‘ETO ਦੀ ਧੌਣ ਮਰੋੜ ਦਿਓ’… ਵੜਿੰਗ ਦੇ ਬਿਆਨ ਤੇ ਭੜਕੀ ਕੈਬਨਿਟ ਮੰਤਰੀ ਦੀ ਪਤਨੀ, ਦਿੱਤੀ ਇਹ ਸਲਾਹ
ਜੰਡਿਆਲਾ ਗੁਰੂ ‘ਚ ਪੰਜਾਬ ਕਾਂਗਰਸ ਵੱਲੋਂ ਮਨਰੇਗਾ ਬਚਾਓ ਰੈਲੀ ਕੀਤੀ ਜਾ ਰਹੀ ਸੀ। ਇਸ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਬਨਿਟ ਮੰਤਰੀ ਹਰਭਜਨ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਇਹ ਰਾਹ (ਰਸਤੇ) ‘ਚ ਈਟੀਓ ਨੇ ਬਹੁਤ ਬੋਰਡ ਲਗਾਏ ਹਨ, ਈਟੀਓ ਤੋਂ ਡਰਾਉਂਦਾ ਫਿਰਦਾ ਹੈ। ਓਹ, ਭਾਈ ਜੀ ਫੜ ਕੇ ਈਟੀਓ ਦੀ ਧੌਣ ਮਰੋੜ ਦਿਓ, ਤਿੰਨ ਮਿੰਟਾਂ ਦਾ ਕੰਮ ਹੈ। ਤਕੜੇ ਰਹੋ।

ਚੰਡੀਗੜ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਸਰ ਆਪਣੇ ਬਿਆਨਾਂ ਦੇ ਕਰਕੇ ਰਾਜਨੀਤੀ ਖੇਤਰ ‘ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਉਹ ਆਪਣੇ ਕੁੱਝ ਬਿਆਨਾਂ ਕਰਕੇ ਵਿਵਾਦਾਂ ‘ਚ ਵੀ ਰਹਿ ਚੁੱਕੇ ਹਨ। ਤਾਜ਼ਾ ਮਾਮਲਾ ਪੰਜਾਬ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਬਾਰੇ ਵਿਵਾਦਿਤ ਟਿੱਪਣੀ ਦਾ ਹੈ। ਰਾਜਾ ਵੜਿੰਗ ਨੇ ਇੱਕ ਰੈਲੀ ਦੌਰਾਨ ਕਿਹਾ ਸੀ- ‘ਫੜ ਕੇ ਈਟੀਓ ਦੀ ਧੌਣ ਮਰੋੜ ਦਿਓ, ਤਿੰਨ ਮਿੰਟਾਂ ਦਾ ਕੰਮ ਹੈ’। ਹੁਣ ਇਸ ਬਿਆਨ ‘ਤੇ ਹਰਭਜਨ ਈਟੀਓ ਦੀ ਪਤਨੀ ਨੇ ਰਾਜਾ ਵੜਿੰਗ ਦੀ ਟਿੱਪਣੀ ‘ਤੇ ਇਤਰਾਜ਼ ਜਤਾਇਆ ਹੈ।
ਕੀ ਹੈ ਪੂਰਾ ਮਾਮਲਾ?
ਦਰਅਸਲ, ਜੰਡਿਆਲਾ ਗੁਰੂ ‘ਚ ਪੰਜਾਬ ਕਾਂਗਰਸ ਵੱਲੋਂ ਮਨਰੇਗਾ ਬਚਾਓ ਰੈਲੀ ਕੀਤੀ ਜਾ ਰਹੀ ਸੀ। ਇਸ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਬਨਿਟ ਮੰਤਰੀ ਹਰਭਜਨ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਇਹ ਰਾਹ (ਰਸਤੇ) ‘ਚ ਈਟੀਓ ਨੇ ਬਹੁਤ ਬੋਰਡ ਲਗਾਏ ਹਨ, ਈਟੀਓ ਤੋਂ ਡਰਾਉਂਦਾ ਫਿਰਦਾ ਹੈ। ਓਹ, ਭਾਈ ਜੀ ਫੜ ਕੇ ਈਟੀਓ ਦੀ ਧੌਣ ਮਰੋੜ ਦਿਓ, ਤਿੰਨ ਮਿੰਟਾਂ ਦਾ ਕੰਮ ਹੈ। ਤਕੜੇ ਰਹੋ।
ਕੈਬਨਿਟ ਮੰਤਰੀ ਦੀ ਪਤਨੀ ਨੇ ਸਾਧਿਆ ਨਿਸ਼ਾਨਾ
ਰਾਜਾ ਵੜਿੰਗ ਦੇ ਇਸ ਬਿਆਨ ‘ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਪਤਨੀ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ‘ਮਨਰੇਗਾ ਬਚਾਓ’ ਰੈਲੀ ਦੌਰਾਨ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਮੂਚੀ ਕਾਂਗਰਸ ਲੀਡਰਸ਼ਿਪ ਮੌਜੂਦ ਸੀ। ਉਸ ਰੈਲੀ ‘ਚ ਸਾਡੇ ਸਹੁਰਾ ਪਰਿਵਾਰ ਦੇ ਕਿੱਤੇ ਦਾ ਮਜ਼ਾਕ ਉਡਾਇਆ ਗਿਆ।
ਉਸ ਦੇ ਨਾਲ ਹੀ ਰਾਜਾ ਵੜਿੰਗ ਵੱਲੋਂ ਟਿੱਪਣੀ ਕੀਤੀ ਗਈ, ਜਿਸ ‘ਚ ਉਨ੍ਹਾਂ ਨੇ ਲੋਕਾਂ ‘ਚ ਇਸ ਗੱਲ ਨੂੰ ਉਛਾਲਿਆ ਕਿ ਹਰਭਜਨ ਸਿੰਘ ਈਟੀਓ ਦੀ ਧੌਣ ਮਰੋੜ ਦਿਓ, ਸਿਰਫ਼ ਤਿੰਨ ਮਿੰਟਾਂ ਦਾ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਇਹ ਬਹੁਤ ਹੀ ਭੜਕਾਊ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਇੱਕ ਪਾਸੇ ਇਹ ਕਹਿੰਦੇ ਹਨ ਕਿ ਪੰਜਾਬ ‘ਚ ਜੰਗਲ ਰਾਜ ਹੈ, ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ। ਕੀ ਇਹ ਜਨਤਾ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸਹੀ ਕਰਨ ਲਈ ਸਮਝਾ ਰਹੇ ਸਨ ਜਾਂ ਖ਼ੁਦ ਰੈਲੀ ‘ਚ ਇਸ ਤਰ੍ਹਾਂ ਦਾ ਬਿਆਨ ਦੇ ਕੇ ਉਕਸਾ ਰਹੇ ਸਨ ਕਿ ਤੁਸੀਂ ਲੀਡਰਾਂ ‘ਤੇ ਹਮਲਾ ਕਰੋ?
(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ


