ਚੰਡੀਗੜ੍ਹ, 23 ਜੂਨ – (ਪੰਜਾਬ ਡਾਇਰੀ) ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਪਿਛਲੇ ਸਾਲ ਅਗਸਤ ਵਿੱਚ ਸ਼ੁਰੂ ਹੋਈ ਸੀ ਫਿਰ ਜਨਵਰੀ, ਉਸ ਤੋਂ ਬਾਅਦ 25 ਮਈ ਨੂੰ ਤੇ ਫਿਰ ਨੇੜੇ ਪਰ ਅੰਤ ਵਿੱਚ 29 ਮਈ ਦੀ ਸ਼ਾਮ ਨੂੰ ਇਹ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ “ਲਾਰੈਂਸ ਬਿਸ਼ਨੋਈ ਸਾਜ਼ਿਸ਼ ਦਾ ਮਾਸਟਰਮਾਈਂਡ ਸੀ, ਜਿਸ ਨੂੰ ਉਸਨੇ ਤਿਹਾੜ ਜੇਲ੍ਹ, ਨਵੀਂ ਦਿੱਲੀ ਤੋਂ ਰਚਿਆ ਸੀ। ਇਸ ਦਾ ਮਕਸਦ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣਾ ਸੀ। ਲਾਰੈਂਸ ਗੈਂਗ ਦਾ ਮੰਨਣਾ ਸੀ ਕਿ ਗਾਇਕ ਅਕਾਲੀ ਆਗੂ ਦੇ ਕਤਲ ਵਿੱਚ ਸ਼ਾਮਲ ਸੀ। ਹਾਲਾਂਕਿ ਅਕਾਲੀ ਆਗੂ ਦੇ ਕਤਲ ‘ਚ ਗਾਇਕ ਦੀ ਭੂਮਿਕਾ ਨੂੰ ਪੰਜਾਬ ਪੁਲਿਸ ਖਾਰਿਜ ਕਰ ਦਿੱਤਾ। ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ 32 ਗੈਂਗਸਟਰਾਂ ਅਤੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 13 ਸਿੱਧੇ ਤੌਰ ’ਤੇ ਸ਼ਾਮਲ ਸਨ। ਏਡੀਜੀਪੀ ਨੇ ਕਿਹਾ ਕਿ ਨਿੱਕੂ ਅਤੇ ਕੇਕੜਾ ਸਾਜ਼ਿਸ਼ ਵਿੱਚ ਮੁੱਖ ਮੁਲਜ਼ਮ ਸਨ।