CM ਮਾਨ ਨੇ ਸਾਰੇ ਜ਼ਿਲ੍ਹਿਆਂ ਦੇ Dc’s ਨਾਲ ਕੀਤੀ ਮੀਟਿੰਗ, ਝੋਨੇ ਦੀ ਖਰੀਦ ਨੂੰ ਲੈ ਕੇ ਜਾਰੀ ਕੀਤੀਆਂ ਹਦਾਇਤਾਂ
ਚੰਡੀਗੜ੍ਹ, 6 ਅਕਤੂਬਰ (ਡੇਲੀ ਪੋਸਟ ਪੰਜਾਬੀ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਵਿਚ ਸਾਰੇ ਜ਼ਿਲ੍ਹਿਆਂ ਦੇ ਡੀਸੀ ਨਾਲ ਮੀਟਿੰਗ ਕਰ ਰਹੇ ਹਨ। ਇਸ ਦੌਰਾਨ ਝੋਨੇ ਦੀ ਖਰੀਦ ਨੂੰ ਲੈ ਕੇ ਮੁੱਖ ਮੰਤਰੀ ਨੇ ਡੀਸੀਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਖਰੀਦ ਦੇ ਨਾਲ ਹੀ ਲਿਫਟਿੰਗ ਨੂੰ ਵੀ ਯਕੀਨੀ ਬਣਾਇਆ ਜਾ ਸਕੇ। ਜੇਕਰ ਝੋਨਾ ਪੜਾਅ ਵਾਰ ਲਗਾਇਆ ਜਾਵੇਗਾ ਤਾਂ ਇਸ ਨਾਲ ਫਾਇਦਾ ਵਧ ਹੋਵੇਗਾ।
ਸੀਐੱਮ ਮਾਨ ਨੇ ਕਿਹਾ ਕਿ ਮੰਡੀਆਂ ਵਿਚ ਫਸਲ ਪੜਾਅ ਵਾਰ ਹੀ ਆਇਆ ਕਰੇਗੀ। ਉਨ੍ਹਾਂ ਕਿਹਾ ਕਿ ਸ਼ੈਲਰ ਵੀ ਕਿਸਾਨਾਂ ਤੋਂ ਚੰਗੀ ਤਰ੍ਹਾਂ ਤੋਂ ਫਸਲ ਖਰੀਦ ਰਹੇ ਹਨ। ਕਿਸਾਨਾਂ ਨੂੰ ਮੰਡੀਆਂ ਵਿਚ ਰਾਤ ਨਹੀਂ ਕੱਟਣੀ ਪਵੇਗੀ। ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਹਰ ਰੋਜ਼ 7-8 ਮੰਡੀਆਂ ਦਾ ਦੌਰਾ ਕਰਨ ਤੇ ਸਥਿਤੀ ਦਾ ਜਾਇਜ਼ਾ ਲੈਣ।ਸਖਤ ਹਦਾਇਤਾਂ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਤਿਓਹਾਰਾਂ ਤੋਂ ਪਹਿਲਾਂ ਹੀ ਫਸਲ ਦੀ ਖਰੀਦ ਪੂਰੀ ਹੋਣੀ ਚਾਹੀਦੀ ਹੈ।
ਪੰਜਾਬ ਵਿਚ ਨਾ ਕਿਸਾਨ ਮੰਡੀ ਵਿਚ ਰਾਤ ਕੱਟੇਗਾ ਤੇ ਨਾ ਹੀ ਉਸ ਦੀ ਫਸਲ ਇਸ ਫਾਰਮੂਲੇ ‘ਤੇ ਪੰਜਾਬ ਸਰਕਾਰ ਕੰਮ ਕਰੇਗੀ। ਸੀਐੱਮ ਮਾਨ ਨੇ ਕਿਹਾ ਕਿ ਮੰਡੀਆਂ ਵਿਚ ਝੋਨਾ ਕ੍ਰਮਵਾਰ ਹੀ ਆਏਗਾ ਤੇ ਕ੍ਰਮਵਾਰ ਹੀ ਝੋਨੇ ਦੀ ਬੀਜਾਈ ਹੋਵੇਗੀ।
ਮੀਟਿੰਗ ਵਿਚ ਇਸ ਦੌਰਾਨ ਪਰਾਲੀ ਦੀ ਸਮੱਸਿਆ ਦੇ ਮੁੱਦੇ ‘ਤੇ ਗੱਲਬਾਤ ਹੋਈ।ਉਨ੍ਹਾਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਪਰਾਲੀ ਦੇ ਮੁੱਦੇ ‘ਤੇ ਜਾਗਰੂਕ ਕੀਤਾ ਜਾਵੇ। ਸੀਐੱਮ ਮਾਨ ਨੇ ਕਿਹਾ ਕਿ ਆਉਣ ਵਾਲੇ 15 ਦਿਨਾਂ ਵਿਚ ਮਾਨਟਰਿੰਗ ਕੀਤੀ ਜਾਵੇਗੀ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 23 ਹਜ਼ਾਰ ਮਸ਼ੀਨਾਂ ਹੋਰ ਦਿੱਤੀਆਂ ਜਾਣਗੀਆਂ।