ICSE 10ਵੀਂ ਤੇ ISC 12ਵੀਂ ਬੋਰਡ ਦੇ ਨਤੀਜੇ ਜਾਰੀ, 99.47% ਵਿਦਿਆਰਥੀ ਹੋਏ ਪਾਸ
ਦਿੱਲੀ, 6 ਮਈ (ਡੇਲੀ ਪੋਸਟ ਪੰਜਾਬੀ)- ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (CISCE) ਨੇ ICSE 10ਵੀਂ ਤੇ ISC 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਜਿਸ ਵਿੱਚ ਕੁੱਲ 99.47% ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਬੋਰਡ ਦੀ ਆਫੀਸ਼ਿਅਲ ਵੈਬਸਾਈਟ results.cisce.org ‘ਤੇ ਜਾ ਕੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ। 12ਵੀਂ ਜਮਾਤ ਦੀ ਪਾਸ ਪ੍ਰਤੀਸ਼ਤ 98.19% ਰਿਹਾ ਹੈ। ਉੱਥੇ ਹੀ 10ਵੀਂ ਦੀ ਪਾਸ ਪ੍ਰਤੀਸ਼ਤ 99.47% ਰਹੀ ਹੈ।
ਇਸ ਸਬੰਧੀ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਪ੍ਰੀਖਿਆ ਦੇਣ ਦਾ ਮੌਕਾ ਨਹੀਂ ਮਿਲੇਗਾ। ਜੇਕਰ ਕੋਈ ਵਿਦਿਆਰਥੀ ਆਪਣੇ ਨੰਬਰਾਂ ਨੂੰ ਸੁਧਾਰਨਾ ਚਾਹੁੰਦਾ ਹੈ, ਤਾਂ ਉਸਨੂੰ ਇੰਪਰੂਵਮੈਂਟ ਪ੍ਰੀਖਿਆ ਦੇ ਲਈ ਅਪਲਾਈ ਕਰਨਾ ਪਵੇਗਾ। ਇੰਪਰੂਵਮੈਂਟ ਪ੍ਰੀਖਿਆ ਜੁਲਾਈ 2024 ਵਿੱਚ ਆਯੋਜਿਤ ਹੋਵੇਗੀ। ਇਸ ਪ੍ਰੀਖਿਆ ਵਿੱਚ ਵੱਧ ਤੋਂ ਵੱਧ 2 ਵਿਸ਼ਿਆਂ ਦੀ ਪ੍ਰੀਖਿਆ ਦਿੱਤੀ ਜਾ ਸਕੇਗੀ। ਕੰਪਾਰਟਮੈਂਟ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਦੇ ਲਈ ਆਯੋਜਿਤ ਕੀਤੀ ਜਾਂਦੀ ਸੀ ਜੋ ਵਿਦਿਆਰਥੀ ਇੱਕ ਜਾਂ ਦੋ ਵਿਸ਼ਿਆਂ ਵਿੱਚ ਫੇਲ ਹੁੰਦੇ ਸਨ। ਵਿਦਿਆਰਥੀ ਕੰਪਾਰਟਮੈਂਟ ਪ੍ਰੀਖਿਆ ਕਲੀਅਰ ਕਰ ਕੇ ਪ੍ਰੀਖਿਆ ਵਿੱਚ ਪਾਸ ਹੋ ਸਕਦਾ ਹੈ। ਉੱਥੇ ਹੀ ਇੰਪਰੂਵਮੈਂਟ ਪ੍ਰੀਖਿਆ ਅਜਿਹੇ ਵਿਦਿਆਰਥੀ ਦੇ ਸਕਦੇ ਹਨ, ਜੋ ਸਾਰੇ ਵਿਸ਼ਿਆਂ ਵਿੱਚ ਪਾਸ ਹੋਣ ਪਰ ਕਿਸੇ ਵਿਸ਼ੇ ਵਿੱਚੋਂ ਨੰਬਰ ਘੱਟ ਆਏ ਹੋਣ।
ਕਿਵੇਂ ਚੈੱਕ ਕਰ ਸਕਦੇ ਹੋ ਨਤੀਜਾ
– ਸਭ ਤੋਂ ਪਹਿਲਾਂ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ cisce.org ‘ਤੇ ਜਾਣ।
– ਇਸ ਤੋਂ ਬਾਅਦ ਉਸ ਕਲਾਸ ‘ਤੇ ਕਲਿੱਕ ਕਰੋ ਜਿਸ ਦਾ ਨਤੀਜਾ ਤੁਸੀਂ ਦੇਖਣਾ ਚਾਹੁੰਦੇ ਹੋ।
– ਆਪਣਾ ਰੋਲ ਨੰਬਰ ਸਬਮਿਟ ਕਰੋ।
– ਤੁਹਾਡਾ ਨਤੀਜਾ ਸਕ੍ਰੀਨ ‘ਤੇ ਡਿਸਪਲੇ ਹੋ ਜਾਵੇਗਾ ।
– ਵਿਦਿਆਰਥੀ ਨਤੀਜੇ ਦੇਖਣ ਤੋਂ ਬਾਅਦ ਡਾਊਨਲੋਡ ਵੀ ਕਰ ਸਕਦੇ ਹਨ।