ਪੰਜਾਬ ਪੁਲਿਸ ਦੇ ਏ ਐਸ ਆਈ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ
ਚੰਡੀਗੜ੍ਹ, 14 ਜੂਨ (ਬਾਬੂਸ਼ਾਹੀ)- ਇਥੇ ਪੰਜਾਬ ਪੁਲਿਸ ਦੇ ਅਸਿਸਟੈਂਟ ਸਬ-ਇੰਸਪੈਕਟਰ ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲ਼ੀ ਮਾਰ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ।ਇਹ ਘਟਨਾ ਸੈਕਟਰ-39 ਸਥਿਤ ਮਕਾਨ ‘ਚ ਮੰਗਲਵਾਰ ਰਾਤ ਨੂੰ ਵਾਪਰੀ। ਮ੍ਰਿਤਕ ਦੀ ਪਛਾਣ ਅਵਤਾਰ ਚੰਦ ਵਜੋਂ ਹੋਈ।
ਮ੍ਰਿਤਕ ਪੰਜਾਬ ਦੇ ਕਿਸੇ ਠੇਕੇਦਾਰ ਨਾਲ ਪੀਐੱਸਜੀ ਵਜੋਂ ਡਿਊਟੀ ਕਰ ਰਹੇ ਸਨ। ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੋਮਵਾਰ ਨੂੰ ਸੈਕਟਰ-39 ਸਥਿਤ ਇਕ ਮਕਾਨ ਨੂੰ ਠੇਕੇਦਾਰ ਨੇ ਏਐੱਸਆਈ ਲਈ ਕਿਰਾਏ ’ਤੇ ਲਿਆ ਸੀ ਅਤੇ ਮ੍ਰਿਤਕ ਮੰਗਲਵਾਰ ਨੂੰ ਹੀ ਇਸ ਮਕਾਨ ਵਿਚ ਆਇਆ ਸੀ। ਪੁਲਿਸ ਨੇ ਰਿਵਾਲਵਰ ਜ਼ਬਤ ਕਰ ਲਈ ਹੈ।
Advertisement