ਚੰਡੀਗੜ , 28 ਮਈ – ( ਪੰਜਾਬ ਡਾਇਰੀ ) ਐਨ. ਏ. ਐਸ. ਦੀ ਰਿਪੋਰਟ ਮੁਤਾਬਿਕ ਪੰਜਾਬ ਵਿਚ ਸਿੱਖਿਆ ਦੇ ਖੇਤਰ ਵਿਚ ਸਭ ਨੰਬਰ 1 ‘ਤੇ ਆਇਆ ਅਤੇ ਦਿੱਲੀ ਇਸ ਰਿਪੋਰਟ ਵਿਚ ਫਾਡੀ ਰਹਿ ਗਿਆ। ਇਸ ਮਾਮਲੇ ‘ਤੇ ਸਿਆਸਤ ਗਰਮਾ ਗਈ। ਵਿਰੋਧੀ ਧਿਰਾਂ ਪੰਜਾਬ ਸਰਕਾਰ ਤੋਂ ਜਵਾਬ ਮੰਗ ਰਹੀਆਂ ਹਨ ਕਿ ਆਖਿਰ ਪੰਜਾਬ ਸਰਕਾਰ ਚੁੱਪ ਕਿਉਂ ਹੈ? ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨੂੰ ਕੇਂਦਰ ਵੱਲੋਂ ਕਰਵਾਏ ਨੈਸ਼ਨਲ ਅਚੀਵਮੈਂਟ ਸਰਵੇ ‘ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਨਾ ਦੇਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ। NAS-2021 ਦੀ ਰਿਪੋਰਟ ਦੇ ਅਨੁਸਾਰ, ਪੰਜਾਬ ਦੇਸ਼ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿਚੋਂ ਇਕ ਹੈ। ਸਰਵੇਖਣ ਵਿਚ ਪੰਜਾਬ ਨੇ ਜਮਾਤ ਤੀਸਰੀ, ਪੰਜਵੀਂ, ਅੱਠਵੀਂ ਵਿੱਚ ਸਾਰੇ ਵਿਸ਼ਿਆਂ ਵਿੱਚ ਪਹਿਲਾ ਅਤੇ ਦਸਵੀਂ ਜਮਾਤ ਵਿੱਚ ਗਣਿਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਬਿਆਨ ‘ਚ ਕਿਹਾ, ਮੈਂ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੁੱਪੀ ‘ਤੇ ਹੈਰਾਨ ਹਾਂ। ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ, ਜਿਸ ਨੂੰ ਪੰਜਾਬ ਬਹੁਤ ਪਿੱਛੇ ਛੱਡ ਗਿਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਾ ਸਿਰਫ਼ ਵਧਾਈ ਦੇਣ, ਸਗੋਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਤੋਂ ਮੁਆਫ਼ੀ ਵੀ ਮੰਗਣ।
ਇਸ ਸਭ ਦੇ ਵਿਚਾਲੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੀਤ ਹੇਅਰ ਨੇ ਐਨ. ਏ. ਐਸ. ਦੀ ਰਿਪੋਰਟ ਗਲਤ ਦੱਸਿਆ ਹੈ। ਉਹਨਾਂ ਆਖਿਆ ਹੈ ਕਿ ਐਨ. ਏ. ਐਸ. ਦੀ ਰਿਪੋਰਟ ਵਿਚ ਜਿਸ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਵਿਖਾਇਆ ਹੈ ਉਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ।