Image default
About us

CM ਭਗਵੰਤ ਮਾਨ ਦਾ ਵੱਡਾ ਫੈਸਲਾ, PAU ਦੀ ਗਰਾਊਂਡ ‘ਚ ਹੋਵੇਗੀ 26 ਜਨਵਰੀ ਦੀ ਪਰੇਡ

CM ਭਗਵੰਤ ਮਾਨ ਦਾ ਵੱਡਾ ਫੈਸਲਾ, PAU ਦੀ ਗਰਾਊਂਡ ‘ਚ ਹੋਵੇਗੀ 26 ਜਨਵਰੀ ਦੀ ਪਰੇਡ

 

 

ਚੰਡੀਗੜ੍ਹ, 6 ਜਨਵਰੀ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ ਨੂੰ ਸੂਬੇ ‘ਚ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਉਨ੍ਹਾਂ ਵੱਲੋਂ ਪਰੇਡ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। CM ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾ ਟਵੀਟਰ) ‘ਤੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

Advertisement

CM ਮਾਨ ਨੇ ਲਿਖਿਆ ਕਿ, 26 ਜਨਵਰੀ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ PAU ਦੀ ਗਰਾਊਂਡ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਸਟੇਡੀਅਮ ਵਿੱਚ ਅਸੀਂ ਹੁਣੇ ਹੁਣੇ ਨਵਾਂ ਸਿੰਥੈਟਕ ਟਰੈਕ ਬਣਾਇਆ ਹੈ ਅਸੀਂ ਨਹੀਂ ਚਾਹੁੰਦੇ ਕਿ ਪਰੇਡ ਨਾਲ ਉਸਨੂੰ ਕੋਈ ਨੁਕਸਾਨ ਪਹੁੰਚੇ। ਇਸ ਦੇ ਉਨ੍ਹਾਂ ਲਿਖਿਆ ਕਿ ਪੂਰੇ ਪੰਜਾਬ ਚ ਕਿਤੇ ਵੀ ਸਿੰਥੈਟਕ ਟਰੈਕ ਵਾਲੇ ਗਰਾਂਉਡ ਵਿੱਚ ਪਰੇਡ ਨਹੀਂ ਹੋਵੇਗੀ।

Related posts

Homebuilder stocks rallying after data shows surging home prices

Balwinder hali

ਪੰਜਾਬ ਵਿਚ ਲਗਾਤਾਰ ਡਿੱਗ ਰਿਹਾ ਪਾਰਾ; ਕਈ ਇਲਾਕਿਆਂ ਵਿਚ ਵਧੀ ਠੰਢ

punjabdiary

ਪੰਜਾਬ ‘ਚ 3 ਦਿਨ ਰਹੇਗਾ ਚੱਕਾ ਜਾਮ, CM ਮਾਨ ਦਾ ਠੇਕਾ ਮੁਲਾਜ਼ਮ ਕਰਨਗੇ ਘਿਰਾਓ,

punjabdiary

Leave a Comment