Image default
About us

CM ਮਾਨ ਨੇ LIVE ਹੋ ਕੇ ਵਪਾਰੀਆਂ ਲਈ ਕਰ ਦਿੱਤਾ ਵੱਡਾ ਐਲਾਨ, ਕਿਹਾ- ਜਿਵੇਂ ਕਹੋਗੇ ਉਵੇਂ ਹੀ ਕਰਾਂਗੇ

CM ਮਾਨ ਨੇ LIVE ਹੋ ਕੇ ਵਪਾਰੀਆਂ ਲਈ ਕਰ ਦਿੱਤਾ ਵੱਡਾ ਐਲਾਨ, ਕਿਹਾ- ਜਿਵੇਂ ਕਹੋਗੇ ਉਵੇਂ ਹੀ ਕਰਾਂਗੇ

 

 

ਚੰਡੀਗੜ੍ਹ, 8 ਜੁਲਾਈ (ਏਬੀਪੀ ਸਾਂਝਾ)- ਪੰਜਾਬ ਸਰਕਾਰ ਲਗਾਤਾਰ ਪੰਜਾਬ ਵਾਸੀਆਂ ਨੂੰ ਨਵੀਆਂ ਸਹੂਲਤਾਂ ਦੇਣ ਤੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਾਅਵੇ ਕਰ ਰਹੀ ਹੈ। ਇਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਵਪਾਰੀਆਂ ਤੋਂ ਸੁਝਾਅ ਮੰਗੇ ਹਨ। ਭਗਵੰਤ ਮਾਨ ਨੇ ਇਸ ਨੂੰ ਲੈ ਕੇ ਵਟਸਐਪ ਫੋਨ ਨੰਬਰ ਤੇ ਈਮੇਲੀ ਆਈਡੀ ਜਾਰੀ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਵਧੀਆ ਸਹੂਲਤਾ ਦੇਣ ਲਈ ਵਚਨਵੱਧ ਹੈ। ਮਾਨ ਨੇ ਕਿਹਾ ਕਿ ਅਸੀਂ ਬਿਜਲੀ, ਆਮ ਆਦਮੀ ਕਲੀਨਿਕ ਅਤੇ ਨਹਿਰੀ ਪਾਣੀ ਬਾਬਤ ਲੋਕਾਂ ਤੋਂ ਸੁਝਾਅ ਮੰਗੇ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਗੂ ਵੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ। ਮੁਫ਼ਤ ਬਿਜਲੀ ਮਿਲ ਰਹੀ ਹੈ, ਲੋਕਾਂ ਦਾ ਆਮ ਆਦਮੀ ਕਲੀਨਿਕ ਵਿੱਚ ਮੁਫ਼ਤ ਇਲਾਜ ਹੋ ਰਿਹਾ ਹੈ। ਇਸ ਤੋਂ ਇਲਾਵਾ ਖੇਤਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਹੋਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪਾਉਣ ਬਣਾਉਣ ਲਈ ਅਸੀਂ ਯਤਨਸ਼ੀਲ ਹਾਂ, ਇਸ ਲਈ ਉਦਯੋਗਪਤੀਆਂ ਨੂੰ ਸੱਦਿਆ ਜਾ ਰਿਹਾ ਹੈ ਤੇ ਜੋ ਪਹਿਲਾਂ ਹੀ ਪੰਜਾਬ ਵਿੱਚ ਹਨ ਉਨ੍ਹਾਂ ਨੂੰ ਸੁਖਾਵਾਂ ਮਾਹੌਲ ਦਿੱਤਾ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਵਪਾਰੀਆਂ ਤੋਂ ਵੀ ਉਨ੍ਹਾਂ ਦੇ ਸੁਝਾਅ ਮੰਗੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਸੂਬੇ ਵਿੱਚ ਵਪਾਰ ਕਰਨ ਲਈ ਵਧੀਆ ਵਾਤਾਵਰਨ ਮਿਲ ਸਕੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇ ਪੰਜਾਬ ਵਿੱਚ ਵਧੀਆ ਉਦਯੋਗ ਆਵੇਗਾ ਤਾਂ ਹੀ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਇਸ ਨਾਲ ਬੇਰੁਜ਼ਗਾਰੀ ਘਟੇਗੀ ਤੇ ਪੰਜਾਬ ਦੇ ਖ਼ਜ਼ਾਨੇ ਨੂੰ ਵੀ ਫ਼ਾਇਦਾ ਹੋਵੇਗਾ। ਮੁੱਖ ਮੰਤਰੀ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਪਾਰੀ ਸਿੱਧੇ ਪੰਜਾਬ ਸਰਕਾਰ ਨੂੰ ਸੁਝਾਅ ਦੇ ਸਕਦੇ ਹਨ ਜਿਸ ਦੇ ਆਧਾਰ ਉੱਤੇ ਪੰਜਾਬ ਸਰਕਾਰ ਆਪਣੀ ਨੀਤੀ ਤਿਆਰ ਕਰੇਗੀ। ਮਾਨ ਨੇ ਦੱਸਿਆ ਕਿ ਵਪਾਰੀ ਇਸ ਨੰਬਰ ਉੱਤੇ (81948-91945) ਸੁਝਾਅ ਦੇ ਸਕਦੇ ਹਨ ਤਾਂ ਜੋ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਇਆ ਜਾ ਸਕੇ।

Advertisement

Related posts

ਭਾਈ ਰਾਜੋਆਣਾ ਦੀ ਭੁੱਖ-ਹੜਤਾਲ ‘ਤੇ ਹੰਗਾਮੀ ਮੀਟਿੰਗ, ਸ਼੍ਰੋਮਣੀ ਕਮੇਟੀ ਨੇ ਸੱਦੇ 5 ਤਖਤਾਂ ਦੇ ਸਿੰਘ ਸਾਹਿਬਾਨ

punjabdiary

ਕੁਲਹੜ ਪੀਜ਼ਾ ਵਾਲਿਆਂ ਦੇ ਹੱਕ ‘ਚ ਬੋਲੇ ਵਿੱਕੀ ਥੌਮਸ- ‘ਵੀਡੀਓ ਡਿਲੀਟ ਕਰੋ, ਪਾਪ ਦੇ ਹਿੱਸੇਦਾਰ ਨਾ ਬਣੋ’

punjabdiary

ਗ਼ਦਰ ਲਹਿਰ ਦੇ ਸ਼ਹੀਦਾਂ ਦਾ ਸ਼ਰਧਾਂਜਲੀ ਸਮਾਗਮ:- ਕੇਂਦਰੀ ਸਿੰਘ ਸਭਾ

punjabdiary

Leave a Comment