Image default
ਤਾਜਾ ਖਬਰਾਂ

Breaking News-ਸ਼ਹਿਰ ‘ਚ ਦੋ ਮੁੱਖ ਮੰਤਰੀਆਂ ਦੀ ਫੇਰੀ ਦਰਮਿਆਨ ਅਲਰਟ ਦੇ ਬਾਵਜੂਦ ਵੀ ਲੁਟੇਰਿਆਂ ਨੇ ਕੀਤੀ 5 ਲੱਖ ਰੁਪਏ ਦੀ ਲੁੱਟ

ਜਲੰਧਰ, 15 ਜੂਨ – (ਪੰਜਾਬ ਡਾਇਰੀ) ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਫੇਰੀ ਕਾਰਨ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਫਿਰ ਵੀ ਗਾਜ਼ੀਗੁਲਾ ਚੌਕ ‘ਚ ਉਸ ਵੇਲੇ ਇਕ ਨੌਜਵਾਨ ਕੋਲੋਂ ਪੰਜ ਲੱਖ ਰੁਪਏ ਲੁੱਟ ਲਏ ਗਏ, ਜਦੋਂ ਉਹ ਪੈਸੇ ਬੈਂਕ ‘ਚ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ। ਇਸ ਵਿਚਕਾਰ ਲੁੱਟ ਦੀ ਵਾਰਦਾਤ ਵਾਪਰ ਗਈ।
ਜਾਣਕਾਰੀ ਅਨੁਸਾਰ ਦਾਣਾ ਮੰਡੀ ‘ਚ ਸਥਿਤ ਜਲੰਧਰ ਸੇਲਜ਼ ਕਾਰਪੋਰੇਸ਼ਨ ਦਾ ਕਰਮਚਾਰੀ ਅਨਮੋਲ ਬੈਂਕ ‘ਚ ਪੰਜ ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ। ਜਦ ਉਹ ਗਾਜ਼ੀਗੁੱਲਾ ਚੌਕ ਪੁੱਜਿਆ ਤਾਂ ਉਹ ਕਿਸੇ ਕੰਮ ਲਈ ਰੁਕ ਗਿਆ। ਇੰਨੀ ਦੇਰ ਨੂੰ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨ ਉਸ ਦੀ ਕਾਰ ਦਾ ਸ਼ੀਸ਼ਾ ਭੰਨ ਕੇ ਪੰਜ ਲੱਖ ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਉਕਤ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਦਾਣਾ ਮੰਡੀ ਵਿਖੇ ਜਲੰਧਰ ਸੇਲਜ਼ ਕਾਰਪੋਰੇਸ਼ਨ ਕੰਪਨੀ ਦਾ ਕਰਮਚਾਰੀ ਪੰਜ ਲੱਖ ਰੁਪਏ ਲੈ ਕੇ ਬੈਂਕ ਜਮ੍ਹਾ ਕਰਵਾਉਣ ਜਾ ਰਿਹਾ ਸੀ। ਰਸਤੇ ਵਿੱਚ ਉਹ ਪ੍ਰਕਾਸ਼ ਆਈਸਕ੍ਰੀਮ ਦੇ ਕੋਲ ਕਿਸੇ ਕੰਮ ਦੇ ਲਈ ਰੁਕਿਆ ਤਾਂ ਅਚਾਨਕ ਇੱਕ ਨੌਜਵਾਨ ਬਾਈਕ ਤੇ ਦੂਜਾ ਪੈਦਲ ਸਵਾਰ ਉਸ ਦੀ ਕਾਰ ਦੇ ਕੋਲ ਪੁੱਜਿਆ। ਪੈਦਲ ਆਏ ਨੌਜਵਾਨ ਨੇ ਕਿਸੇ ਵਸਤੂ ਦੇ ਨਾਲ ਕਾਰ ਦਾ ਸ਼ੀਸ਼ਾ ਤੋੜਿਆ ਤੇ ਪੰਜ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ। ਵਾਰਦਾਤ ਦੀ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ। ਉਥੇ ਹੀ ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਿਆ ਹੈ ਤੇ ਜਲਦ ਹੀ ਦੋਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਸੀਸੀਟੀਵੀ ਦੀ ਫੁਟੇਜ ਖੰਗਾਲ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇਣ ਲਈ ਸ਼ਹਿਰ ਵਿੱਚ ਸਨ। ਪੂਰੇ ਸ਼ਹਿਰ ਵਿੱਚ ਪੁਲਿਸ ਦੇ ਹਾਈ ਅਲਰਟ ਦੇ ਬਾਵਜੂਦ ਗਾਜੀ ਗੁੱਲਾ ਰੋਡ ਉਤੇ ਪ੍ਰਕਾਸ਼ ਆਈਸਕ੍ਰੀਮ ਦੇ ਬਾਹਰ ਪੰਜ ਲੱਖ ਰੁਪਏ ਦੀ ਲੁੱਟ ਹੋ ਗਈ। ਸ਼ਹਿਰ ਵਿੱਚ ਵਾਪਰ ਰਹੀਆਂ ਲੁੱਟ-ਖੋਹ ਤੇ ਹੋਰ ਵਾਰਦਾਤਾਂ ਕਾਰਨ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ।

Related posts

ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਫੱਟਿਆ ਸਿਲੰਡਰ, ਲੋਕਾਂ ਨੇ ਭੱਜ ਬਚਾਈ ਜਾਨ

punjabdiary

ਲਾਰਡ ਬੁੱਧਾ ਟਰੱਸਟ ਵੱਲੋਂ ਸਹਿਯੋਗੀ ਸਨਮਾਨ ਸਮਾਰੋਹ ਆਯੋਜਿਤ : ਮਿਸ ਤੇਜੀ

punjabdiary

ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਵਿਖੇ 24 ਮਈ ਨੂੰ ਮਨਾਇਆ ਜਾਵੇਗਾ

punjabdiary

Leave a Comment