Breaking- ਬਦਮਾਸ਼ਾ ਵਲੋਂ ਪੈਟਰੋਲ ਪੰਪ ਤੋਂ ਪੈਸੇ ਤੇ ਗਾਰਡ ਦੀ ਰਾਈਫਲ ਖੋਹੀ
ਹਰੀਕੇ ਪੱਤਣ, 3 ਅਗਸਤ – (ਪੰਜਾਬ ਡਾਇਰੀ) ਜਾਣਕਾਰੀ ਅਨੁਸਾਰ ਮਰਹਾਣਾ ਵਿਖੇ ਸਥਿਤ ਭਾਰਤ ਪੈਟਰੋਲੀਅਮ ਦੇ ਪੰਪ ਉਤੇ ਰਾਤ ਚਾਰ ਅਣਪਛਾਤੇ ਲੁਟੇਰਿਆਂ ਨੇ ਹਮਲਾ ਬੋਲ ਦਿੱਤਾ ਤੇ ਸੁਰੱਖਿਆ ਮੁਲਾਜ਼ਮ ਦੀ ਰਾਈਫਲ, 18 ਅਣਚੱਲੇ ਕਾਰਤੂਸ ਦੇ ਨਾਲ- ਨਾਲ 12 ਹਜ਼ਾਰ ਦੀ ਨਕਦੀ ਲੁੱਟੀ। ਮੌਕੇ ਉਤੇ ਥਾਣਾ ਚੋਹਲਾ ਸਾਹਿਬ ਤੋਂ ਪਹੁੰਚੇ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਮੋਹਾਲੀ ਵਿਖੇ ਇੰਟੈਲਜੈਂਸ ਹੈਡਕੁਆਰਟਰ ਉਤੇ ਆਰਪੀਜੀ ਹਮਲੇ ਦਾ ਮੁਲਜ਼ਮ ਗੈਂਗਸਟਰ ਲੰਡਾ ਇਸ ਇਲਾਕੇ ਨਾਲ ਸਬੰਧਤ ਹੈ। ਵਾਰਦਾਤ ਵੇਲੇ ਹਸਪਤਾਲ ਵਿੱਚ ਇਕ ਸੁਰੱਖਿਆ ਗਾਰਡ ਕੇ 5-7 ਹੋਰ ਵਿਅਕਤੀ ਪੰਪ ਉਤੇ ਮੌਜੂਦ ਸਨ।
ਇਲਾਕੇ ਵਿੱਚ ਲੁੱਟਖੋਹ ਦੀਆਂ ਵਾਪਰ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵੀ ਕਾਫੀ ਸਾਬਿਤ ਨਹੀਂ ਹੋ ਰਹੀਆਂ। ਲੁਟੇਰੇ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਲਾਕੇ ਵਿੱਚ ਰੋਜ਼ਾਨਾ ਲੋਕਾਂ ਨੇ ਮੰਗ ਕੀਤੀ ਹੈ ਕਿ ਲੁਟੇਰਿਆਂ ਤੇ ਗਲਤ ਅਨਸਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕੇ ਢੁੱਕਵੀਂ ਕਾਰਵਾਈ ਕੀਤੀ ਜਾਵੇ।