Image default
ਅਪਰਾਧ ਤਾਜਾ ਖਬਰਾਂ

Breking News–ਥਾਣੇ ਵਿੱਚ ਜਮ੍ਹਾਂ ਅਸਲਾ ਨਸ਼ਾ ਤਸਕਰਾਂ ਕੋਲੋਂ ਬਰਾਮਦ

ਬਠਿੰਡਾ, 6 ਜੂਨ – (ਪੰਜਾਬ ਡਾਇਰੀ) ਭਗਤਾ ਭਾਈ ਕਾ- ਸਿਟੀ ਰਾਮਪੁਰਾ ਫੂਲ ਪੁਲਿਸ ਨੂੰ ਓਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਨ੍ਹਾਂ ਵੱਲੋਂ ਨਸ਼ਾ ਤਸਕਰ ਨੂੰ ਕਾਬੂ ਕਰਨ ਤੇ ਉਸ ਕੋਲ ਸਵਿਫਟ ਕਾਰ (ਕਾਰ ਨੰਬਰ ) ਵਿੱਚੋਂ ਹੈਰੋਇਨ, ਗੋਲੀਆਂ ਅਤੇ 32 ਬੋਰ ਅਸਲਾ ਬਰਾਮਦ ਕੀਤਾ ਗਿਆ। ਇਹ 32 ਬੋਰ ਦਾ ਅਸਲਾ ਜੋ ਕਿ ਪਹਿਲਾ ਤੋਂ ਹੀ ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਅਸਲਾ ਮਾਲਕ ਵੱਲੋਂ ਜਮ੍ਹਾਂ ਕਰਵਾਇਆ ਹੋਇਆ ਹੈ।ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ ਸਪੁੱਤਰ ਸੁਖਵਿੰਦਰ ਸਿੰਘ ਉਪਰ ਦਰਜ ਪਰਚੇ ਦੀ ਜਾਂਚ ਵਿੱਚ ਉਸਦਾ ਅਸਲਾ 32 ਬੋਰ ਅਸਲਾ ਨੰਬਰ .RP 217609 GSF -IN-2016 ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਪੁਲਿਸ ਕੋਲ ਜਮ੍ਹਾਂ ਹੈ। ਸਿਟੀ ਰਾਮਪੁਰਾ ਫੂਲ ਪੁਲਿਸ ਵੱਲੋਂ ਨਸ਼ਾ ਤਸਕਰ ਰਿਤਿਕ ਖੰਨਾ ਨੂੰ ਕਾਬੂ ਕਰ ਉਸ ਕੋਲੋਂ ਗੋਲੀਆਂ,ਹੈਰੋਇਨ, 32000 ਰੁਪਏ ਅਤੇ ਉਹੀ ਅਸਲਾ ਨੰਬਰ 32 ਬੋਰ ਅਸਲਾ ਕਾਰ ਸਮੇਤ ਬਰਾਮਦ ਕੀਤਾ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਾਮਲੇ ਦੀ ਜਾਂਚ ਕਰਨ ਉਤੇ ਪਤਾ ਲੱਗਾ ਕਿ ਰਿਤਿਕ ਖੰਨਾ ਤੋਂ ਬਰਾਮਦ ਅਸਲਾ ਪ੍ਰੀਤਮ ਸਿੰਘ ਭਗਤਾ ਭਾਈਕਾ ਦਾ ਹੈ।
ਹੋਰ ਪੜਤਾਲ ਉਤੇ ਪਤਾ ਲੱਗਾ ਕਿ ਪ੍ਰੀਤਮ ਸਿੰਘ ਇੱਕ ਸਥਾਨਕ ਪੱਤਰਕਾਰ ਹੈ ਅਤੇ ਜਿਸ ਉਪਰ 21 ਮਾਰਚ 2020 ਨੂੰ ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਕੇਸ ਦਰਜ ਹੈ ਜਿਸ ਦੇ ਤਹਿਤ ਉਸਨੇ ਆਪਣਾ ਅਸਲਾ ਪੁਲਿਸ ਨੂੰ ਸਪੁਰਦ ਕੀਤਾ ਹੋਇਆ ਸੀ ਤੇ ਉਹੀ ਅਸਲਾ ਰਾਮਪੁਰਾ ਸਿਟੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਕੋਲੋਂ ਬਰਾਮਦ ਕੀਤਾ ਗਿਆ ਹੈ। ਸਵਾਲ ਇਹ ਹੈ ਕਿ ਪੁਲਿਸ ਕੋਲ ਜਮ੍ਹਾਂ ਅਸਲਾ ਬਾਹਰ ਨਸ਼ਾ ਤਸਕਰਾਂ ਕੋਲ ਕਿਵੇਂ ਪਹੁੰਚ ਸਕਦਾ ਹੈ। ਫਿਲਹਾਲ ਪੁਲਿਸ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਿਤਿਕ ਖੰਨਾ ਅਤੇ ਉਸਦੇ ਸਾਥੀ ਸਾਹਿਲ ਕੁਮਾਰ ਨੂੰ ਮੁੱਖ ਮੁਲਜ਼ਮ ਨਾਮਜ਼ਦ ਕੀਤਾ ਹੈ। ਸਾਹਿਲ ਕੁਮਾਰ ਫਿਲਹਾਲ ਫਰਾਰ ਹੈ। ਸੂਤਰਾਂ ਮੁਤਾਬਕ ਸਾਹਿਲ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਮਾਮਲੇ ਦੀ ਤਹਿ ਤੱਕ ਪਹੁੰਚ ਸਕਦੀ ਹੈ।

Related posts

Crime News:  ਲਾਰੈਂਸ ਦੀ ਧਮਕੀ ਤੋਂ ਡਰਿਆ ਪਾਕਿਸਤਾਨੀ ਡੌਨ! ਭੱਟੀ ਨੇ ਕਿਹਾ- ਮੈਂ ਮੂਸੇਵਾਲਾ ਅਤੇ ਸਿੱਦੀਕੀ ਦੇ ਕਤਲ ਦੇ ਸਾਰੇ ਰਾਜ਼ ਖੋਲ੍ਹ ਦਿਆਂਗਾ

Balwinder hali

Breaking- CBSE ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਕੀਤਾ ਘੋਸ਼ਿਤ, ਕੁੜੀਆਂ ਨੇ ਫਿਰ ਮਾਰੀ ਬਾਜ਼ੀ

punjabdiary

“ਮਾਣ ਪੰਜਾਬੀਆਂ ਦੇ” ਲੜੀਵਾਰ ਕਾਲਮ – 37, ਨੈਗੇਟਿਵ ਕਿਰਦਾਰ ਰਾਹੀ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅਦਾਕਾਰ– ਪਰਮਿੰਦਰ ਸਿੰਘ ਕੈਂਥ

punjabdiary

Leave a Comment