Image default
ਅਪਰਾਧ ਤਾਜਾ ਖਬਰਾਂ

Breaking News- ਲਾਰੈਂਸ ਬਿਸ਼ਨੋਈ ਦਾ ਸਾਥੀ ਸਾਜਨ ਕਲਿਆਣ ਗ੍ਰਿਫ਼ਤਾਰ

Breaking News- ਲਾਰੈਂਸ ਬਿਸ਼ਨੋਈ ਦਾ ਸਾਥੀ ਸਾਜਨ ਕਲਿਆਣ ਗ੍ਰਿਫ਼ਤਾਰ

ਅੰਮ੍ਰਿਤਸਰ, 8 ਜੁਲਾਈ – (ਪੰਜਾਬ ਡਾਇਰੀ) ਅੰਮ੍ਰਿਤਸਰ ਪੁਲਿਸ ਨੇ ਇੱਕ ਗੈਂਗਸਟਰ ਅਤੇ ਨਸ਼ਾ ਤਸਕਰ ਸਾਜਣ ਕਲਿਆਣ ਨੂੰ ਕਾਬੂ ਕੀਤਾ ਗਿਆ ਹੈ। ਸਾਜਨ ਕਲਿਆਣ ਦੇ ਨਾਲ-ਨਾਲ ਉਸ ਦੇ 5 ਸਾਥੀ ਵੀ ਪੁਲਿਸ ਦੀ ਹਿਰਾਸਤ ਵਿੱਚ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਨ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫੈਜ਼ਪੁਰਾ ਦੇ ਨਵਾੜੀ ਅੱਡੀ ਦੇ ਰਹਿਣ ਵਾਲੇ ਸਾਜਨ ਕਲਿਆਣ ਉਰਫ਼ ਡੱਡੂ, ਅਤੇ ਉਸ ਦੇ ਪੰਜ ਸਾਥੀ ਕਾਰ (PB46-AE9783) ਵਿੱਚ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਨ। ਇਸ ’ਤੇ ਪੁਲੀਸ ਨੇ ਵੇਰਕਾ ਮੋੜ ’ਤੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਘੇਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਪਿਸਤੌਲ, ਤੇਰਾਂ ਜਿੰਦਾ ਕਾਰਤੂਸ ਬਰਾਮਦ ਹੋਏ ਅਤੇ ਇੱਕ ਹੋਰ ਕਾਰ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।

Related posts

ਨਸ਼ਾ ਮੁਕਤ ਸਮਾਜ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ :- ਡਾ ਸੰਜੇ ਕਪੂਰ

punjabdiary

ਪੰਜਾਬ ‘ਚ ਬਦਲੇਗਾ ਮੌਸਮ, ਇਨ੍ਹਾਂ 6 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ

punjabdiary

ਆਨਲਾਈਨ ਗੇਮਿੰਗ ‘ਤੇ ਕੇਂਦਰ ਸਰਕਾਰ ਸਖ਼ਤ, 3 ਤਰ੍ਹਾਂ ਦੀਆਂ ਗੇਮਾਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ

punjabdiary

Leave a Comment