Image default
ਅਪਰਾਧ

BSF ਤੇ ਆਰਮੀ ਨੂੰ ਮਿਲੀ ਕਾਮਯਾਬੀ, ਸਰਚ ਆਪ੍ਰੇਸ਼ਨ ਤਹਿਤ 4 ਪੈਕੇਟ ਹੈਰੋਇਨ ਦੇ ਕੀਤੇ ਬਰਾਮਦ

BSF ਤੇ ਆਰਮੀ ਨੂੰ ਮਿਲੀ ਕਾਮਯਾਬੀ, ਸਰਚ ਆਪ੍ਰੇਸ਼ਨ ਤਹਿਤ 4 ਪੈਕੇਟ ਹੈਰੋਇਨ ਦੇ ਕੀਤੇ ਬਰਾਮਦ

 

 

 

Advertisement

ਫਿਰੋਜ਼ਪੁਰ, 25 ਅਗਸਤ (ਡੇਲੀ ਪੋਸਟ ਪੰਜਾਬੀ)- ਭਾਰਤ-ਪਾਕਿ ਬਾਰਡਰ ‘ਤੇ ਸਪੈਸ਼ਲ ਟਾਸਕ ਫੋਰਸ, BSF ਤੇ ਆਰਮੀ ਨੇ ਜੁਆਇੰਟ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਉਨ੍ਹਾਂ ਨੇ 4 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਹਨ ਜਿਸ ਦਾ ਭਾਰ 3 ਕਿਲੋ 200 ਗ੍ਰਾਮ ਹੈ।

ਏਆਈਜੀ ਐੱਸਟੀਐੱਫ ਭੁਪਿੰਦਰ ਸਿੰਘ ਨੇ ਦੱਸਿਆ ਕਿ ਹੈਰੋਇਨ ਦੇ ਨਾਲ ਉਨ੍ਹਾਂ ਨੂੰ ਇਕ ਚਾਈਨਾ ਮੇਡ ਡ੍ਰੋਨ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਵੱਲੋਂ ਡ੍ਰੋਨ ਨਾਲ ਭੇਜੀ ਗਈ ਹੈ ਤੇ ਜਿਹੜੇ ਭਾਰਤੀ ਤਸਕਰਾਂ ਨੇ ਡਲਿਵਰੀ ਲੈਣੀ ਸੀ, ਦਾ ਐੱਸਟੀਐੱਫ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਕੋਲ ਕੁਝ ਇਨਪੁਟਸ ਵੀ ਹਨ, ਇਸ ਲਈ ਇਨ੍ਹਾਂ ਭਾਰਤੀ ਤਸਕਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਏਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਹੁਸੈਨੀਵਾਲਾ ਤੋਂ ਹਜਾਰਾ ਸਿੰਘ ਵਾਲਾ ਕੋਲ ਮਿਲੀ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰ ਸਤਲੁਜ ਦਰਿਆ ਵਿਚ ਆਏ ਹੜ੍ਹ ਦਾ ਫਾਇਦਾ ਚੁੱਕਦੇ ਹੋਏ ਹੈਰੋਇਨ ਦੀ ਖੇਪ ਭੇਜਣ ਦੀ ਤਾਕ ਵਿਚ ਹਨ। ਇਸ ਸੂਚਨਾ ਦੇ ਆਧਾਰ ‘ਤੇ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਤੋਂ ਚੌਕਸ ਸੀ। ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਭਗ 16 ਕਰੋੜ ਰੁਪਏ ਦੱਸੀ ਜਾ ਰਹੀ ਹੈ।

Advertisement

Related posts

Breaking- ਜਾਨ ਬਚਾਉਣ ਲਈ ਦੋ ਕਰੋੜ ਦੀ ਪੇਸ਼ਕਸ਼ ਕੀਤੀ ਸੀ : ਗੋਲਡੀ ਬਰਾੜ

punjabdiary

ਪੰਜਾਬ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ, ਹਮਲਾਵਰ ਨੇ ਕੀਤੇ ਵੀਹ ਰਾਊਂਡ

Balwinder hali

IG ਉਮਰਾਨੰਗਲ ਨੂੰ ਵੱਡੀ ਰਾਹਤ, ਹਾਈਕੋਰਟ ਵੱਲੋਂ 15 ਦਿਨਾਂ ‘ਚ ਮੁੜ ਡਿਊਟੀ ‘ਤੇ ਬਹਾਲੀ ਦੇ ਹੁਕਮ ਜਾਰੀ

punjabdiary

Leave a Comment