Image default
ਤਾਜਾ ਖਬਰਾਂ

Breaking News- ਮੀਂਹ ਨਾਲ ਮੌਸਮ ਹੋਇਆ ਖ਼ੁਸ਼ਗਵਾਰ

Breaking News- ਮੀਂਹ ਨਾਲ ਮੌਸਮ ਹੋਇਆ ਖ਼ੁਸ਼ਗਵਾਰ
ਚੰਡੀਗੜ੍ਹ, 29 ਜੂਨ – (ਪੰਜਾਬ ਡਾਇਰੀ) ਬੁੱਧਵਾਰ ਸਵੇਰ ਪੰਜਾਬ ਅਤੇ ਹਰਿਆਣੇ ਦੇ ਕਈ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ।। ਟ੍ਰਾਈਸਿਟੀ (ਚੰਡੀਗੜ੍ਹ-ਪੰਚਕੂਲਾ ਅਤੇ ਮੋਹਾਲੀ) ਵਿੱਚ ਸਵੇਰ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ ਪਰ ਕੰਮਕਾਰਾਂ ਉਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜ਼ੀਰਕਪੁਰ ਵਿੱਚ ਭਾਰੀ ਮੀਂਹ ਅਤੇ ਨਵੇਂ ਉਸਾਰੇ ਜਾ ਰਹੇ ਅੰਡਰਬ੍ਰਿਜ ਕਾਰਨ ਲੰਮਾ ਜਾਮ ਲੱਗ ਗਿਆ। ਇਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਜੁਲਾਈ ਵਿੱਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪੰਜਾਬ ਤੇ ਚੰਡੀਗੜ੍ਹ ‘ਚ ਹਮੇਸ਼ਾ 30 ਜੂਨ ਤੱਕ ਮੌਨਸੂਨ ਆਉਂਦੇ ਹਨ।

Related posts

Breaking- ਆਜ਼ਾਦੀ ਦਿਵਸ ਸਮਾਗਮ ਸਬੰਧੀ ਕਰਵਾਈ ਫੁੱਲ ਡ੍ਰੈਸ ਰਿਹਰਸਲ

punjabdiary

ਪੰਜਾਬ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੇ ਮਾਮਲੇ 7,000 ਤੋਂ ਪਾਰ, ਜਾਣੋ ਜ਼ਿਲ੍ਹਿਆਂ ਦਾ AQI

Balwinder hali

ਟੈਲੀਗ੍ਰਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣੋ ਨਵੇਂ ਨਿਯਮ, ਨਹੀਂ ਤਾਂ ਜਾ ਸਕਦੇ ਹੋ ਜੇਲ੍ਹ

Balwinder hali

Leave a Comment