Image default
About us

PSEB ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਅੱਜ ਸ਼ਾਮ ਆਏਗਾ 8ਵੀਂ-12ਵੀਂ ਦਾ ਰਿਜ਼ਲਟ

PSEB ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਅੱਜ ਸ਼ਾਮ ਆਏਗਾ 8ਵੀਂ-12ਵੀਂ ਦਾ ਰਿਜ਼ਲਟ

 

 

ਮੋਹਾਲੀ, 30 ਅਪ੍ਰੈਲ (ਡੇਲੀ ਪੋਸਟ ਪੰਜਾਬੀ)- ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਅੱਜ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨ ਕਰੇਗਾ। ਨਤੀਜਾ ਸ਼ਾਮ 4 ਵਜੇ ਐਲਾਨਿਆ ਜਾਵੇਗਾ, ਜਦਕਿ ਵਿਦਿਆਰਥੀ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖ ਸਕਣਗੇ। ਬੋਰਡ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੋਰਡ ਅਧਿਕਾਰੀਆਂ ਮੁਤਾਬਕ ਰਿਜ਼ਲਟ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਜੇਕਰ ਇਸ ਵਿੱਚ ਕੋਈ ਤਰੁੱਟੀ ਹੁੰਦੀ ਹੈ ਤਾਂ ਉਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।

Advertisement

8ਵੀਂ ਜਮਾਤ ਦੀ ਪ੍ਰੀਖਿਆ PSEB ਵੱਲੋਂ 7 ਮਾਰਚ ਤੋਂ 27 ਮਾਰਚ ਵਿਚਾਲੇ ਕਰਵਾਈ ਗਈ ਸੀ, ਜਦੋਂਕਿ 12ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਦਰਮਿਆਨ ਕਰਵਾਈ ਗਈ ਸੀ। ਪੰਜ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਬੋਰਡ ਦਾ ਦਾਅਵਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਸਾਰੀਆਂ ਜਮਾਤਾਂ ਦੇ ਨਤੀਜੇ ਐਲਾਨ ਕੇ ਬੋਰਡ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ 5ਵੀਂ ਅਤੇ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ।

PSEB ਜਲਦੀ ਹੀ ਡਿਜੀਲੌਕਰ ਵਿੱਚ ਮਾਰਕਸ਼ੀਟ ਜਾਰੀ ਕਰੇਗਾ, ਇਹਨਾਂ ਨੂੰ PSEB ਦੁਆਰਾ ਅੰਤਿਮ ਨਤੀਜੇ ਮੰਨਿਆ ਜਾਵੇਗਾ। ਜਦੋਂ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਹਾਰਡ ਕਾਪੀ ਲਈ ਅਪਲਾਈ ਕੀਤਾ ਹੈ, ਇਸ ਨੂੰ ਬੋਰਡ ਵੱਲੋਂ ਜਾਰੀ ਕੀਤਾ ਜਾਵੇਗਾ। ਬੋਰਡ ਅਧਿਕਾਰੀਆਂ ਮੁਤਾਬਕ ਵਿਦਿਆਰਥੀਆਂ ਨੂੰ ਬੋਰਡ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਵੈੱਬਸਾਈਟ ‘ਤੇ ਜਾਣਾ ਹੋਵੇਗਾ। ਇਸ ‘ਤੇ ਉਨ੍ਹਾਂ ਨੂੰ ਬੋਰਡ ਨਾਲ ਜੁੜੀ ਸਾਰੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ।

ਇਸ ਤਰ੍ਹਾਂ ਤੁਸੀਂ ਵੈੱਬਸਾਈਟ ‘ਤੇ ਨਤੀਜੇ ਦੇਖ ਸਕਦੇ ਹੋ
PSEB ਵੱਲੋਂ ਵਿਦਿਆਰਥੀਆਂ ਨੂੰ ਨਤੀਜੇ ਚੈੱਕ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ, ਇਸ ਦੇ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਵਿਦਿਆਰਥੀ ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖ ਸਕਣਗੇ, ਜਦਕਿ ਦੂਜਾ ਕਿਸੇ ਪ੍ਰਾਈਵੇਟ ਕੰਪਨੀ ਦੀ ਵੈੱਬਸਾਈਟ ‘ਤੇ ਹੋਵੇਗਾ।
– ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ https://www.pseb.ac.in/ ‘ਤੇ ਕਲਿੱਕ ਕਰਨਾ ਹੋਵੇਗਾ।
– ਇਸ ਤੋਂ ਬਾਅਦ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹੇਗਾ। ਜਿੱਥੇ ਰੋਲ ਨੰਬਰ ਭਰੋ ਕੇ ਪੂਰਾ ਨਤੀਜਾ ਸਾਹਮਣੇ ਆ ਜਾਵੇਗਾ।
– ਇਸ ਤੋਂ ਇਲਾਵਾ www.indiaresult.com ਤੋਂ ਵੀ ਰਿਜ਼ਲਟ ਦੇਖਿਆ ਜਾ ਸਕਦਾ ਹੈ।

Advertisement

Related posts

ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫਰੀਦਕੋਟ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਸੈਮੀਨਾਰ ਦਾ ਆਯੋਜਨ

punjabdiary

ਪੁਲਿਸ ਵੱਲੋਂ ਲਾਗੂ ਕੀਤਾ ਜਾਵੇਗਾ “ਸਾਂਝ ਸਮਾਜਿਕ ਹਿੱਸੇਦਾਰੀ ਪ੍ਰੋਗਰਾਮ”

punjabdiary

ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ-‘ਗੰਨੇ ਦੇ ਰੇਟ ‘ਚ 11 ਰੁਪਏ ਦਾ ਕੀਤਾ ਵਾਧਾ’

punjabdiary

Leave a Comment