Image default
About us ਤਾਜਾ ਖਬਰਾਂ

Breaking News- ਹਵਾਈ ਉਡਾਣ ‘ਚ ਬੰਬ ਹੋਣ ਦੀ ਸੂਚਨਾ ਨਿਕਲੀ ਅਫਵਾਹ

Breaking News- ਹਵਾਈ ਉਡਾਣ ‘ਚ ਬੰਬ ਹੋਣ ਦੀ ਸੂਚਨਾ ਨਿਕਲੀ ਅਫਵਾਹ

ਅੰਮ੍ਰਿਤਸਰ, 1 ਜੁਲਾਈ – (ਪੰਜਾਬ ਡਾਇਰੀ) ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਸਮੇਂ ਹਲਚਲ ਮਚ ਗਈ ਜਦੋਂ ਡਾਇਰੈਕਟਰ ਨੂੰ ਸਿੰਗਾਪੁਰ ਤੋਂ ਆਉਣ ਵਾਲੀ ਫਲਾਈਟ ‘ਚ ਬੰਬ ਹੋਣ ਦੀ ਸੂਚਨਾ ਮਿਲੀ। ਡਾਇਰੈਕਟਰ ਨੇ ਤੁਰੰਤ ਸੁਰੱਖਿਆ ਨੂੰ ਅਲਰਟ ਕਰ ਦਿੱਤਾ ਸੀ। ਇਸ ਤੋਂ ਬਾਅਦ ਅਨਾਊਂਸਮੈਂਟ ਕਰਵਾਈ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ।
ਇਸ ਤੋਂ ਬਾਅਦ ਸ਼ਾਮ 6.40 ‘ਤੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਨ ਵਾਲੀ ਸਕੂਟ ਫਲਾਈਟ ਨੰਬਰ ਟੀ.ਆਰ.-509 ਨੂੰ ਉਤਰਦੇ ਹੀ ਘੇਰ ਲਿਆ ਗਿਆ। ਸਿੰਗਾਪੁਰ ਤੋਂ ਆਈ ਫਲਾਈਟ ਨੂੰ ਰਨਵੇ ਦੇ ਇੱਕ ਪਾਸੇ ਖੜ੍ਹਾ ਕਰ ਦਿੱਤੀ ਗਈ। ਦੇਰ ਰਾਤ ਤੱਕ ਫਲਾਈਟ ‘ਚ ਤਲਾਸ਼ੀ ਮੁਹਿੰਮ ਚੱਲਦੀ ਰਹੀ। ਬਾਅਦ ਵਿੱਚ ਬੰਬ ਦੀ ਸੂਚਨਾ ਅਫਵਾਹ ਨਿਕਲੀ। CISF ਦੀ ਟੀਮ ਨੇ ਫਲਾਈਟ ਦੇ ਅੰਦਰ ਚੰਗੀ ਤਰ੍ਹਾਂ ਤਲਾਸ਼ੀ ਲਈ ਪਰ ਕੁਝ ਵੀ ਨਹੀਂ ਮਿਲਿਆ ਤੇ ਦੇਰ ਰਾਤ ਫਲਾਈਟ ਦੁਬਾਰਾ ਸਿੰਗਾਪੁਰ ਲਈ ਰਵਾਨਾ ਹੋ ਗਈ।

Related posts

ਸ਼ਹੀਦ -ਏ- ਆਜ਼ਮ ਸ.ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਕੋਟਕਪੂਰਾ ਵਿਖੇ ਮਨਾਉਣ ਦਾ ਫ਼ੈਸਲਾ

punjabdiary

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਨੇ ਸ਼ਾਹੀ ਹਵੇਲੀ ਵਿਖੇ ਅਧਿਆਪਕ ਦਿਵਸ ਸਨਮਾਨ ਸਮਾਰੋਹ ਕਰਵਾਇਆ।

punjabdiary

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸ਼ਿਰਕਤ

punjabdiary

Leave a Comment