Image default
About us

RBI ਗਵਰਨਰ ਦਾ ਵੱਡਾ ਐਲਾਨ, ਰੇਪੋ ਰੇਟ 6.5 ਫੀਸਦੀ ਦੀ ਦਰ ‘ਤੇ ਰੱਖਿਆ ਬਰਕਰਾਰ

RBI ਗਵਰਨਰ ਦਾ ਵੱਡਾ ਐਲਾਨ, ਰੇਪੋ ਰੇਟ 6.5 ਫੀਸਦੀ ਦੀ ਦਰ ‘ਤੇ ਰੱਖਿਆ ਬਰਕਰਾਰ

 

 

 

Advertisement

 

ਨਵੀਂ ਦਿੱਲੀ, 6 ਅਕਤੂਬਰ (ਡੇਲੀ ਪੋਸਟ ਪੰਜਾਬੀ)- ਆਰਬੀਆਈ ਦੀ ਮੁਦਰਾ ਨੀਤੀ ਸੰਮਤੀ ਨੇ ਤਿਓਹਾਰਾਂ ਤੋਂ ਪਹਿਲਾਂ ਇਕ ਵਾਰ ਫਿਰ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਲਗਾਤਾਰ ਚੌਥੀ ਵਾਰ ਰੇਪੋ ਰੇਟ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਰਿਜਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਰਾ ਨੀਤੀ ਸੰਮਤੀ ਦੀ ਬੈਠਕ ਦੇਬਾਅਦ ਕਿਹਾ ਕਿ ਸਾਰੇ ਪਹਿਲੂਆਂ ‘ਤੇ ਵਿਚਾਰ-ਚਰਚਾ ਦੇ ਬਾਅਦ ਮੁਦਰਾ ਨੀਤੀ ਸੰਮਤੀ ਨੇ ਸਰਬ ਸੰਮਤੀ ਨਾਲ ਰੇਪੋ ਦਰ ਨੂੰ 6.5 ਫੀਸਦੀ ‘ਤੇ ਰੱਖਣ ਦਾ ਫੈਸਲਾ ਕੀਤਾ ਹੈ।

ਆਰਬੀਆਈ ਗਵਰਨਰ ਨੇ ਕਿਹਾ ਕਿ ਸਤੰਬਰ ਮਹੀਨੇ ਵਿਚ ਮਹਿੰਗਾਈ ਵਿਚ ਕਮੀ ਆਉਣ ਦੀ ਉਮੀਦ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਰੇਪੋ ਰੇਟ ਵਿਚ ਵਾਧੇ ਦਾ ਅਸਰ ਅਰਥਵਿਵਸਥਾ ‘ਤੇ ਦਿਖ ਰਿਹਾ ਹੈ।ਆਰਬੀਆਈ ਗਵਰਨਰ ਅਨੁਸਾਰ ਮਹਿੰਗਾਈ ਦੀ ਉੱਚੀ ਦਰ ਅਰਥਵਿਵਸਥਾ ਲਈ ਖਤਰਾ ਹੈ। ਗਵਰਨਰ ਮੁਤਾਬਕ ਐੱਮਪੀਸੀਦੇ 6 ਵਿਚੋਂ 5 ਮੈਂਬਰ ਅਕੋਮੋਡੇਟਿਵ ਰੁਖ਼ ਬਰਕਰਾਰ ਰੱਖਣ ਦੇ ਪੱਖ ਵਿਚ ਹਨ। ਐੱਮਪੀਸੀ ਦੇ ਸਾਰੇ ਮੈਂਬਰਾਂ ਨੂੰ ਦਰਾਂ ਨੂੰ ਸਥਿਰ ਰੱਖਣ ਦੇ ਪੱਖ ਵਿਚ ਸਹਿਮਤੀ ਦਿੱਤੀ ਹੈ।

ਆਰਬੀਆਈ ਗਵਰਨਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰੀ ਖਰਚੇ ਨਾਲ ਨਿਵੇਸ਼ ਦੀ ਰਫਤਾਰ ਵਿਚ ਤੇਜ਼ੀ ਆਈ ਹੈ। FY24 ਦੀ ਦੂਜੀ ਤਿਮਾਹੀ ਵਿਚ ਵਾਧਾ ਦਰ ਦਾ ਅਨੁਮਾਨ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਤੀਜੀ ਤਿਮਾਹੀ ਲਈ ਵੀ ਵਿਕਾਸ ਦਰ ਦਾ ਅਨੁਮਾਨ 6 ਫੀਸਦੀ ‘ਤੇ ਹੀ ਰੱਖਿਆ ਗਿਆ ਹੈ। ਇਸ ਦੌਰਾਨ ਆਰਬੀਆਈ ਗਵਰਨਰ ਨੇ ਕਿਹਾ ਕਿ ਪਾਲਿਸੀ ਦਰਾਂ ਦੇ ਲੰਮੇ ਸਮੇਂਤੱਕ ਉੱਚੀਆਂ ਦਰਾਂ ‘ਤੇ ਬਣੇ ਰਹਿਣ ਦਾ ਅਨੁਮਾਨ ਹੈ।

Advertisement

ਆਪਣੇ ਸੰਬੋਧਨ ਵਿਚ ਆਰਬੀਆਈ ਗਵਰਨਰ ਨੇ ਕਿਹਾ ਕਿ ਟਮਾਟਰ ਦੀਆਂ ਕੀਮਤਾਂ ਵਿਚ ਕਮੀ ਆਉਣ ਨਾਲ ਮਹਿੰਗਾਈ ਦੇ ਘੱਟ ਹੋਣ ਦੀ ਸੰਭਾਵਨਾ ਵਧੀ ਹੈ। FY24 ਲਈ ਮਹਿੰਗਾਈ ਦਰ ਦਾ ਅਨੁਮਾਨ 5.4 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਦੂਜੀ ਤਿਮਾਹੀ ਲਈ ਮਹਿੰਗਾਈ ਦੇ ਅਨੁਮਾਨ ਨੂੰ 6.2 ਫੀਸਦੀ ਤੋਂ ਵਧਾ ਕੇ 6.4 ਫੀਸਦੀ ਕਰ ਦਿੱਤਾ ਗਿਆ ਹੈ।

Related posts

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਸਮਾਗਮ, ਸੰਗਤ ਨੂੰ ਘਟਨਾ ਦੇ ਇਤਿਹਾਸ ਬਾਰੇ ਦਿੱਤੀ ਜਾਣਕਾਰੀ

punjabdiary

ਪੈਦਲ ਚੱਲਣ ਦੇ ਅਧਿਕਾਰ ਨੂੰ ਲਾਗੂ ਕਰਨ ਵਾਲਾ ਪੰਜਾਬ ਬਣਿਆ ਭਾਰਤ ਦਾ ਪਹਿਲਾ ਸੂਬਾ- ਆਪ ਆਗੂ ਮਨਦੀਪ ਸਿੰਘ ਮਿੰਟੂ ਗਿੱਲ

punjabdiary

CM ਮਾਨ ਦਾ ਐਲਾਨ, ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਦੇਵਾਂਗੇ 5-5 ਲੱਖ ਰੁਪਏ

punjabdiary

Leave a Comment