ਬਾਜਾਖਾਨਾ, 31 ਮਈ – ( ਪੰਜਾਬ ਡਾਇਰੀ ) ਡਾ. ਸੰਜੇ ਕਪੂਰ ਸਿਵਲ ਸਰਜਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਬਾਜਾਖਾਨਾ ਡਾ. ਹਰਿੰਦਰਪਾਲ ਸਿੰਘ ਅਤੇ ਡਾ. ਅਵਤਾਰਜੀਤ ਸਿੰਘ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਦੀ ਅਗਵਾਈ ਵਿੱਚ ਤੰਬਾਕੂਨੋਸ਼ੀ ਵਿਰੋਧੀ ਦਿਵਸ ਮੌਕੇ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਲੋਕਾਂ ਨੂੰ ਤੰਬਾਕੂ ਦਾ ਸੇਵਨ ਕਰਨ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਕੋਟਪਾ ਕਾਨੂੰਨ ਬਾਰੇ ਜਾਗਰੂਕ ਕੀਤਾ।ਇਸ ਮੌਕੇ ਐਸਐਮਓ ਬਾਜਾਖਾਨਾ ਡਾ. ਹਰਿੰਦਰਪਾਲ ਸਿੰਘ ਅਤੇ ਡਾ. ਅਵਤਾਰਜੀਤ ਸਿੰਘ ਨੇ ਦੱਸਿਆ ਕਿ ਕੋਟਪਾ ਐਕਟ ਅਧੀਨ ਕਿਸੇ ਵੀ ਜਨਤਕ ਸਥਾਨ ਤੇ ਸਿਗਰਟ ਨੋਸ਼ੀ ਕਰਨਾ ਸਜਾਯੋਗ ਅਪਰਾਧ ਹੈ, ਉਹਨਾਂ ਕਿਹਾ ਕਿ 18 ਸਾਲ ਤੋਂ ਘੱਟ ਕਿਸੇ ਵੀ ਵਿਅਕਤੀ ਨੂੰ ਸਿਗਰਟ ਤੇ ਬੀੜੀ ਵੇਚਣਾ ਅਪਰਾਧ ਹੈ।ਇਸਦੇ ਨਾਲ ਹੀ ਉਨਾਂ ਕਿਹਾ ਕਿ ਸ਼ਰੇਆਮ ਤੰਬਾਕੂ ਉਤਪਾਦ ਵੇਚਣੇ ਜਾਂ ਉਹਨਾਂ ਦੀ ਨੁਮਾਇਸ਼ ਕਰਨਾ ਵੀ ਸਜਾਯੋਗ ਅਪਰਾਧ ਹੈ। ਇਸ ਮੌਕੇ ਸੁਧੀਰ ਧੀਰ ਬੀਈਈ ਅਤੇ ਓਟ ਸੈਂਟਰ ਦੇ ਕਾਉਂਸਲਰ ਪਿੰਕੀ ਗੇਰਾ ਨੇ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਮੂਹ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਫੇਫੜਿਆ ਦਾ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਹੋ ਜਾਂਦੀਆਂ ਹਨ। ਉਨਾਂ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਵਿਅਕਤੀ ਦੇ ਨਾਲ-ਨਾਲ ਉਸਦੇ ਨਜਦੀਕ ਬੈਠੇ ਵਿਅਕਤੀ ਨੂੰ ਵੀ ਉਹਨਾ ਹੀ ਖਤਰਾ ਹੁੰਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਅਤੇ ਤੰਬਾਕੂ ਵਰਗੀਆਂ ਭੈੜੀਆ ਲਾਹਨਤਾਂ ਨੂੰ ਦੂਰ ਰਹਿਣ ਤਾਂ ਜੋ ਇਕ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਨਾ ਹੋ ਸਕੇ।ਇਸ ਮੌਕੇ ਡਾ. ਕਿਰਨਦੀਪ ਕੌਰ, ਗੋਪਾਲ ਕਿ੍ਰਸ਼ਨ ਫਾਰਮੇਸੀ ਅਫਸਰ, ਸੁਖਪਾਲ ਸਿੰਘ, ਮੂਰਤੀ ਦੇਵੀ ਐਲਐਚਵੀ, ਕੰਵਲਜੀਤ ਕੌਰ, ਅਮਰਜੀਤ ਕੌਰ, ਸੰਦੀਪ ਕੁਮਾਰ, ਜਸਮੱਤ ਸਿੰਘ, ਜਗਜੀਤ ਸਿੰਘ ਆਦਿ ਅਤੇ ਆਸ਼ਾ ਵਰਕਰ, ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ।
ਕੈਪਸ਼ਨ ਸੀਐਚਸੀ ਬਾਜਾਖਾਨਾ ਵਿਖੇ ਤੰਬਾਕੂ ਵਿਰੋਧੀ ਦਿਵਸ ਮੌਕੇ ਸੰਬੋਧਨ ਕਰਦੇ ਹੋਏ ਡਾ. ਹਰਿੰਦਰਪਾਲ ਸਿੰਘ ਐਸਐਮਓ, ਡਾ. ਅਵਤਾਰਜੀਤ ਸਿੰਘ ਅਤੇ ਸੁਧੀਰ ਧੀਰ ਬੀਈਈ