Image default
ਅਪਰਾਧ

IAS ਸੰਜੇ ਪੋਪਲੀ ਨੂੰ ਮਿਲੀ ਅੰਤ੍ਰਿਮ ਜ਼ਮਾਨਤ, 25 ਜੂਨ ਨੂੰ ਪੁੱਤਰ ਦੀ ਪਹਿਲੀ ਬਰਸੀ ’ਚ ਸ਼ਾਮਲ ਹੋ ਸਕਣਗੇ

IAS ਸੰਜੇ ਪੋਪਲੀ ਨੂੰ ਮਿਲੀ ਅੰਤ੍ਰਿਮ ਜ਼ਮਾਨਤ, 25 ਜੂਨ ਨੂੰ ਪੁੱਤਰ ਦੀ ਪਹਿਲੀ ਬਰਸੀ ’ਚ ਸ਼ਾਮਲ ਹੋ ਸਕਣਗੇ

 

 

ਚੰਡੀਗੜ੍ਹ, 21 ਜੂਨ (ਪੰਜਾਬੀ ਜਾਗਰਣ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸੀਨੀਅਰ ਆਈਏਐੱਸ ਅਫਸਰ ਸੰਜੇ ਪੋਪਲੀ ਨੂੰ ਛੇ ਦਿਨ ਦੀ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਸੰਜੇ ਪੋਪਲੀ ਨੇ ਆਪਣੇ ਪੁੱਤਰ ਦੀ ਬਰਸੀ ’ਚ ਸ਼ਾਮਲ ਹੋਣ ਅਤੇ ਬਿਮਾਰ ਪਤਨੀ ਦੀ ਸਿਹਤ ਦਾ ਹਵਾਲਾ ਦੇ ਕੇ ਅੰਤ੍ਰਿਮ ਜ਼ਮਾਨਤ ਮੰਗੀ ਸੀ। ਹਾਈ ਕੋਰਟ ਨੇ ਉਨ੍ਹਾਂ ਨੂੰ 23 ਜੂਨ ਤੋਂ 28 ਜੂਨ ਤਕ ਦੀ ਅੰਤ੍ਰਿਮ ਜ਼ਮਾਨਤ ਦਿੰਦੇ ਹੋਏ 29 ਜੂਨ ਨੂੰ ਵਾਪਸ ਸਰੇਂਡਰ ਕਰਨ ਦੇ ਆਦੇਸ਼ ਦਿੱਤੇ ਹਨ।
ਉਨ੍ਹਾਂ ਦੀ ਰੈਗੂਲਰ ਜ਼ਮਾਨਤ ਹਾਲੇ ਹਾਈ ਕੋਰਟ ’ਚ ਪੈਂਡਿੰਗ ਹੈ ਜਿਸ ’ਤੇ ਜੁਲਾਈ ’ਚ ਸੁਣਵਾਈ ਹੋਣੀ ਹੈ। ਸੰਜੇ ਪੋਪਲੀ ਨੂੰ ਪਿਛਲੇ ਸਾਲ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਸੀ। ਜਦੋਂ ਵਿਜੀਲੈਂਸ ਟੀਮ ਨੇ ਸੰਜੇ ਪੋਪਲੀ ਦੇ ਘਰ ਛਾਪਾ ਮਾਰਿਆ ਤਾਂ 1-1 ਕਿੱਲੋ ਦੀਆਂ 9 ਸੋਨੇ ਦੀਆਂ ਇੱਟਾਂ, 49 ਸੋਨੇ ਦੇ ਬਿਸਕੁਟ, 12 ਸੋਨੇ ਦੇ ਸਿੱਕੇ ਅਤੇ 3 ਕਿੱਲੋ ਚਾਂਦੀ ਬਰਾਮਦ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰੋਂ 5 ਮਹਿੰਗੇ ਮੋਬਾਈਲ ਫੋਨ ਅਤੇ ਦੋ ਸਮਾਰਟ ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਸਨ ਪਰ ਜਦੋਂ ਵਿਜੀਲੈਂਸ ਦੀ ਟੀਮ ਛਾਪੇਮਾਰੀ ਕਰ ਰਹੀ ਸੀ ਤਾਂ ਪੋਪਲੀ ਦੇ 27 ਸਾਲਾ ਪੁੱਤਰ ਦੀ ਮੌਤ ਹੋ ਗਈ ਸੀ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਪੋਪਲੀ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਜਦਕਿ ਪੋਪਲੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਕੀਤੀ ਗਈ।

Advertisement

Related posts

ਮਹਿਲਾ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਵਿਰੁਧ ਸੁਣਵਾਈ ਟਲੀ

punjabdiary

Breaking- ਇਕ ਵਾਰ ਫਿਰ ਪਾਕਿਸਤਾਨ ਦੇ ਇਰਾਦੇ ਨਾਕਾਮ, BSF ਨੇ ਵਧੇਰੇ ਮਾਤਰਾ ਵਿਚ ਸਰਹੱਦ ਨੇੜੇ ਹਥਿਆਰਾਂ ਨੂੰ ਆਪਣੇ ਕਬਜ਼ੇ ਵਿਚ ਲਿਆ

punjabdiary

Breaking News–ਸਿੱਧੂ ਮੂਸੇਵਾਲਾ ਕਤਲ ਚ ਘਿਰੀ ਭਗਵੰਤੁ ਮਾਨ ਸਰਕਾਰ ਨੇ ਲਿਆ ਹੁਣੇ ਹੁਣੇ ਅਹਿਮ ਫੈਸਲਾ

punjabdiary

Leave a Comment