Breaking- ਕੈਨੇਡਾ ਦੇ ਬੀ ਸੀ ਪ੍ਰੋਵਿੰਸ ਦੀ ਨਵੀਂ 27 ਮੈਂਬਰੀ ਵਜ਼ਾਰਤ ਵਿਚ ਭਾਰਤੀ ਮੂਲ ਦੇ 5 MLAs ਨੂੰ ਮਿਲੀ ਥਾਂ, ਇਸ ਵਿਚ 23 ਕੈਬਨਿਟ ਅਤੇ 4 ਰਾਜ ਮੰਤਰੀ ਸ਼ਾਮਲ ਹਨ
ਵਿਕਟੋਰੀਆ, 7 ਦਸੰਬਰ – (ਬਾਬੂਸ਼ਾਹੀ ਨੈਟਵਰਕ) ਕੈਨੇਡਾ ਦੇ ਬੀ ਸੀ ਪ੍ਰੋਵਿੰਸ ਦੀ ਨਵੀਂ 27 ਮੈਂਬਰੀ ਵਜ਼ਾਰਤ ਨੂੰ ਅੱਜ ਇਥੇ ਸਹੁੰ ਚੁਕਾਈ ਗਈ . ਇਸ ਵਿਚ 23 ਕੈਬਨਿਟ ਅਤੇ 4 ਰਾਜ ਮੰਤਰੀ ਸ਼ਾਮਲ ਹਨ .ਇਸ ਵਜ਼ਾਰਤ ਵਿਚ ਪੰਜਾਬੀ / ਭਾਰਤੀ ਮੂਲ ਦੇ 5 MLAs ਨੂੰ ਥਾਂ ਮਿਲੀ ਹੈ . ਹੈਰੀ ਬੈਂਸ, ਰਵਿ ਕਾਹਲੋਂ ਅਤੇ ਰਚਨਾ ਸਿੰਘ ਮੰਤਰੀ ਵਜੋਂ ਅਤੇ ਜਗਰੂਪ ਬਰਾੜ ਨੂੰ ਰਾਜ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ ।
ਇਸੇ ਤਰ੍ਹਾਂ ਨਿੱਕੀ ਸ਼ਰਮਾ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ
ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ , ਹੈਰੀ ਬੈਂਸ ਨੂੰ ਲੇਬਰ ਅਤੇ ਜਗਰੂਪ ਬਰਾੜ ਨੂੰ ਟਰੇਡ ਰਾਜ ਮੰਤਰੀ ਬਣਾਇਆ ਗਿਆ ਹੈ . ਉਹ ਪਹਿਲੀ ਵਾਰ ਮੰਤਰੀ ਬਣੇ ਹਨ .ਰਵੀ ਕਾਹਲੋਂ ਨੂੰ ਹਾਉਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬੰਨਾਈ ਗਿਆ ਹੈ । ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪੰਜਾਬੀ MLA ਰਾਜ ਚਾਊਆਹਾਂ ਬੀ ਸੀ ਅਸੈਂਬਲੀ ਦੇ ਸਪੀਕਰ ਹਨ .