Breaking- ਅੱਜ ਸਰਕਲ ਕਮੇਟੀ ਟੈਕਨੀਕਲ ਸਰਵਿਸਜ ਯੂਨੀਅਨ ਫਰੀਦਕੋਟ ਦੀ ਹੰਗਾਮੀ ਮੀਟਿੰਗ ਹੋਈ
ਫਰੀਦਕੋਟ, 6 ਦਸੰਬਰ – (ਪੰਜਾਬ ਡਾਇਰੀ) ਅੱਜ ਸਰਕਲ ਕਮੇਟੀ ਟੈਕਨੀਕਲ ਸਰਵਿਸਜ ਯੂਨੀਅਨ ਫਰੀਦਕੋਟ ਦੀ ਹੰਗਾਮੀ ਮੀਟਿੰਗ 132100 ਮੋਗਾ ਵਿਖੇ ਸਰਕਲ ਪ੍ਰਧਾਨ ਗੱਬਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਚਿ ਐਕਸੀਅਨ ਪੀ ਐਮ ਮੰਡਲ ਕੋਟਕਪੂਰਾ ਨੂੰ ਮੁਲਾਜ਼ਮਾਂ ਦੀਆਂ ਮੰਗਾ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਸਬੰਧੀ ਮਿਤੀ 18/10/22 ਨੂੰ ਸਾਰੀਆਂ ਮੰਗਾਂ ਉੱਪਰ ਮੀਟਿੰਗ ਅੰਦਰ ਵਿਚਾਰ ਵਟਾਦਰਾਂ ਕੀਤਾ ਗਿਆ ਸੀ । XBN PSM ਕੋਟਕਪੂਰਾ ਨੇ ਕੁਝ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਹਾਮੀ ਭਰੀ ਸੀ ਅਤੇ ਇਕ ਹਫਤੇ ਅੰਤਰ ਸਾਰੀਆਂ ਮੰਗਾਂ ਵਿਚ ਨਿਪਟਾਰਾ ਕਰਨ ਦਾ ਵਿਸਵਾਸ਼ ਦਿਵਾਇਆ ਸੀ । ਜਥੇਬੰਦੀ ਵੱਲੋਂ ਲਗਾਤਾਰ ਸਾਰਾ ਮਹੀਨਾ ਬੀਤਣ ਉਪਰੰਤ ਦੁਬਾਰਾ ਐਕਸੀਅਨ ਕੋਟਕਪੂਰਾ ਨੂੰ ਪੱਤਰ ਲਿਖ ਕੇ ਮੰਗਾਂ ਦਾ ਨਿਪਟਰਾ ਕਰਨ ਲਈ ਮੰਗ ਕੀਤੀ ਗਈ । ਪਰ ਐਕਸੀਅਨ ਪੀ ਅਤੇ ਐਮ ਵੱਲੋਂ ਨਾ ਤਾਂ ਮੰਗਾਂ ਦਾ ਹੱਲ ਕੀਤਾ ਅਤੇ ਨਾ ਹੀ ਜਥੇਬੰਦੀ ਨੂੰ ਕੋਈ ਮੀਟਿੰਗ ਦਿੱਤੀ ਗਈ । ਜਿਸ ਕਾਰਨ ਮੁਲਾਜ਼ਮਾ ਅੰਦਰ ਐਕਸੀਅਨ ਪੀ ਅਤੇ ਐਮ ਖਿਲਾਫ ਬਹੁਤ ਰੋਸ ਪੈਦਾ ਹੋ ਗਿਆ । ਇਸ ਨੂੰ ਜਥੇਬੰਦੀ ਨੇ ਗੰਭੀਰਤਾ ਨਾਲ ਵਿਚਾਰਦੇ ਹੋਏ ਫੈਸਲਾ ਕੀਤਾ ਗਿਆ ਕਿ ਐਕਸੀਅਨ ਨੂੰ ਤੁਰੰਤ ਪੱਤਰ ਲਿਖ ਕੇ ਮੰਗਾਂ ਦਾ ਨਿਪਟਾਰ ਕਰਨ ਉਪਰੰਤ ਜਥੇਬੰਦੀ ਨੂੰ ਮੀਟਿੰਗ ਦੇ ਜਾਣੂ ਕਰਵਾਇਆ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਅੰਦਰ ਮਜਬੂਰਨ ਮਿਤੀ 16/12/22 ਨੂੰ ਐਕਸੀਅਨ ਪੀ ਅਤੇ ਐਮ ਕੋਟਕਪੂਰਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ । ਜਿਸ ਤੋਂ ਨਿਕਲਣ ਵਾਲੇ ਸਿੱਟਿਆ ਦੀ ਜ਼ਿੰਮੇਵਾਰੀ ਐਕਸੀਅਨ ਪੀ ਅਤੇ ਐਮ ਕੋਟਕਪੂਰਾ ਅਤੇ ਪਾਵਰਕਾਮ ਦੀ ਮਨੈਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ ।