Image default
ਅਪਰਾਧ ਤਾਜਾ ਖਬਰਾਂ

Breaking- NIA ਨੇ ਮੂਸੇਵਾਲਾ ਕਤਲ ਕੇਸ ਵਿਚ ਪਹਿਲਾ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਸੀ ਤੇ ਹੁਣ ਦੋ ਹੋਰ ਪੰਜਾਬੀ ਗਾਇਕਾਂ ਤੋਂ ਕਈ ਘੰਟੇ ਹੈੱਡ ਕੁਆਟਰ ਵਿਚ ਪੁੱਛਗਿੱਛ ਕੀਤੀ

Breaking- NIA ਨੇ ਮੂਸੇਵਾਲਾ ਕਤਲ ਕੇਸ ਵਿਚ ਪਹਿਲਾ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਸੀ ਤੇ ਹੁਣ ਦੋ ਹੋਰ ਪੰਜਾਬੀ ਗਾਇਕਾਂ ਤੋਂ ਕਈ ਘੰਟੇ ਹੈੱਡ ਕੁਆਟਰ ਵਿਚ ਪੁੱਛਗਿੱਛ ਕੀਤੀ

4 ਨਵੰਬਰ – ਕੌਮੀ ਜਾਂਚ ਏਜੰਸੀ (NIA) ਦੇ ਪੁਖਤਾ ਸੂਤਰਾਂ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਜਾਂਚ ਏਜੰਸੀ ਦੇ ਸੂਤਰਾਂ ਮੁਤਾਬਕ ਪੰਜਾਬੀ ਗਾਇਕਾਂ ਅਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ । ਇਹ ਸਾਰੀ ਪੁੱਛਗਿੱਛ ਦਿੱਲੀ ਦੇ ਹੈੱਡ ਕੁਆਟਰ ਵਿੱਚ ਕੀਤੀ ਜਾ ਰਹੀ ਹੈ। ਹੁਣ ਤੱਕ ਅਫਸਾਨਾ ਖਾਨ, ਮਨਕੀਰਤ ਔਲਖ, ਜੈਨੀ ਜੌਹਲ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਸਗਾਇਕ ਦਿਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ NIA ਨੇ ਦਿੱਲੀ ਹੈੱਡਕੁਆਰਟਰ ਉਤੇ ਕਈ ਘੰਟੇ ਪੁੱਛਗਿੱਛ ਕੀਤੀ। ਦੱਸ ਦਈਏ ਕਿ ਮਨਕੀਰਤ ਅਤੇ ਢਿੱਲੋਂ ਦੇ ਗੈਂਗਸਟਰ ਲਾਰੈਂਸ਼ ਬਿਸ਼ਨੋਈ ਨਾਲ ਸਬੰਧ ਬਾਰੇ ਪਹਿਲਾਂ ਵੀ ਕਈ ਵਾਰ ਚਰਚਾ ਚੱਲੀ ਹੈ, ਜਿਸ ਤੋਂ ਬਾਅਦ ਬੰਬੀਹਾ ਗੈਂਗ ਵੱਲੋਂ ਮੂਸੇਵਾਲਾ ਕਾਂਡ ਤੋਂ ਬਾਅਦ ਗਾਇਕ ਮਨਕੀਰਤ ਔਲਕ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ।
ਪੁੱਛਗਿੱਛ ਤੋਂ ਬਾਅਦ ਦੋਵਾਂ ਪੰਜਾਬੀ ਗਾਇਕਾਂ ਨੂੰ ਜਾਣ ਦਿੱਤਾ ਗਿਆ। ਜੇਕਰ ਲੋੜ ਪਈ ਤਾਂ ਫਿਰ ਦੋਵਾਂ ਪੰਜਾਬੀ ਗਾਇਕਾਂ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਪੁੱਛਗਿੱਛ ਦੌਰਾਨ ਦੋਵਾਂ ਗਾਇਕਾਂ ਦੀਆਂ ਐਲਬਮਾਂ ਅਤੇ ਹੋਰ ਕਈ ਜਾਣਕਾਰੀਆਂ ਵੀ ਮੰਗੀਆਂ ਗਈਆਂ। ਇਸ ਤੋਂ ਪਹਿਲਾਂ NIA ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।

Related posts

ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਕਰ ਰਹੀ ਜੇਸੀਬੀ ਅਤੇ ਟਰਾਲੀ ਕਾਬੂ, ਡਰਾਈਵਰ ਫ਼ਰਾਰ

punjabdiary

Breaking- ਮਾਪੇ ਅਧਿਆਪਕ ਮਿਲਣੀ ਸਰਕਾਰੀ ਮਿਡਲ ਸਕੂਲ ਮੰਡਵਾਲਾ ਵਿਖੇ ਰੱਖੀ ਗਈ।

punjabdiary

BREAKING BIG NEWS- ਕਿਸਾਨ ਦੇ ਖੇਤਾਂ ਵਿੱਚੋਂ ਮਿਲੇ ਹੈਰੋਇਨ ਦੇ ਦੋ ਪੈਕਟ

punjabdiary

Leave a Comment