Breaking News- ਰਾਸ਼ਟਰਪਤੀ ਦੇ ਭੱਜਣ ਤੋਂ ਬਾਅਦ ਸ਼੍ਰੀਲੰਕਾ ਨੇ ਐਮਰਜੈਂਸੀ ਲਗਾਈ
ਨਵੀ ਦਿੱਲੀ, 13 ਜੁਲਾਈ – (ਪੰਜਾਬ ਡਾਇਰੀ) ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਮਾਲਦੀਪ ਭੱਜ ਜਾਣ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਵਜੋਂ ਐਮਰਜੰਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਆਰਥਿਕ ਸੰਕਟ ’ਚ ਫਸੇ ਦੇਸ਼ ’ਚ ਪ੍ਰਦਰਸ਼ਨ ਹੋਰ ਜ਼ੋਰ ਫੜ ਗਏ ਹਨ। ਵਿਕਰਮਸਿੰਘੇ ਦੇ ਮੀਡੀਆ ਸਕੱਤਰ ਨੇ ਦੱਸਿਆ, ‘ਪ੍ਰਧਾਨ ਮੰਤਰੀ ਨੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਐਮਰਜੰਸੀ (ਦੇਸ਼ ਵਿਆਪੀ) ਦਾ ਐਲਾਨ ਕਰ ਦਿੱਤਾ ਹੈ ਅਤੇ ਪੱਛਮੀ ਸੂਬੇ ਵਿੱਚ ਕਰਫਿਊ ਲਗਾ ਦਿੱਤਾ ਹੈ