ ਲੈ ਲਈ ਸੀ।