Image default
ਅਪਰਾਧ ਤਾਜਾ ਖਬਰਾਂ

Breaking News-ਵਿਜੀਲੈਂਸ ਨੇ ਦਬੋਚਿਆ ਭ੍ਰਿਸ਼ਟ ਆਈ.ਏ.ਐਸ ਅਧਿਕਾਰੀ, 7 ਕਰੋੜ ਦੇ ਪ੍ਰਾਜੈਕਟ ‘ਚੋਂ ਮੰਗਦਾ ਸੀ 7 ਲੱਖ ਰਿਸ਼ਵਤ

ਚੰਡੀਗੜ੍ਹ, 21 ਜੂਨ – (ਪੰਜਾਬ ਡਾਇਰੀ) ਸਾਲ 2008 ਬੈਚ ਦੇ ਸੀਨੀਅਰ ਆਈ.ਏ.ਐਸ ਅਧਿਕਾਰੀ ਸੰਜੇ ਪੋਪਲੀ ਨੂੰ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੋਪਲੀ ਦੇ ਨਾਲ ਸੀਵਰੇਜ ਬੋਰਡ ਦੇ ਇੱਕ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੰਜੇ ਪੋਪਲੀ ਨੇ ਸੀਵਰੇਜ ਬੋਰਡ ਵਿੱਚ ਰਹਿੰਦੇ ਹੋਏ 7 ਕਰੋੜ ਦੇ ਸੀਵਰੇਜ ਪ੍ਰੋਜੈਕਟ ਵਿੱਚ 7 ਲੱਖ ਦੀ ਰਿਸ਼ਵਤ ਮੰਗੀ ਸੀ। ਇਹ ਪ੍ਰੋਜੈਕਟ ਨਵਾਂਸ਼ਹਿਰ ਦਾ ਸੀ ਅਤੇ ਸੌਦਾ ਕਾਂਗਰਸ ਸਰਕਾਰ ਵੇਲੇ ਹੋਇਆ ਸੀ, ਜਿਸ ਸਬੰਧੀ ਸ਼ਿਕਾਇਤ ਕਰਨਾਲ ਦੇ ਸਰਕਾਰੀ ਠੇਕੇਦਾਰ ਸੰਜੇ ਕੁਮਾਰ ਵੱਲੋਂ ਕੀਤੀ ਗਈ। ਉਸਨੇ ਦੱਸਿਆ ਗਿਆ ਕਿ ਸੰਜੇ ਪੋਪਲੀ ਪਿਛਲੀ ਕਾਂਗਰਸ ਸਰਕਾਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦਾ ਸੀ.ਈ.ਓ ਸੀ, ਇਸ ਦੌਰਾਨ ਨਵਾਂਸ਼ਹਿਰ ਵਿੱਚ 7 ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ। ਜਿਸ ਵਿੱਚ ਪੋਪਲੀ ਨੇ 7 ਲੱਖ ਦੀ ਰਿਸ਼ਵਤ ਮੰਗੀ ਜੋ ਕਿ ਮਿਥੇ ਪ੍ਰੋਜੈਕਟ ਦਾ 1% ਸੀ।
ਠੇਕੇਦਾਰ ਮੁਤਾਬਕ ਪਹਿਲੀ ਕਿਸ਼ਤ ਦੇ 3.50 ਲੱਖ ਰੁਪਏ ਵਿਭਾਗ ਦੇ ਆਪਣੇ ਸੁਪਰਡੈਂਟ ਇੰਜਨੀਅਰ (ਐਸ.ਈ.) ਸੰਜੀਵ ਵਤਸ ਰਾਹੀਂ ਚੰਡੀਗੜ੍ਹ ਵਿੱਚ ਦਿੱਤੇ ਗਏ ਸਨ। ਹਾਲਾਂਕਿ ਜਦੋਂ ਦੂਜੀ ਕਿਸ਼ਤ ਵੇਲੇ ਉਸਨੇ ਰਿਕਾਰਡਿੰਗ ਕਰ ਲਈ ਅਤੇ ਸਰਕਾਰ ਤਾਈਂ ਪਹੁੰਚਾਉਣੀ ਕੀਤੀ। ਜਿਸ ਤੋਂ ਬਾਅਦ ਸੋਮਵਾਰ ਦੇਰ ਰਾਤ ਪੋਪਲੀ ਨੂੰ ਚੰਡੀਗੜ੍ਹ ਦੇ ਸੈਕਟਰ 20 ਸਥਿਤ ਉਸਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ।
ਪੋਪਲੀ ਇਸ ਸਮੇਂ ਪੈਨਸ਼ਨ ਡਾਇਰੈਕਟਰ ਦੀ ਪੋਸਟ ‘ਤੇ ਸੇਵਾ ਨਿਭਾ ਰਿਹਾ ਸੀ, ਦੋਵਾਂ ਸੰਜੇ ਅਤੇ ਸੰਜੀਵ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਵਿਭਾਗ ਅਨੁਸਾਰ ਮੁੱਖ ਮੰਤਰੀ ਪੰਜਾਬ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਇਹ ਕਾਲ ਰਿਕਾਰਡਿੰਗ ਭੇਜੀ ਗਈ ਸੀ।
ਮਾਮਲੇ ਦੀ ਤਫਤੀਸ਼ ਮਗਰੋਂ ਵਿਜੀਲੈਂਸ ਵਿਭਾਗ ਦੇ ਸਪੈਸ਼ਲ ਟੀਮ ਨੇ ਪੋਪਲੀ ਨੂੰ ਚੰਡੀਗੜ੍ਹ ਦੇ ਸੈਕਟਰ 20 ਸਥਿਤ ਘਰ ਤੋਂ ਗ੍ਰਿਫਤਾਰ ਕਰ ਲਿਆ ਤੇ ਉਸਦੇ ਸਾਥੀ ਮੁਲਜ਼ਮ ਸੰਜੀਵ ਵਤਸ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ।

Related posts

ਅੰਮ੍ਰਿਤਸਰ ’ਚ ਚੱਲੀਆਂ ਗੋਲ਼ੀਆਂ, ਬਦਮਾਸ਼ 70 ਹਜ਼ਾਰ ਦੀ ਨਕਦੀ ਲੈ ਹੋਏ ਫ਼ਰਾਰ

punjabdiary

Breaking News–ਪਤਨੀ ਗਨੀਵ ਕੌਰ ਦਾ ਰਾਜਪਾਲ ਤੇ DGP ਨੂੰ ਪੱਤਰ, ਹਰਪ੍ਰੀਤ ਸਿੱਧੂ ਨੂੰ ਤੁਰੰਤ ADGP ਜੇਲ੍ਹਾਂ ਦੇ ਅਹੁਦੇ ਤੋਂ ਕੀਤਾ ਜਾਵੇ ਲਾਂਭੇ, ਮਜੀਠੀਆ ਦੀ ਜਾਨ ਨੂੰ ਖ਼ਤਰਾ !

punjabdiary

ਕਿਸਾਨਾਂ ਨੂੰ ਲੋੜ ਮੁਤਾਬਿਕ ਪਾਣੀ ਵਰਤਣ ਦੀ ਕੀਤੀ ਅਪੀਲ: ਬਿਜਲੀ ਮੰਤਰੀ

punjabdiary

Leave a Comment