ਸ਼ਹੀਦ ਊਧਮ ਸਿੰਘ ਜੀ ਦੇ 83ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਇਆ ਗਿਆ ਸਨਮਾਨ ਸਮਾਰੋਹ
* ਹੁਸ਼ਿਆਰ ਬੱਚਿਆਂ ਦਾ ਸਨਮਾਨ ਅਤੇ ਮੌਜੂਦਾ ਹਲਾਤਾਂ ਬਾਰੇ ਹੋਈ ਵਿਚਾਰ ਚਰਚਾ!
ਫਰੀਦਕੋਟ, 31 ਜੁਲਾਈ (ਪੰਜਾਬ ਡਾਇਰੀ)- ਸ਼ਹੀਦ ਊਧਮ ਸਿੰਘ ਦੇ 83ਵੇਂ ਸ਼ਹੀਦੀ ਦਿਹਾੜੇ ਮੌਕੇ ਸ.ਸ.ਸ. ਸਕੂਲ ਹਰੀਨੌ ਵਿਖੇ ‘ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ’ ਵੱਲੋਂ ਕਰਵਾਏ ਗਏ ਹੁਸ਼ਿਆਰ ਬੱਚਿਆਂ ਦੇ ਸਨਮਾਨ ਸਮਾਰੋਹ, ਮੌਜੂਦਾ ਹਲਾਤਾਂ ਬਾਰੇ ਚਰਚਾ ਅਤੇ ਸੱਭਿਆਚਾਰਕ ਪੋ੍ਰਗਰਾਮ ਦੌਰਾਨ ਬਤੌਰ ਮੁੱਖ ਮਹਿਮਾਨ ਪੁੱਜੇ ਡਾ. ਮਨਜੀਤ ਸਿੰਘ ਢਿੱਲੋਂ ਅਤੇ ਵਿਸ਼ੇਸ਼ ਮਹਿਮਾਨ ਬਲਵਿੰਦਰ ਸਿੰਘ ਬਰਾੜ ਸਮੇਤ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਆਜਾਦੀ ਦੇ ਪ੍ਰਵਾਨਿਆਂ ਦੀ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦਾ ਜਿਕਰ ਕੀਤਾ, ਉੱਥੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਵੀ ਭਰਪੂਰ ਪ੍ਰਸੰਸਾ ਕੀਤੀ। ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ ਸਮੇਤ ਪਿ੍ਰੰਸੀਪਲ ਨਵਦੀਪ ਸ਼ਰਮਾ, ਕੁਲਵੰਤ ਸਿੰਘ ਚਾਨੀ, ਮਨਦੀਪ ਸਿੰਘ ਮਿੰਟੂ ਗਿੱਲ, ਗੁਰਿੰਦਰ ਸਿੰਘ ਮਹਿੰਦੀਰੱਤਾ, ਅੰਗਰੇਜ ਸਿੰਘ ਮੈਂਬਰ, ਜਸਵਿੰਦਰ ਸਿੰਘ ਬਰਾੜ, ਰਜਿੰਦਰ ਸਿੰਘ ਡੋਡ, ਮਾ. ਸੋਮਇੰਦਰ ਸੁਨਾਮੀ, ਕੈਪਟਨ ਰੂਪ ਚੰਦ ਅਰੋੜਾ, ਇਕਬਾਲ ਸਿੰਘ ਮੰਘੇੜਾ, ਸੁਰਿੰਦਰ ਸਿੰਘ ਸਦਿਉੜਾ, ਤਰਸੇਮ ਨਰੂਲਾ, ਪੋ੍ਰ. ਅਰੁਣਾ ਰੰਦੇਵ, ਅਮਰਜੀਤ ਕੌਰ ਛਾਬੜਾ ਅਤੇ ਮੈਡਮ ਚਰਨਜੀਤ ਕੌਰ ਆਦਿ ਨੇ ਦੇਸ਼ ਭਗਤਾਂ ਵੱਲੋਂ ਆਜਾਦੀ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਦੀ ਤੁਲਨਾ ਵਰਤਮਾਨ ਸਮੇਂ ਨਾਲ ਕਰਦਿਆਂ ਆਖਿਆ ਕਿ ਮਨੀਪੁਰ ਵਰਗੀਆਂ ਘਟਨਾਵਾਂ ਨਾਲ ਜਿੱਥੇ ਦੇਸ਼ ਸ਼ਰਮਸਾਰ ਹੋ ਰਿਹਾ ਹੈ, ਉੱਥੇ ਦੇਸ਼ ਭਗਤਾਂ ਦੀ ਆਤਮਾ ਦਾ ਸ਼ਰਮਸਾਰ ਹੋਣਾ ਵੀ ਸੁਭਾਵਿਕ ਹੈ। ਉਹਨਾ ਨਸ਼ੇ ਦੀ ਬੁਰਾਈ ਸਮੇਤ ਸਮਾਜਿਕ ਕੁਰੀਤੀਆਂ, ਵਰਤਮਾਨ ਸਰੋਕਾਰਾਂ, ਦੇਸ਼ ਦੇ ਹਲਾਤਾਂ, ਸਾਡੀ ਬਣਦੀ ਜਿੰਮੇਵਾਰੀ, ਅਧਿਕਾਰ ਅਤੇ ਫਰਜ਼ਾਂ ਬਾਰੇ ਅੰਕੜਿਆਂ ਸਹਿਤ ਦਲੀਲਾਂ ਨਾਲ ਇਕ ਇਕ ਗੱਲ ਸਰਲ ਭਾਸ਼ਾ ਵਿੱਚ ਸਾਂਝੀ ਕੀਤੀ। ਅਵਤਾਰ ਸਿੰਘ ਚੜਿੱਕ ਅਤੇ ਇਕਬਾਲ ਸਿੰਘ ਚੜਿੱਕ ਨੇ ਭੰਡਾਂ ਦੀਆਂ ਆਈਟਮਾਂ ਰਾਹੀਂ ਵਰਤਮਾਨ ਸਿਸਟਮ ’ਤੇ ਟਕੋਰਾਂ ਕਰਦਿਆਂ ਹਾਜਰੀਨ ਦੇ ਢਿੱਡੀ ਪੀੜਾਂ ਪਾ ਦਿੱਤੀਆਂ ਅਤੇ ਹਾਸਿਆਂ ਦੀਆਂ ਫੁਹਾਰਾਂ ਨਾਲ ਮਾਹੌਲ ਖੁਸ਼ਮਿਜਾਜ ਹੋ ਗਿਆ। ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ਨਾਲ ਹਾਜਰੀ ਲਵਾਈ ਗਈ। ਸਕੂਲ ਦੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਹੋਇਆ। ਡਾ ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਕਾਲਜ ਆਫ ਨਰਸਿੰਗ ਨੇ ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਦੇ ਸੇਵਾ ਕਾਰਜਾਂ ਵਿੱਚ 5100 ਰੁਪਏ ਦਾ ਯੋਗਦਾਨ ਪਾਇਆ। ਅੰਤ ਵਿੱਚ ਮੁੱਖ ਅਤੇ ਵਿਸ਼ੇਸ਼ ਮਹਿਮਾਨਾ ਸਮੇਤ ਬੁਲਾਰਿਆਂ ਅਤੇ ਸਕੂਲ ਮੁਖੀ ਦਾ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਸਾਇਟੀ ਵਲੋਂ ਸਾਇੰਸ ਮਾਸਟਰ ਹੇਮੰਤ ਕੁਮਾਰ ਨਰੂਲਾ ਨੂੰ ਵੀ ਸਹਿਯੋਗ ਬਦਲੇ ਉਚੇਰੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਸਮੇਤ ਗੇਜ ਰਾਮ ਭੌਰਾ, ਰਾਜਵਿੰਦਰ ਸਿੰਘ, ਬੂਟਾ ਸਿੰਘ, ਸਤੀਸ਼ ਰੰਦੇਵ, ਗੁਰਚਰਨ ਸਿੰਘ ਮੌੜ, ਸੁਖਵਿੰਦਰ ਸਿੰਘ ਬਾਗੀ, ਯੋਗੇਸ਼ ਰਾਜਪੂਤ, ਨਿਸ਼ਾਨ ਸਿੰਘ, ਮੈਡਮ ਅਨੀਤਾ ਕਟਾਰੀਆ, ਮਨਦੀਪ ਕੌਰ, ਸਵਰਨਜੀਤ ਕੌਰ ਆਦਿ ਸਮੇਤ ਸਮੁੱਚਾ ਸਟਾਫ, ਬੱਚਿਆਂ ਦੇ ਮਾਪੇ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜਰ ਸਨ।