Image default
About us

‘India vs Bharat’ ਬਹਿਸ ਵਿਚਾਲੇ Blue Dart ਦਾ ਵੱਡਾ ਫ਼ੈਸਲਾ, ਆਪਣੇ ਨਾਮ ਨਾਲ ਜੋੜਿਆ ‘ਭਾਰਤ’

‘India vs Bharat’ ਬਹਿਸ ਵਿਚਾਲੇ Blue Dart ਦਾ ਵੱਡਾ ਫ਼ੈਸਲਾ, ਆਪਣੇ ਨਾਮ ਨਾਲ ਜੋੜਿਆ ‘ਭਾਰਤ’

 

 

 

Advertisement

 

ਨਵੀਂ ਦਿੱਲੀ, 13 ਸਤੰਬਰ (ਡੇਲੀ ਪੋਸਟ ਪੰਜਾਬੀ)- ਇੰਡੀਆ ਬਨਾਮ ਭਾਰਤ ਦੀ ਬਹਿਸ ਲਗਾਤਾਰ ਵਧਦੀ ਜਾ ਰਹੀ ਹੈ। ਨਾਮ ‘ਤੇ ਵਧਦੀ ਇਸ ਬਹਿਸ ਦੇ ਵਿਚਾਲੇ ਵੱਡੀ ਲਾਜਿਸਟਿਕ ਕੰਪਨੀ ਬਲੂ ਡਾਰਟ ਨੇ ਵੱਡਾ ਐਲਾਨ ਕਰ ਦਿੱਤਾ ਹੈ। ਦਰਅਸਲ, ਬਲੂ ਡਾਰਟ ਨੇ ਆਪਣਾ ਨਾਮ ਬਦਲ ਕੇ ਹੁਣ Bharat Dart ਕਰ ਦਿੱਤਾ ਹੈ।

ਕੰਪਨੀ ਨੇ ਆਪਣੀ ਪ੍ਰੀਮੀਅਮ ਸੇਵਾ ਡਾਰਟ ਪਲੱਸ ਦਾ ਨਾਮ ਬਦਲ ਕੇ ਭਾਰਤ ਡਾਰਟ ਕਰ ਦਿੱਤਾ ਹੈ। ਦੱਸ ਦੇਈਏ ਕਿ ਕੰਪਨੀ ਨੇ ਸਿਰਫ਼ ਆਪਣੀ ਪ੍ਰੀਮੀਅਮ ਸਰਵਿਸ ਡਾਰਟ ਪਲੱਸ ਦਾ ਨਾਮ ਬਦਲਿਆ ਹੈ। ਹੁਣ ਇਸ ਸਰਵਿਸ ਨੂੰ ‘ਭਾਰਤ ਡਾਰਟ’ ਦੇ ਨਾਮ ਨਾਲ ਜਾਣਿਆ ਜਾਵੇਗਾ। ਕੰਪਨੀ ਦੇ ਨਾਮ ਬਦਲਣ ਦੇ ਫੈਸਲੇ ਨੂੰ ਇੰਡੀਆ ਬਨਾਮ ਭਾਰਤ ਬਹਿਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।


ਨਾਮ ਬਦਲਣ ਦੇ ਆਪਣੇ ਫੈਸਲੇ ਨੂੰ ਲੈ ਕੇ ਕੰਪਨੀ ਨੇ ਭਾਰਤ ਦੇ ਪ੍ਰਤੀ ਆਪਣੀ ਵਚਨਬੱਧਤਾ ਦੱਸੀ। ਕੰਪਨੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਪੂਰੀ ਦੁਨੀਆ ਤੇ ਦੁਨੀਆ ਨੂੰ ਭਾਰਤ ਨਾਲ ਜੋੜਦੇ ਹਾਂ। ਕੰਪਨੀ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦਾ ਇਹ ਕਦਮ ਮੀਲ ਪੱਥਰ ਸਾਬਿਤ ਹੋਵੇਗਾ। ਬਲੂ ਡਾਰਟ ਦਾ ਇਹ ਕਦਮ ਭਾਰਤ ਬਨਾਮ ਇੰਡੀਆ ਬਹਿਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਆਪਣੇ ਬਿਆਨ ਵਿੱਚ ਬਲੂ ਡਾਰਟ ਐਕਸਪ੍ਰੈੱਸ ਲਿਮਿਟੇਡ ਆਪਣੇ ਸਾਰੇ ਸ਼ੇਅਰਧਾਰਕਾਂ ਨੂੰ ਇਸ ਬਦਲਾਅ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਕੰਪਨੀ ਨੇ ਨਾਮ ਬਦਲਣ ਦੇ ਇਸ ਫੈਸਲੇ ਦੀ ਜਾਣਕਾਰੀ ਸ਼ੇਅਰ ਬਾਜ਼ਾਰ ਨੂੰ ਦਿੱਤੀ ਹੈ।

Advertisement

ਗੌਰਤਲਬ ਹੈ ਕਿ G-20 ਦੇ ਦੌਰਾਨ 9 ਸਤੰਬਰ ਨੂੰ ਭਾਰਤ ਮੰਡਪਮ ਵਿੱਚ ਰਾਸ਼ਟਰਪਤੀ ਵੱਲੋਂ ਆਯੋਜਿਤ ਹੋਣ ਵਾਲੇ ਡਿਨਰ ਦੇ ਸੱਦਾ ਪੱਤਰ ਵਿੱਚ ‘ਦ ਪ੍ਰੈਸੀਡੈਂਟ ਆਫ ਭਾਰਤ’ ਦੇ ਨਾਮ ਨਾਲ ਸੱਦਾ ਭੇਜਿਆ ਗਿਆ। ਸੱਦਾ ਪੱਤਰ ‘ਤੇ ਛਪੇ ‘ਭਾਰਤ’ ਸ਼ਬਦ ਦੇ ਬਾਅਦ ਇੰਡੀਆ ਬਨਾਮ ਭਾਰਤ ਦੀ ਬਹਿਸ ਸ਼ੁਰੂ ਹੋ ਗਈ। ਜੀ-20 ਸੰਮੇਲਨ ਦੇ ਦੌਰਾਨ ਵੀ ਹਰ ਜਗ੍ਹਾ ‘ਭਾਰਤ’ ਸ਼ਬਦ ਨੂੰ ਹੀ ਪਹਿਲ ਦਿੱਤੀ ਗਈ।

Related posts

‘ਸ਼ਿਵ ਨਾਥ ਦਰਦੀ’ ਨੂੰ ‘ਪ੍ਰਾਈਡ ਆਫ ਪੰਜਾਬ ਰਾਜ ਪੁਰਸਕਾਰ-2023’ ਨਾਲ ਜਾਵੇਗਾ ਨਵਾਜ਼ਿਆ- ਚੇਅਰਮੈਨ ‘ਭੋਲਾ ਯਮਲਾ’

punjabdiary

ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਮਾਨ ਨੂੰ ਸ੍ਰੀ ਅਕਾਲ ਤਖਤ ‘ਤੇ ਕੀਤਾ ਤਲਬ

punjabdiary

ਪੰਜਾਬ ਸਰਕਾਰ ਨੇ ਮੰਨੀਆਂ ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮਾਂ ਦੀਆਂ ਮੰਗਾਂ; ਤਨਖ਼ਾਹਾਂ ਵਿਚ 5 ਫ਼ੀ ਸਦੀ ਵਾਧਾ

punjabdiary

Leave a Comment