Image default
About us

PTC ਐੱਮਡੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੂੰ ਲਿਖਿਆ ਪੱਤਰ, ਨਿਯਮਾਂ ਦੀ ਉਲੰਘਣਾ ਰੋਕਣ ਲਈ ਕੀਤੀ ਮੁੜ ਬੇਨਤੀ

PTC ਐੱਮਡੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੂੰ ਲਿਖਿਆ ਪੱਤਰ, ਨਿਯਮਾਂ ਦੀ ਉਲੰਘਣਾ ਰੋਕਣ ਲਈ ਕੀਤੀ ਮੁੜ ਬੇਨਤੀ

 

 

ਚੰਡੀਗੜ੍ਹ, 25 ਜੁਲਾਈ (ਪੰਜਾਬੀ ਜਾਗਰਣ)- PTC ਦੇ ਮੈਨਜਿੰਗ ਡਾਇਰੈਕਟਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੂੰ ਇਕ ਵਾਰ ਫਿਰ ਤੋਂ ਪੱਤਰ ਲਿਖਿਆ ਹੈ ਜਿਸ ਵਿਚ ਗੁਰਬਾਣੀ ਪ੍ਰਸਾਰਣ ਦੌਰਾਨ ਨਿਯਮਾਂ ਉਲੰਘਣਾ ਰੋਕਣ ਲਈ ਕੀਤੀ ਮੁੜ ਬੇਨਤੀ ਕੀਤੀ ਹੈ। ਪੱਤਰ ਵਿਚ ਲਿਖਿਆ ਹੈ- ਅਸੀਂ ਲਗਪਗ ਇਕ ਮਹੀਨਾ ਪਹਿਲਾ ਗੁਰਬਾਣੀ ਪ੍ਰਸਾਰਣ ਦੌਰਾਨ ਹੋ ਰਹੇ ਮਰਿਯਾਦਾ ਦੇ ਘਾਣ ਨਾਲ ਸਬੰਧਤ ਇੱਕ ਗੰਭੀਰ ਪੰਥਕ ਮੁੱਦੇ ਨਾਲ ਤੁਹਾਨੂੰ ਜਾਣੂ ਕਰਵਾਉਣ ਬਾਰੇ ਪੱਤਰ ਲਿਖਿਆ ਸੀ। ਉਸ ਪੱਤਰ ਵਿੱਚ ਅਸੀਂ ਸਬੂਤ ਵੀ ਦਿੱਤੇ ਸਨ ਕਿ ਕਿਵੇਂ ਕੁਝ ਟੀਵੀ ਚੈਨਲ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਪਵਿੱਤਰ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੌਰਾਨ ਸਪਾਂਸਰਸ਼ਿਪ ਅਤੇ ਪੈਸੇ ਦੀ ਮੰਗ ਕਰ ਰਹੇ ਹਨ। ਇਨ੍ਹਾਂ ਚੈਨਲਾਂ ਵੱਲੋਂ ਨਾ ਸਿਰਫ਼ ਗੁਰੂ ਦੀ ਬਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸਗੋਂ ਇਸ ਨਾਲ ਕਮਾਈ ਵੀ ਕੀਤੀ ਜਾ ਰਹੀ ਹੈ।

Advertisement


ਗੁਰੂ ਇੱਕ ਹੈ, ਗੁਰੂ ਦੀ ਬਾਣੀ ਇੱਕ ਹੈ ਅਤੇ ਇਸ ਲਈ ਇਤਿਹਾਸਕ ਗੁਰੂ ਘਰਾਂ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਨਿਯਮ ਵੀ ਇੱਕ ਹੀ ਹੋਣਾ ਚਾਹੀਦਾ ਹੈ। ਅਸੀਂ 27.01:2020 ਨੂੰ ਲਿੱਖੇ ਪੱਤਰ ਵਿੱਚ ਵੀ ਇਹੀ ਬੇਨਤੀ ਪੇਸ਼ ਕੀਤੀ ਸੀ, ਪਰ ਅਜੇ ਤੱਕ ਇਸ ਮਹੱਤਵਪੂਰਨ ਮੁੱਦੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੱਲ ਕੀਤਾ ਜਾਣਾ ਬਾਕੀ ਹੈ। ਅਸੀਂ ਤੁਹਾਨੂੰ ਇੱਕ ਵਾਰ ਮੁੜ ਤੋਂ ਇਹ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਦੀ ਇਸ ਲਗਾਤਾਰ ਹੋ ਰਹੀ ਦੁਰਵਰਤੋਂ ਵੱਲ ਧਿਆਨ ਦਿਓ ਅਤੇ ਇਸ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਦੀ ਬੇਨਤੀ ਕਰਦੇ ਹਾਂ, ਇਸਦੇ ਨਾਲ ਹੀ ਅਸੀਂ ਬੇਨਤੀ ਇਹ ਵੀ ਕਰਦੇ ਹਾਂ ਕਿ ਇਹਨਾਂ ਚੈਨਲਾਂ ਵੱਲੋਂ ਗੁਰਬਾਈ ਪ੍ਰਸਾਰਣ ਰਾਹੀਂ ਕੀਤੀ ਗਈ ਕਮਾਈ ਨੂੰ ਵੀ ਵਸੂਲ ਕੀਤਾ ਜਾਵੇ ਤਾਂ ਜੋ ਗੁਰੂ ਕੀ ਗੋਲਕ ਦਾ ਪੈਸਾ ਗੋਲਕ ਵਿੱਚ ਜਾਵੇ।

Related posts

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਨਵੀਂ ਵਰਦੀ, ਸਿੱਖਿਆ ਮੰਤਰੀ ਨੇ ਤਸਵੀਰਾਂ ਕੀਤੀਆਂ ਸਾਂਝੀਆਂ

punjabdiary

ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੀ ਸ਼ਰਧਾਲੂ ਤੋਂ ਮਿਲੀ ਪਾਕਿਸਤਾਨੀ ਕਰੰਸੀ, BSF ਨੇ ਕਸਟਮ ਵਿਭਾਗ ਦੇ ਕੀਤੀ ਹਵਾਲੇ

punjabdiary

ਮਨਿਸਟੀਰੀਅਲ ਕਾਮਿਆਂ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ 04 ਮਈ ਨੂੰ, ਫਰੀਦਕੋਟ ਦੇ ਮਨਿਸਟੀਰੀਅਲ ਕਾਮੇ ਭਰਵੀਂ ਸ਼ਮੂਲੀਅਤ ਕਰਨਗੇ

punjabdiary

Leave a Comment