Image default
About us

Chandrayaan-3 ਮਿਸ਼ਨ ‘ਤੇ ਵਿਵਾਦਿਤ ਟਿੱਪਣੀ ਕਰਕੇ ਫਸੇ ਅਦਾਕਾਰ ਪ੍ਰਕਾਸ਼ ਰਾਜ, ਹਿੰਦੂ ਸੰਗਠਨਾਂ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

Chandrayaan-3 ਮਿਸ਼ਨ ‘ਤੇ ਵਿਵਾਦਿਤ ਟਿੱਪਣੀ ਕਰਕੇ ਫਸੇ ਅਦਾਕਾਰ ਪ੍ਰਕਾਸ਼ ਰਾਜ, ਹਿੰਦੂ ਸੰਗਠਨਾਂ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

 

 

 

Advertisement

 

ਬੈਂਗਲੁਰੂ, 22 ਅਗਸਤ (ਪੰਜਾਬੀ ਜਾਗਰਣ)- Chandrayaan 3 ਮਿਸ਼ਨ ‘ਤੇ ਗਲਤ ਪੋਸਟ ਕਰਨ ਤੋਂ ਬਾਅਦ ਅਭਿਨੇਤਾ ਪ੍ਰਕਾਸ਼ ਰਾਜ ਮੁਸੀਬਤ ‘ਚ ਫਸਦੇ ਨਜ਼ਰ ਆ ਰਹੇ ਹਨ। ਅਭਿਨੇਤਾ ਖਿਲਾਫ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਿੰਦੂ ਸੰਗਠਨਾਂ ਦੇ ਨੇਤਾਵਾਂ ਨੇ ਬਾਗਲਕੋਟ ਜ਼ਿਲ੍ਹੇ ਦੇ ਬਨਹੱਟੀ ਥਾਣੇ ‘ਚ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਤੇ ਕਾਰਵਾਈ ਦੀ ਮੰਗ ਕੀਤੀ।

ਚੰਦਰਯਾਨ-3 ਦਾ ਮਜ਼ਾਕ ਉਡਾਇਆ ਗਿਆ ਸੀ
ਅਭਿਨੇਤਾ ਪ੍ਰਕਾਸ਼ ਰਾਜ ਨੇ ਕੱਲ੍ਹ ਐਕਸ (ਪਹਿਲਾਂ ਟਵਿੱਟਰ) ‘ਤੇ ਇੱਕ ਵਿਵਾਦਪੂਰਨ ਪੋਸਟ ਵਿੱਚ ਇਸਰੋ ਦੇ ਚੰਦਰਮਾ ਮਿਸ਼ਨ ਚੰਦਰਯਾਨ 3 ਦਾ ਮਜ਼ਾਕ ਉਡਾਇਆ।

ਅਦਾਕਾਰ ਨੇ ਚੰਦਰਯਾਨ-3 ਦਾ ਮਜ਼ਾਕ ਉਡਾਉਂਦੇ ਹੋਏ ਇੱਕ ਕਾਰਟੂਨ ਪੋਸਟ ਕੀਤਾ ਸੀ। ਪੋਸਟ ਵਿੱਚ ਲੁੰਗੀ ਪਹਿਨੇ ਇੱਕ ਵਿਅਕਤੀ ਇੱਕ ਕੱਪ ਤੋਂ ਦੂਜੇ ਕੱਪ ਵਿੱਚ ਚਾਹ ਪਾਉਂਦੇ ਨਜ਼ਰ ਆ ਰਹੇ ਹਨ। ਇਸ ਕਾਰਟੂਨ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ ਹੈ- ‘ਚੰਦਰਯਾਨ-3 ਦੇ ਵਿਕਰਮ ਲੈਂਡਰ ਤੋਂ ਚੰਦਰਮਾ ਦੀ ਪਹਿਲੀ ਤਸਵੀਰ’।
ਹਾਲਾਂਕਿ ਪ੍ਰਕਾਸ਼ ਰਾਜ ਨੇ ਕਾਰਟੂਨ ‘ਚ ਦਿਖਾਈ ਦੇਣ ਵਾਲੇ ਵਿਅਕਤੀ ਬਾਰੇ ਕੁਝ ਨਹੀਂ ਕਿਹਾ ਪਰ ਲੋਕਾਂ ਨੇ ਉਨ੍ਹਾਂ ਦੀ ਪੋਸਟ ‘ਤੇ ਨਾਰਾਜ਼ਗੀ ਜ਼ਾਹਰ ਕੀਤੀ।

Advertisement

ਲੋਕਾਂ ਨੇ ਕੀਤਾ ਜ਼ਬਰਦਸਤ ਟ੍ਰੋਲ
ਅਦਾਕਾਰ ਦੇ ਵਿਵਾਦਤ ਪੋਸਟ ਤੋਂ ਬਾਅਦ ਇੰਟਰਨੈੱਟ ਮੀਡੀਆ ਯੂਜ਼ਰਜ਼ ਨੇ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕੀਤਾ। ਇੱਕ ਯੂਜ਼ਰ ਨੇ ਲਿਖਿਆ- ਪ੍ਰਕਾਸ਼ ਜੀ, ਸਿਆਸੀ ਨਫ਼ਰਤ ਨੂੰ ਇਸਰੋ ਦੀਆਂ ਪ੍ਰਾਪਤੀਆਂ ਤੋਂ ਦੂਰ ਰੱਖੋ। ਚੰਦਰਯਾਨ ਮਿਸ਼ਨ ਇਸਰੋ ਦਾ ਹੈ, ਭਾਜਪਾ ਦਾ ਨਹੀਂ। ਜੇਕਰ ਇਹ ਕਾਮਯਾਬ ਹੁੰਦਾ ਹੈ ਤਾਂ ਇਹ ਕਿਸੇ ਪਾਰਟੀ ਲਈ ਨਹੀਂ, ਭਾਰਤ ਲਈ ਸਫ਼ਲਤਾ ਹੋਵੇਗੀ।

ਇਕ ਹੋਰ ਯੂਜ਼ਰ ਨੇ ਲਿਖਿਆ, ਪ੍ਰਕਾਸ਼ ਰਾਜ ਉਸ ਉਪਲਬਧੀ ਦਾ ਮਜ਼ਾਕ ਉਡਾ ਰਹੇ ਹਨ, ਜਿਸ ਨੂੰ ਦੁਨੀਆ ਮੀਲ ਪੱਥਰ ਮੰਨ ਰਹੀ ਹੈ। ਤੁਸੀਂ ਬਹੁਤ ਹੇਠਾਂ ਡਿੱਗ ਗਏ ਹੋ।

Related posts

ਪੰਜਾਬ ‘ਚ ‘ਆਪ’ ਸਰਕਾਰ ਤੇ ਮੁਲਾਜ਼ਮ ਆਹਮੋ-ਸਾਹਮਣੇ, ਹੜਤਾਲੀਆਂ ‘ਤੇ ਲਗਾਇਆ ਗਿਆ ESMA

punjabdiary

Microsoft 30 ਸਾਲਾਂ ਬਾਅਦ Winodows ਤੋਂ ਹਟਾਉਣ ਜਾ ਰਿਹਾ ਹੈ WordPad

punjabdiary

ਮੁੱਖ ਮੰਤਰੀ ਨੇ ਕੌਮਾਂਤਰੀ ਸ਼ੂਟਰ ਸਿਫ਼ਤ ਕੌਰ ਸਮਰਾ ਨੂੰ 1 ਕਰੋੜ 75 ਲੱਖ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ

punjabdiary

Leave a Comment