ਵੱਡੀ ਖ਼ਬਰ – ਮਾਫ਼ੀਏ ਚਲਾਉਣ ਵਾਲਿਆਂ ਦੇ ਚਿੱਠੇ ਬਹੁਤ ਵੱਡੇ ਨੇ, ਪਰ ਸਭ ਦਾ ਨਾਮ ਸਾਹਮਣੇ ਆਊਗਾ – ਭਗਵੰਤ ਮਾਨ
ਚੰਡੀਗੜ੍ਹ, 6 ਮਾਰਚ – ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮਾਫ਼ੀਏ ਚਲਾਉਣ ਵਾਲਿਆਂ ਦੇ ਚਿੱਠੇ ਬਹੁਤ ਵੱਡੇ ਹਨ ਪਰ ਸਭ ਦਾ ਨਾਮ ਸਾਹਮਣੇ ਆਊਗਾ, ਜਿਹੜੀਆਂ ਸਰਕਾਰੀ ਖੱਡਾਂ ਅਸੀਂ ਚਲਾਈਆਂ ਜੇ ਇਹਨਾਂ ਦੀ ਨੀਅਤ ਸਾਫ਼ ਹੁੰਦੀ ਤਾਂ ਪਹਿਲਾਂ ਚਲ ਜਾਂਦੀਆਂ ਪਰ ਅਫ਼ਸੋਸ ਸਾਰਾ ਧਿਆਨ ਰੇਤੇ ਤੋਂ ਲੋਕਾਂ ਦਾ ਪੈਸਾ ਲੁੱਟਣ ਵੱਲ ਲਗਾ ਦਿੱਤਾ ।
ਜਿਹੜੇ ਆਪਣੇ ਆਪ ਨੂੰ ਕਾਂਗਰਸੀ ਦੱਸਦੇ ਸੀ, ਕਿੱਥੇ ਨੇ ਅੱਜ ਕੱਲ੍ਹ ਉਹ ਸਾਰੇ, ਸੀਐਮ ਨੇ ਕਿਹਾ ਕਿ ਪੰਜਾਬ ‘ਚ ਸਾਡਾ ਮਕਸਦ ਸਾਫ਼ ਹੈ ਪੰਜਾਬ ਦਾ ਪੈਸਾ ਲੁੱਟਣ ਵਾਲੇ ਭਾਵੇਂ ਜਿਹੜੇ ਮਰਜ਼ੀ ਪਾਰਟੀ ‘ਚ ਚਲੇ ਜਾਣ ਸਭ ‘ਤੇ ਕਾਰਵਾਈ ਹੋਵੇਗੀ ।
ਉਨ੍ਹਾਂ ਨੇ ਕਿਹਾ ਮੈਂ ਦੱਸਾਂਗਾ ਕਿ ਕਿਹੜੇ-ਕਿਹੜੇ ਮਾਫ਼ੀਏ ਅਸੀਂ ਫੜੇ ਨੇ ਤੇ ਉਸ ‘ਚ ਚੰਨੀ ਦਾ ਵੀ ਨਾਮ ਹੈ, ਕੁਝ ਇੱਥੇ ਰੇਤੇ ਦਾ ਨਾਮ ਸੁਣਕੇ ਮੂੰਹ ਘੁਮਾ ਲੈਂਦੇ ਨੇ, ਅਸੀਂ ਜੋ Public Mines ਚਲਾਈਆਂ, ਉਹ ਤੁਹਾਡੀ ਸਰਕਾਰ ਵੇਲ਼ੇ ਕਿਉਂ ਨਹੀਂ ਚੱਲੀਆਂ? ਪੰਜਾਬ ਦੇ ਲੋਕਾਂ ਨੂੰ ਹੁਣ 5.50 ਰੁਪਏ ਫੁੱਟ ਰੇਤਾ ਮਿਲ ਰਿਹਾ ਹੈ । ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਜਿਸ ਨੇ ਵੀ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਹੈ ਉਸ ‘ਤੇ ਕਾਰਵਾਈ ਹੋਵੇਗੀ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਹਰ ਭ੍ਰਿਸ਼ਟਾਚਾਰੀ ‘ਤੇ ਕਾਰਵਾਈ ਕਰਾਂਗੇ ਭਾਵੇਂ ਉਹ ਕਿਸੇ ਵੀ ਪਾਰਟੀ ‘ਚ ਚਲਿਆ ਜਾਵੇ ।