Raja Warring ਦੇ ਮਸਲੇ ‘ਤੇ DC-cum-DEO ਨੂੰ ਕੀਤਾ ਸੰਮਨ SC ਕਮਿਸ਼ਨ ਨੇ – ਕਿਹਾ Warring ਨੂੰ ਤੜੀਪਾਰ ਕਿਉਂ ਨਹੀਂ ਕੀਤਾ? RO ਦੇ ਜਵਾਬ ਨੂੰ ਕੀਤਾ ਰੱਦ’
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਮਸਲੇ ਤੇ ਐਸਸੀ ਕਮਿਸ਼ਨ ਦੇ ਵੱਲੋਂ ਡੀਸੀ-ਕਮ-ਡੀਈਓ ਨੂੰ ਸੰਮਨ ਜਾਰੀ ਕੀਤੇ ਹਨ

ਚੰਡੀਗੜ੍ਹ : ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮਾਮਲੇ ‘ਤੇ ਐੱਸ. ਸੀ. ਕਮਿਸ਼ਨ ਵੱਲੋਂ ਡੀਸੀ-ਕਮ-ਡੀ. ਈ. ਓ. ਨੂੰ ਸੰਮਨ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਸੰਮਨ ਵਿਚ ਕਮਿਸ਼ਨ ਨੇ ਡੀਸੀ-ਕਮ-ਡੀਈਓ ਨੂੰ ਲਿਖਿਆ ਹੈ ਕਿ ਰਾਜਾ ਵੜਿੰਗ ਨੂੰ ਜ਼ਿਲ੍ਹੇ ਦੀ ਹੱਦ ਤੋਂ ਤੜੀਪਾਰ ਕਿਉਂ ਨਹੀਂ ਕੀਤਾ? ਵੜਿੰਗ ਚੋਣ ਮੁਹਿੰਮ ਦੌਰਾਨ ਅਨੁਸੂਚਿਤ ਜਾਰੀ ਵਰਗਾਂ ਦੀ ਜਾਤੀ ਮਜਹਬੀ ਸਿੱਖ ਭਾਈਚਾਰਾ ਅਤੇ ਭਾਈਚਾਰੇ ਦੇ ਵੱਡੇ ਮਰਹੂਮ ਆਗੂ ਸਰਦਾਰ ਬੂਟਾ ਸਿੰਘ ਬਾਰੇ ਬੋਲ-ਕੁਬੋਲ ਬੋਲ ਰਹੇ ਹਨ।

ਪੱਤਰ ਵਿਚ ਲਿਖਿਆ ਗਿਆ ਕਿ ਰਿਟਰਨਿੰਗ ਅਫਸਰ-ਕਮ-ਐੱਸਡੀਐਮ ਦੀ ਗੈਰ ਹਾਜ਼ਰੀ ਦੇ ਮੱਦੇਨਜ਼ਰ ਅਤੇ ਮਾਡਲ ਕੋਡ ਆਫ ਕੰਡਕਟ ਅਨੁਸਾਰ ਕੀਤੀ ਗਈ ਕਾਰਵਾਈ ਰਿਪੋਰਟ ਜ਼ਿਲ੍ਹਾ ਚੋਣ ਅਫਸਰ ਕਮ-ਡਿਪਟੀ ਕਮਿਸ਼ਨਰ ਨੂੰ ਨਿੱਜੀ ਪੱਧਰ ‘ਤੇ ਮਿਤੀ 6 ਨਵੰਬਰ ਨੂੰ ਸਮਾਂ 10 ਵਜੇ ਸਵੇਰੇ ਰੂਲ ਬੁੱਕ ਸਮੇਤ ਤਲਬ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- ਸੀਐਮ ਮਾਨ ਨੇ ਵੀਡੀਓ ਕਾਲ ਰਾਹੀਂ ਮਹਿਲਾ ਕ੍ਰਿਕਟਰਾਂ ਨੂੰ ਦਿੱਤੀ ਵਧਾਈ, ਕਿਹਾ, “ਮੈਂ ਰੋਮਾਂਚਕ ਮੈਚ ਦੀ ਹਰ ਗੇਂਦ ਦੇਖੀ”
-(ਜਗਬਾਣੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


