Image default
ਤਾਜਾ ਖਬਰਾਂ

Breaking- PSPCL ਦੇ ਅਧਿਕਾਰੀ ਨੇ ਨਾਲ ਦੇ ਸਾਥੀਆਂ ਤੋਂ ਤੰਗ ਆ ਕਿ ਆਤਮ-ਹੱਤਿਆ ਕੀਤੀ

Breaking- PSPCL ਦੇ ਅਧਿਕਾਰੀ ਨੇ ਨਾਲ ਦੇ ਸਾਥੀਆਂ ਤੋਂ ਤੰਗ ਆ ਕਿ ਆਤਮ-ਹੱਤਿਆ ਕੀਤੀ

ਚੰਡੀਗੜ੍ਹ, 22 ਅਗਸਤ – ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਟਾਂਡਾ ਦੇ ਰਹਿਣ ਵਾਲੇ ਬਿਜਲੀ ਬੋਰਡ ਦੇ ਜੇ. ਈ. ਵੱਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜੇ. ਈ. ਲੰਮੇ ਸਮੇਂ ਤੋਂ ਆਪਣੇ ਅਧਿਕਾਰੀਆਂ ਤੋਂ ਪ੍ਰੇਸ਼ਾਨ ਸੀ। ਜੇ. ਈ. ਤਰਸੇਮ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾ ਅਤੇ ਸੁਸਾਈਡ ਨੋਟ ਲਿਖ ਕੇ ਆਪਣੇ ਐਕਸੀਅਨ ਰੁਪਿੰਦਰ ਸਿੰਘ ਤੇ ਅਜੇ ਸਿੰਘ ਉਪਰ ਜਾਣ ਬੁੱਝ ਕੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ।
ਤਰਸੇਮ ਲਾਲ ਜੇ. ਈ. ਕਪੂਰਥਲਾ ‘ਚ ਤਾਇਨਾਤ ਸੀ। ਉਸ ਨੇ ਨੌਕਰੀ ਦੀ ਸ਼ੁਰੂਆਤ 1993 ‘ਚ ਕੀਤੀ ਸੀ। ਮ੍ਰਿਤਕ ਜੇ. ਈ. ਵੱਲੋਂ ਮਰਨ ਤੋਂ ਪਹਿਲਾ ਇੱਕ ਵੀਡੀਉ ਰਾਹੀ ਤੇ ਸੁਸਾਈਡ ਨੋਟ ਰਾਹੀ ਦੱਸਿਆ ਕਿ ਐਕਸੀਅਨ ਰੁਪਿੰਦਰ ਸਿੰਘ ਤੇ ਅਜੇ ਸਿੰਘ ਦੋਵਾਂ ਅਧਿਕਾਰੀਆਂ ਵੱਲੋਂ ਉਸ ਦੇ ਖਾਤੇ ‘ਚ ਜਬਰੀ ਸਾਈਨ ਕਰਕੇ 40 ਲੱਖ ਦਾ ਬਿਜਲੀ ਦਾ ਸਾਮਾਨ ਕਢਵਾਇਆ ਗਿਆ ਸੀ, ਜਿਸ ਕਰਕੇ ਉਹ ਲੰਬੇ ਸਮੇਂ ਤੋਂ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।

Related posts

ਆਂਗਣਵਾੜੀ ਸੈਂਟਰ ’ਚ ਦਿੱਤਾ ਜਾ ਰਿਹਾ ਉੱਲੀ ਲੱਗਿਆ ਖਾਣਾ, ਬਲੈਕ ਲਿਸਟਿਡ ਕੰਪਨੀਆਂ ਵੱਲੋਂ ਖਾਣਾ ਸਪਲਾਈ ਕਰਨ ਦੇ ਇਲਜ਼ਾਮ

punjabdiary

Breaking News–ਜਾਣੋ ਕੌਣ ਹੈ ਗੁਰਮੇਲ ਸਿੰਘ ਜਿਸ ਨੂੰ ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਉਮੀਦਵਾਰ ਬਣਾਇਆ

punjabdiary

Breaking- ਹੋਣਹਾਰ ਖਿਡਾਰੀ ਸਮੁੱਚੇ ਸਮਾਜ ਦਾ ਮਾਣ ਹੁੰਦੇ ਹਨ: ਓ.ਪੀ. ਚੌਧਰੀ –ਟਰੱਸਟ ਵੱਲੋਂ ਸਿਫ਼ਤ ਸਮਰਾ ਸਨਮਾਨਿਤ–

punjabdiary

Leave a Comment