Image default
About us

CM ਭਗਵੰਤ ਮਾਨ ਦਾ ਐਲਾਨ- ‘ਪੰਜਾਬ ਸਰਕਾਰ ਜਲਦ ਕਰੇਗੀ ‘ਪਿੰਡ-ਸਰਕਾਰੀ ਮੀਟਿੰਗਾਂ’

CM ਭਗਵੰਤ ਮਾਨ ਦਾ ਐਲਾਨ- ‘ਪੰਜਾਬ ਸਰਕਾਰ ਜਲਦ ਕਰੇਗੀ ‘ਪਿੰਡ-ਸਰਕਾਰੀ ਮੀਟਿੰਗਾਂ’

 

 

Advertisement

ਚੰਡੀਗੜ੍ਹ, 27 ਜੂਨ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਜਲਦੀ ਹੀ ‘ਪਿੰਡ ਸਰਕਾਰੀ ਮੀਟਿੰਗਾਂ’ ਕਰੇਗੀ। CM ਮਾਨ ਨੇ ਟਵੀਟ ਸਾਂਝਾ ਕਰਦਿਆਂ ਕਿਹਾ ਕਿ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਕਈ ਅਹਿਮ ਚਰਚਾਵਾਂ ਹੋਈਆਂ….
“ਜਲਦੀ ਹੀ ਅਸੀਂ ‘ਪਿੰਡ-ਸਰਕਾਰੀ ਮਿਲਣੀ’ ਕਰਵਾਉਣ ਜਾ ਰਹੇ ਹਾਂ… ਇਹ ਮੀਟਿੰਗਾਂ ਜ਼ਿਲ੍ਹਾ ਪੱਧਰ ‘ਤੇ ਹੋਣਗੀਆਂ ਤਾਂ ਜੋ ਪਿੰਡਾਂ ਦੇ ਲੋਕ ਸਿੱਧੇ ਤੌਰ ‘ਤੇ ਸਰਕਾਰ ਨਾਲ ਰਾਬਤਾ ਬਣਾ ਸਕਣ ਅਤੇ ਪਿੰਡਾਂ ਦੇ ਵਿਕਾਸ ਦੀਆਂ ਯੋਜਨਾਵਾਂ ਵਿਚ ਭਾਈਵਾਲ ਬਣ ਸਕਣ।
ਉਨ੍ਹਾਂ ਕਿਹਾ ਕਿ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ ਤੇ ਵੱਖ-ਵੱਖ ਨਿਗਮਾਂ ‘ਚ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ…ਅਸੀਂ ਅੱਜ ਦੀ ਮੀਟਿੰਗ ‘ਚ ਕੁੱਝ ਕੰਮਾਂ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਜ਼ਿਲ੍ਹਾਵਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ… ਅਵਾਰਾ ਪਸ਼ੂਆਂ ਦੀ ਸੰਭਾਲ – ਪਟਿਆਲਾ ਤੇ ਬਠਿੰਡਾ, ਈ-ਆਟੋ-ਸ੍ਰੀ ਅੰਮ੍ਰਿਤਸਰ ਸਾਹਿਬ, ਈ-ਵ੍ਹੀਕਲ-ਜਲੰਧਰ ਤੇ ਲੁਧਿਆਣਾ ਤੇ ਸ਼ਹਿਰਾਂ ਦੇ ਵਿਕਾਸ ਨੂੰ ਲੈ ਕੇ ਵੀ ਵਿਸਥਾਰਤ ਚਰਚਾ ਹੋਈ।

Related posts

ਸਾਨੂੰ ਖੂਨਦਾਨ ਕਰਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ- ਸਿਮਰਨਦੀਪ ਸੰਧੂ

punjabdiary

‘INDIA’ ਗਠਜੋੜ ‘ਤੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ, ਕਿਹਾ-“ਪਾਰਟੀ ਹਾਈ ਕਮਾਨ ਦਾ ਫ਼ੈਸਲਾ…”

punjabdiary

ਝੋਨੇ ਦੀ ਲੁਆਈ 16 ਜੂਨ 2023 ਤੋਂ ਹੀ ਕੀਤੀ ਜਾਵੇ – ਡਾ. ਗਿੱਲ

punjabdiary

Leave a Comment