Image default
About us

ISRO ਨੇ ਮਾਪਿਆ ਚੰਨ ਦਾ ਤਾਪਮਾਨ, ਵਿਗਿਆਨੀ ਹੋਏ ਹੈਰਾਨ, ਬੋਲੇ-‘ਇਸਦੀ ਉਮੀਦ ਨਹੀਂ ਸੀ’

ISRO ਨੇ ਮਾਪਿਆ ਚੰਨ ਦਾ ਤਾਪਮਾਨ, ਵਿਗਿਆਨੀ ਹੋਏ ਹੈਰਾਨ, ਬੋਲੇ-‘ਇਸਦੀ ਉਮੀਦ ਨਹੀਂ ਸੀ’

 

 

 

Advertisement

 

ਨਵੀਂ ਦਿੱਲੀ, 28 ਅਗਸਤ (ਡੇਲੀ ਪੋਸਟ ਪੰਜਾਬੀ)- ਚੰਦਰਯਾਨ-3 ਦੇ ਲੈਂਡਰ ਦੀ ਸਫਲ ਲੈਂਡਿੰਗ ਦੇ ਚੱਲਦਿਆਂ ਇਤਿਹਾਸ ਵਿੱਚ ਪਹਿਲੀ ਵਾਰ ਚੰਦਰਮਾ ਦੇ ਦੱਖਣੀ ਧਰੁਵ ਬਾਰੇ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ । ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚ ਕੇ ਪੁਲਾੜ ਵਿਗਿਆਨ ਵਿੱਚ ਸਫਲਤਾ ਦੀ ਨਵੀਂ ਪਰਿਭਾਸ਼ਾ ਲਿਖਣ ਤੋਂ ਬਾਅਦ ਲੈਂਡਰ ਅਤੇ ਰੋਵਰ ਵਿੱਚ ਲੱਗੇ ਪੇਲੋਡ ਚੰਦਰਮਾ ਦੇ ਰਾਜ਼ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਲੜੀ ਵਿੱਚ ਲੈਂਡਰ ਵਿਕਰਮ ‘ਤੇ ਪੇਲੋਡ ਚੰਦਰ ਸਰਫੇਸ ਥਰਮੋਫਿਜ਼ੀਕਲ ਪ੍ਰਯੋਗ (ਚੇਸਟ) ਨੇ ਚੰਦਰ ਦੀ ਸਤ੍ਹਾ ਦੇ ਤਾਪਮਾਨ ਦੀ ਪ੍ਰੋਫਾਈਲਿੰਗ ਕੀਤੀ ਹੈ ਉਸ ਨਾਲ ਵਿਗਿਆਨੀ ਵੀ ਹੈਰਾਨ ਹਨ।


ਚੰਦਰਮਾ ਦੇ ਤਾਪਮਾਨ ਨੂੰ ਲੈ ਕੇ ਮਿਲੀ ਤਾਜ਼ਾ ਜਾਣਕਾਰੀ ਦਿੰਦੇ ਹੋਏ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਵਿਗਿਆਨੀ ਬੀ.ਐਚ.ਐਮ. ਦਾਰੂਕੇਸ਼ਾ ਨੇ ਕਿਹਾ ਕਿ ਚੰਦਰਮਾ ਦੀ ਸਤ੍ਹਾ ‘ਤੇ ਤਾਪਮਾਨ 20 ਡਿਗਰੀ ਸੈਲਸੀਅਸ ਤੋਂ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਚੰਦਰਮਾ ਦੀ ਸਤ੍ਹਾ ‘ਤੇ ਵੱਧ ਤੋਂ ਵੱਧ ਤਾਪਮਾਨ 70 ਡਿਗਰੀ ਸੈਲਸੀਅਸ ਨਿਕਲਿਆ, ਜੋ ਕਿ ਉਮੀਦ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ।


ਵਿਗਿਆਨੀ ਬੀਐਚਐਮ ਦਾਰੂਕੇਸ਼ਾ ਨੇ ਕਿਹਾ ਕਿ ਅਜਿਹਾ ਤਾਪਮਾਨ ਹੋਣਾ ਹੈਰਾਨੀਜਨਕ ਹੈ । ਧਰਤੀ ‘ਤੇ ਦੋ ਤੋਂ ਤਿੰਨ ਸੈਂਟੀਮੀਟਰ ਦੀ ਡੂੰਘਾਈ ਵਿੱਚ ਅਸੀਂ ਸ਼ਾਇਦ ਹੀ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੇ ਤਾਪਮਾਨ ਦਾ ਅੰਤਰ ਦੇਖਦੇ ਹਾਂ, ਜਦੋਂ ਕਿ ਚੰਦਰਮਾ ‘ਤੇ ਇਹ ਲਗਭਗ 50 ਡਿਗਰੀ ਸੈਲਸੀਅਸ ਹੈ । ਤਾਪਮਾਨ ਦਾ ਗ੍ਰਾਫ ਜਾਰੀ ਕਰਦੇ ਹੋਏ ਇਸਰੋ ਨੇ ਪੋਸਟ ਸਾਂਝੀ ਕੀਤੀ । ਵਿਕਰਮ ਲੈਂਡਰ ‘ਤੇ ਲੱਗੇ ਚੇਸਟ ਪੇਲੋਡ ਨੇ ਚੰਦਰਮਾ ਦੀ ਸਤ੍ਹਾ ਦੇ ਥਰਮਲ ਵਿਵਹਾਰ ਨੂੰ ਸਮਝਣ ਲਈ ਦੱਖਣੀ ਧਰੁਵ ਦੇ ਆਲੇ-ਦੁਆਲੇ ਚੰਦਰ ਦੀ ਉਪਰਲੀ ਮਿੱਟੀ ਦੇ ਤਾਪਮਾਨ ਪ੍ਰੋਫਾਈਲ ਨੂੰ ਮਾਪਿਆ।

Advertisement

Related posts

Breaking- ਰੈੱਡ ਕਰਾਸ ਸਪੈਸ਼ਲ ਸਕੂਲ ਦੇ ਦਿਵਿਆਂਗ ਬੱਚਿਆਂ ਨਾਲ ਸੰਸਾਰ ਦਿਵਸ ਮਨਾਇਆ

punjabdiary

ਜਿਲ੍ਹਾ ਫਰੀਦਕੋਟ ਦੇ ਵਿਕਾਸ ਕਾਰਜਾਂ ਲਈ ਫੇਜ਼-2 ਤਹਿਤ 2.06 ਕਰੋੜ ਰੁਪਏ ਦੇ ਟੈਂਡਰ ਜਾਰੀ-ਵਿਧਾਇਕ ਸੇਖੋਂ

punjabdiary

ਚੰਡੀਗੜ੍ਹ ਦੇ 1500 ਸਰਕਾਰੀ ਭਵਨਾਂ ‘ਤੇ ਲੱਗਣਗੇ ਸੋਲਰ ਪੈਨਲ, CREST ਵੱਲੋਂ ਜਾਰੀ ਕੀਤਾ ਗਿਆ 20 ਕਰੋੜ ਦਾ ਬਜਟ

punjabdiary

Leave a Comment