Image default
ਤਾਜਾ ਖਬਰਾਂ

Breaking News- ਮੋਟੇ-ਅਨਾਜਾਂ ਦੀ ਕਾਸ਼ਤ ਸਬੰਧੀ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 2 ਫਰਵਰੀ ਨੂੰ

Breaking News- ਮੋਟੇ-ਅਨਾਜਾਂ ਦੀ ਕਾਸ਼ਤ ਸਬੰਧੀ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 2 ਫਰਵਰੀ ਨੂੰ

ਪੀ.ਏ.ਯੂ ਦੇ ਸਾਇੰਸਦਾਨਾਂ ਅਤੇ ਖੇਤੀ ਵਿਰਾਸਤ ਮਿਸ਼ਨਵੱਲੋਂ ਦਿੱਤੀ ਜਾਵੇਗੀ ਮੂਲ ਅਨਾਜਾਂ ਦੀ ਜਾਣਕਾਰੀ

ਫਰੀਦਕੋਟ, 1 ਫਰਵਰੀ – (ਪੰਜਾਬ ਡਾਇਰੀ) ਡਾ. ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਦੀ ਅਗਵਾਈ ਹੇਠ ਮਿਤੀ 2 ਫਰਵਰੀ 2023 ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋ ਆਤਮਾ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਮੂਲ ਅਨਾਜਾਂ ਜਿਵੇ ਜਵਾਰ, ਬਾਜਰਾ, ਸਵਾਂਕ, ਕੰਗਣੀ, ਕੋਧਰਾ, ਰਾਗੀ ਆਦਿ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾਣਾ ਮੰਡੀ ਜੈਤੋ ਵਿਖੇ ਲਗਾਇਆ ਜਾਵੇਗਾ। ਇਸ ਕੈਂਪ ਚ ਵੱਖ ਵੱਖ ਵਿਭਾਗਾਂ ਵੱਲੋ ਅਤੇ ਮੂਲ ਅਨਾਜਾਂ ਦਾ ਪ੍ਰਸਾਰ ਕਰ ਰਹੀਆਂ ਸੰਸਥਾਵਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਇੰਸਦਾਨਾਂ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਬੁਲਾਰਿਆਂ ਵੱਲੋ ਮੂਲ ਅਨਾਜਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਨੇ ਜਿਲ੍ਹਾ ਫਰੀਦਕੋਟ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਿਸਾਨ ਸਿਖਲਾਈ ਕੈਂਪ ਵਿੱਚ ਵੱਡੀ ਸੰਖਿਆਂ ਵਿੱਚ ਭਾਗ ਲੈ ਕੇ ਮੂਲ ਅਨਾਜਾਂ ਬਾਰੇ ਜਾਣਕਾਰੀ ਲੈ ਕੇ ਇਹਨਾਂ ਦੀ ਕਾਸ਼ਤ ਕਰਨ ਅਤੇ ਇਨ੍ਹਾਂ ਮੂਲ ਅਨਾਜਾਂ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣ। ਇਨ੍ਹਾਂ ਮੋਟੇ ਅਨਾਜਾਂ ਦੀ ਪੈਦਾਵਾਰ ਨਾਲ ਜ਼ਮੀਨ ਦੀ ਸਿਹਤ ਵੀ ਠੀਕ ਰਹੇਗੀ ਅਤੇ ਇਹਨਾਂ ਨੂੰ ਖਾਣ ਨਾਲ ਮਨੁੱਖੀ ਸਿਹਤ ਵੀ ਤੰਦਰੁਸਤ ਰਹੇਗੀ।

Advertisement

Related posts

Breaking- ਦੇਸ਼ ਭਗਤ ਪੰਡਿਤ ਚੇਤਨ ਦੇਵ ਕਾਲਜ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਨੂੰ ਕਰੋੜਾਂ ਰੁਪਏ ਤੋਂ ਵੱਧ ਦੀ ਰਾਸ਼ੀ ਹੋਵੇਗੀ ਜਾਰੀ

punjabdiary

ਟੈਲੀਗ੍ਰਾਮ ਬਦਨਾਮ ਕਿਉਂ ਹੈ? ਪੇਪਰ ਲੀਕ, ਸਟਾਕ ਫਰਾਡ, ਜਬਰੀ ਵਸੂਲੀ ਅਤੇ ਚਾਈਲਡ ਪੋਰਨੋਗ੍ਰਾਫੀ ਤੱਕ ਦੇ ਦੋਸ਼

Balwinder hali

Breaking News- ਮੂਸੇਵਾਲਾ ਕਤਲ ਕੇਸ ‘ਚ ਫਾਰਚੂਨਰ ਦੇਣ ਵਾਲਾ ਸਟੱਡ ਫਾਰਮ ਦਾ ਮਾਲਕ ਗ੍ਰਿਫਤਾਰ, 3 ਹੋਰ ਫਰਾਰ

punjabdiary

Leave a Comment