Image default
About us ਤਾਜਾ ਖਬਰਾਂ

Breaking News- 108 ਐਂਬੂਲੈਂਸ ਦੀ ਸੇਵਾ ਫਿਰ ਸ਼ੁਰੂ ਹੋਈ, ਸਰਕਾਰ ਨਾਲ ਹੋਈ ਮੀਟਿੰਗ ਵਿਚ ਹੋਏ ਸਮਝੋਤੇ ਤੋਂ ਬਾਅਦ ਐਂਬੂਲੈਂਸ ਐਸੋਸੀਏਸ਼ਨ ਨੇ ਹੜਤਾਲ ਖ਼ਤਮ ਕੀਤੀ

Breaking News- 108 ਐਂਬੂਲੈਂਸ ਦੀ ਸੇਵਾ ਫਿਰ ਸ਼ੁਰੂ ਹੋਈ, ਸਰਕਾਰ ਨਾਲ ਹੋਈ ਮੀਟਿੰਗ ਵਿਚ ਹੋਏ ਸਮਝੋਤੇ ਤੋਂ ਬਾਅਦ ਐਂਬੂਲੈਂਸ ਐਸੋਸੀਏਸ਼ਨ ਨੇ ਹੜਤਾਲ ਖ਼ਤਮ ਕੀਤੀ

19 ਜਨਵਰੀ – ਪੰਜਾਬ ਵਿਚ ਲਾਡੋਵਾਲ ਟੋਲ ਪਲਾਜ਼ਾ ‘ਤੇ ਪਿਛਲੇ 7 ਦਿਨਾਂ ਤੋਂ ਚੱਲ ਰਹੀ 108 ਐਂਬੂਲੈਂਸ ਚਾਲਕਾਂ ਦੀ ਹੜਤਾਲ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਐਂਬੂਲੈਂਸ ਐਸੋਸੀਏਸ਼ਨ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ। ਹੁਣ ਮੁੜ ਤੋਂ ਅੱਜ 108 ਐਂਬੂਲੈਂਸ ਦੀ ਸੇਵਾ ਸ਼ੁਰੂ ਹੋ ਗਈ ਹੈ। ਬੀਤੇ ਦਿਨੀ ਪੰਜਾਬ ਸਰਕਾਰ ਨਾਲ ਮੀਟਿੰਗ ਵਿਚ ਕਿਹਾ ਜਾ ਰਿਹਾ ਹੈ ਕਿ ਐਸੋਸੀਏਸ਼ਨ ਦਾ ਸਰਕਾਰ ਨਾਲ ਸਮਝੌਤਾ ਹੋ ਗਿਆ ਹੈ। ਹੁਣ 108 ਦੀ ਸੇਵਾ ਸਵੇਰ ਤੋਂ ਸ਼ੁਰੂ ਹੋ ਗਈ ਹੈ।
ਇਸ ਦੇ ਨਾਲ ਹੀ ਅਹਿਮ ਗੱਲ ਹੈ ਕਿ ਬੀਤੇ ਦਿਨੀ ਐਂਬੂਲੈਂਸ ਐਸੋਸੀਏਸ਼ਨ ਦੀ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਹੋਈ ਸੀ। ਇਸ ਦੌਰਾਨ ਸਰਕਾਰ ਨੇ 4 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ। ਦੱਸ ਦੇਈਏ ਕਿ ਪਿਛਲੇ 7 ਦਿਨਾਂ ਤੋਂ 108 ਐਂਬੂਲੈਂਸ ਦੇ ਡਰਾਈਵਰ ਆਪਣੀਆਂ ਮੰਗਾਂ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ ‘ਤੇ ਪੰਜਾਬ ਸਰਕਾਰ ਖਿਲਾਫ ਧਰਨੇ ‘ਤੇ ਬੈਠੇ ਹਨ। ਪੰਜਾਬ ਦੀਆਂ ਸਾਰੀਆਂ 325 ਐਂਬੂਲੈਂਸਾਂ ਵੀ ਉਥੇ ਹੀ ਤਾਇਨਾਤ ਸਨ।
ਦੱਸਣਯੋਗ ਹੈ ਕਿ ਇਹ ਮੀਟਿੰਗ ਦੇਰ ਸ਼ਾਮ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੀਟਿੰਗ ਵਿੱਚ ਐਂਬੂਲੈਂਸ 108 ਦੀ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਦੌਰਾਨ ਮੰਤਰੀ ਨੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ। ਇਨ੍ਹਾਂ ਮੰਗਾਂ ਵਿਚ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੀ ਤਨਖਾਹ ਵਧਾਉਣਾ, ਬਰਖਾਸਤ ਐਂਬੂਲੈਂਸ ਮੁਲਾਜ਼ਮਾਂ ਨੂੰ ਵਾਪਸ ਲੈਣਾ ਵੀ ਸ਼ਾਮਲ ਹੈ।

Related posts

Breaking- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੀ ਸੂਬਾ ਕਮੇਟੀ ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦੀ ਹੋਈ ਚੋਣ

punjabdiary

Breaking- ਚੰਡੀਗੜ੍ਹ ਦੇ ਹਸਪਤਾਲ ਨੇ ਇਕ ਵਾਰ ਫਿਰ ਕਮਾਲ ਕਰ ਦਿੱਤਾ, ਬਿਨ੍ਹਾਂ ਸਰਜਰੀ ਦੇ ਮਰੀਜ਼ ਠੀਕ ਕੀਤੇ

punjabdiary

Breaking- ਅੱਜ ਸੀਐਮ ਭਗਵੰਤ ਮਾਨ ਵੈਟਨਰੀ ਦੇ 315 ਨਵ-ਨਿਯੁਕਤ ਅਫਸਰਾਂ ਨੂੰ ਸੌਪਣਗੇ ਨਿਯੁਕਤੀ ਪੱਤਰ

punjabdiary

Leave a Comment