Image default
About us

CBI ਵਲੋਂ ਪਾਸਪੋਰਟ ਫਰਜ਼ੀਵਾੜਾ ਮਾਮਲੇ ‘ਚ 24 ਲੋਕਾਂ ‘ਤੇ ਮਾਮਲਾ ਦਰਜ, 50 ਥਾਵਾਂ ‘ਤੇ ਛਾਪੇਮਾਰੀ

CBI ਵਲੋਂ ਪਾਸਪੋਰਟ ਫਰਜ਼ੀਵਾੜਾ ਮਾਮਲੇ ‘ਚ 24 ਲੋਕਾਂ ‘ਤੇ ਮਾਮਲਾ ਦਰਜ, 50 ਥਾਵਾਂ ‘ਤੇ ਛਾਪੇਮਾਰੀ

 

 

 

Advertisement

 

ਨਵੀਂ ਦਿੱਲੀ, 14 ਅਕਤੂਬਰ (ਰੋਜਾਨਾ ਸਪੋਕਸਮੈਨ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਪਾਸਪੋਰਟ ਜਾਰੀ ਕਰਨ ਦੇ ਦੋਸ਼ ਵਿਚ ਸਰਕਾਰੀ ਅਧਿਕਾਰੀਆਂ ਅਤੇ ਹੋਰ ਵਿਅਕਤੀਆਂ ਸਮੇਤ 24 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੀ.ਬੀ.ਆਈ. ਇਸ ਮਾਮਲੇ ਵਿਚ ਪੱਛਮੀ ਬੰਗਾਲ ਅਤੇ ਗੰਗਟੋਕ ਵਿਚ ਵੀ 50 ਥਾਵਾਂ ’ਤੇ ਛਾਪੇ ਮਾਰ ਰਹੀ ਹੈ।

ਅਧਿਕਾਰੀਆਂ ਮੁਤਾਬਕ ਸੀ.ਬੀ.ਆਈ. ਨੇ ਗੰਗਟੋਕ ਵਿਚ ਤਾਇਨਾਤ ਇਕ ਅਧਿਕਾਰੀ ਅਤੇ ਇਕ ਵਿਚੋਲੇ ਨੂੰ ਵੀ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਦਸਿਆ ਕਿ ਕਥਿਤ ਤੌਰ ’ਤੇ ਰਿਸ਼ਵਤ ਲੈ ਕੇ ਗੈਰ-ਵਾਸੀ ਵਿਅਕਤੀਆਂ ਸਮੇਤ ਅਯੋਗ ਵਿਅਕਤੀਆਂ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਾਸਪੋਰਟ ਜਾਰੀ ਕਰਨ ਦੇ ਮਾਮਲੇ ਵਿਚ ਦਰਜ ਐਫ.ਆਈ.ਆਰ. ਵਿਚ 16 ਅਧਿਕਾਰੀਆਂ ਸਮੇਤ 24 ਵਿਅਕਤੀਆਂ ਦੇ ਨਾਂਅ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਕੋਲਕਾਤਾ, ਸਿਲੀਗੁੜੀ, ਗੰਗਟੋਕ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Advertisement

Related posts

Breaking- ਚੰਡੀਗੜ੍ਹ ਕੋਰਟ ਕੰਪਲੈਕਸ ‘ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ, ਟੀਮਾਂ ਬੰਬ ਲੱਭਣ ਵਿਚ ਲੱਗੀਆਂ

punjabdiary

ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ 14 ਨਵੰਬਰ ਨੂੰ

punjabdiary

BJP ਦਾ ਵੱਡਾ ਫੈਸਲਾ, ਕਾਂਗਰਸ ਤੋਂ ਆਏ ਸੁਨੀਲ ਜਾਖੜ ਨੂੰ ਬਣਾਇਆ ਪੰਜਾਬ ਤੋਂ ਪਾਰਟੀ ਦਾ ਨਵਾਂ ਪ੍ਰਧਾਨ

punjabdiary

Leave a Comment