Breaking- ਅਹਿਮ ਖ਼ਬਰ – ਭਗਵੰਤ ਮਾਨ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਅੱਡੇ ਦਾ ਜਾਇਜਾ ਲਿਆ, ਜਲਦ ਹੀ ਬੇਹੱਦ ਸ਼ਾਨਦਾਰ ਬੱਸ ਸਟੈਂਡ ਆਮ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ
ਚੰਡੀਗੜ੍ਹ, 20 ਜਨਵਰੀ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਟਿਆਲਾ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਅੱਡੇ ਦਾ ਜਾਇਜਾ ਲਿਆ, ਮੌਕੇ ਤੇ ਮੌਜੂਦ ਅਫ਼ਸਰ-ਅਧਿਕਾਰੀਆਂ ਨੂੰ ਕੰਮ ‘ਚ ਤੇਜੀ ਲਿਆਉਣ ਅਤੇ 1 ਅਪ੍ਰੈਲ ਤੱਕ ਅਫ਼ਸਰਾਂ ਨੂੰ ਕੰਮ ਮੁਕੰਮਲ ਕਰਨ ਦੇ ਹੁਕਮ ਦਿੱਤੇ । ਕੰਮ ਮੁਕੰਮਲ ਹੋਣ ਤੋਂ ਬਾਅਦ ਬਹੁਤ ਜਲਦ ਹੀ ਬੇਹੱਦ ਸ਼ਾਨਦਾਰ ਬੱਸ ਸਟੈਂਡ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ
ਉਨ੍ਹਾਂ ਨੇ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ, ਪਰ ਸੱਤਾ ਦਾ ਕੇਂਦਰ ਰਹਿਣ ਦੇ ਬਾਵਜੂਦ ਇੱਥੇ ਕੋਈ ਵਿਕਾਸ ਕਾਰਜ ਨਹੀਂ ਹੋਇਆ, ਉਨ੍ਹਾਂ ਕਿਹਾ 167 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਏ ਵਿਕਾਸ ਕਾਰਜ 31 ਮਾਰਚ, 2023 ਤੱਕ ਪੂਰੇ ਕਰ ਦਿੱਤੇ ਜਾਣਗੇ ।