Image default
About us

SBI ਦੀ ਅਨੋਖੀ ਪਹਿਲ, ਇਨ੍ਹਾਂ ਗਾਹਕਾਂ ਨੂੰ ਹਰ ਮਹੀਨੇ ਭੇਜੇਗਾ ਚਾਕਲੇਟ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

SBI ਦੀ ਅਨੋਖੀ ਪਹਿਲ, ਇਨ੍ਹਾਂ ਗਾਹਕਾਂ ਨੂੰ ਹਰ ਮਹੀਨੇ ਭੇਜੇਗਾ ਚਾਕਲੇਟ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

 

 

 

Advertisement

ਨਵੀਂ ਦਿੱਲੀ, 18 ਸਤੰਬਰ (ਡੇਲੀ ਪੋਸਟ ਪੰਜਾਬੀ)- ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਇੱਕ ਅਨੋਖੀ ਪਹਿਲ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ SBI ਦੇਸ਼ ਦਾ ਸਭ ਤੋਂ ਵੱਡਾ ਲੋਨ ਦੇਣ ਵਾਲਾ ਬੈਂਕ ਹੈ। ਬੈਂਕ ਨੇ ਲੋਨ ਲੈਣ ਵਾਲੇ ਗਾਹਕਾਂ ਨੂੰ ਸਮੇਂ ‘ਤੇ EMI ਦਾ ਭੁਗਤਾਨ ਕਰਨ ਦੇ ਲਈ ਚਾਕਲੇਟ ਭੇਜ ਰਿਹਾ ਹੈ। ਇਹ ਬੈਂਕ ਵੱਲੋਂ ਸਮੇਂ ‘ਤੇ EMI ਭਰਨ ਦੇ ਲਈ ਸ਼ੁਰੂ ਕੀਤੀ ਗਈ ਹੈ।

ਬੈਂਕ ਦੇ ਮੁਤਾਬਕ ਜੋ ਵੀ ਕਰਜ਼ਦਾਰ ਡਿਫਾਲਟ ਕਰਨ ਦੀ ਯੋਜਨਾ ਬਣਾ ਰਿਹਾ ਹੈ, ਉਹ ਕਈ ਵਾਰ ਬੈਂਕ ਦੇ ਰੀਮਾਈਂਡਰ ਕਾਲ ਦਾ ਜਵਾਬ ਨਹੀਂ ਦਿੰਦੇ ਹਨ। ਅਜਿਹੇ ਵਿੱਚ ਬੈਂਕ EMI ਨੂੰ ਸਮੇਂ ‘ਤੇ ਭਰਨ ਦੇ ਲਈ ਇਹ ਤਰੀਕਾ ਅਪਣਾਇਆ ਹੈ। ਇਸ ਵਿੱਚ ਬੈਂਕ ਅਧਿਕਾਰੀ ਬਿਨ੍ਹਾਂ ਦੱਸੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਮਿਲਦੇ ਹਨ। ਬੈਂਕ ਨੇ ਦੱਸਿਆ ਕਿ ਇਹ ਕਦਮ ਉਨ੍ਹਾਂ ਨੇ ਕਰਜ਼ਾ ਵਸੂਲਣ ਦੇ ਲਈ ਕੀਤਾ ਹੈ। ਬੈਂਕ ਨੇ ਇਸਦੇ ਅੱਗੇ ਕਿਹਾ ਕਿ ਕਰਜ਼ੇ ਦੀਆਂ ਵਿਆਜ ਦਰਾਂ ਵਿੱਚ ਵਾਧਾ ਹੋਣ ਦੇ ਬਾਅਦ ਕਈ ਗਾਹਕ ਸਹੀ ਸਮੇਂ ‘ਤੇ EMI ਦਾ ਭੁਗਤਾਨ ਨਹੀਂ ਕਰ ਰਹੇ ਸਨ।

ਬੈਂਕ ਵੱਲੋਂ ਜਾਰੀ ਜੂਨ 2023 ਦੀ ਤਿਮਾਹੀ ਵਿੱਚ ਬੈਂਕ ਦਾ ਰਿਟੇਲ ਲੋਨ 16.46 ਫ਼ੀਸਦੀ ਤੋਂ ਵੱਧ ਕੇ 12,04,279 ਕਰੋੜ ਰੁਪਏ ਹੋ ਗਈ ਹੈ। ਇਹ ਇੱਕ ਸਾਲ ਪਹਿਲਾਂ 10,34,11 ਕਰੋੜ ਰੁਪਏ ਸੀ। ਇਸਦਾ ਕੁੱਲ ਅਕਾਊਂਟ 33,03,731 ਕਰੋੜ ਸੀ। ਇਹ ਸਾਲ-ਦਰ-ਸਾਲ 13.9 ਫ਼ੀਸਦੀ ਦੀ ਦਰ ਨਾਲ ਵੱਧ ਰਿਹਾ ਹੈ।

ਇਸ ਮਾਮਲੇ ਵਿੱਚ ਬੈਂਕ ਨੇ ਕਿਹਾ ਕਿ ਚਾਕਲੇਟ ਦਾ ਇੱਕ ਪੈਕੇਟ ਲਿਜਾਣ ਤੇ ਉਨ੍ਹਾਂ ਨੂੰ ਮਿਲਣ ਦਾ ਨਵਾਂ ਤਰੀਕਾ ਅਪਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਗਾਹਕ ਡਿਫਾਲਟ ਕਰਨ ਦੀ ਯੋਜਨਾ ਬਣਾ ਰਿਹਾ ਹੈ ਉਹ ਬੈਂਕ ਤੋਂ ਕਾਲ ਦਾ ਜਵਾਬ ਨਹੀਂ ਦਿੰਦੇ ਹਨ। ਅਜਿਹੇ ਵਿੱਚ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਬਿਨ੍ਹਾਂ ਦੱਸੇ ਉਨ੍ਹਾਂ ਦੇ ਹੀ ਘਰ ‘ਤੇ ਮਿਲੋ ਤੇ ਉਨ੍ਹਾਂ ਨੂੰ ਸਰਪ੍ਰਾਇਜ਼ ਦਿਓ। ਇਸ ਨਵੀਂ ਪਹਿਲ ‘ਤੇ ਬੈਂਕਾਂ ਨੂੰ ਕਾਫੀ ਵਧੀਆ ਰਿਸਪਾਂਸ ਮਿਲਿਆ ਹੈ।

Advertisement

Related posts

ਮੂੰਹ ਢੱਕ ਕੇ ਚੱਲਣ ‘ਤੇ ਰੋਕ, 30 ਨਵੰਬਰ ਤੱਕ ਲਾਗੂ ਰਹਿਣਗੇ ਹੁਕਮ

punjabdiary

ਪੰਜਾਬ ਸਰਕਾਰ ਜਾਅਲੀ ਜਾਤੀ ਸਰਟੀਫਿਕੇਟ ਅਤੇ ਜਾਅਲੀ ਅੰਗਹੀਣ ਸਰਟੀਫਿਕੇਟ ਰੱਦ ਕਰੇ- ਸਲਾਣਾ, ਦੁੱਗਾਂ, ਨਬੀਪੁਰ

punjabdiary

ਖੇਤੀਬਾੜੀ ਵਿਭਾਗ ਵੱਲੋਂ ਸਰਪੰਚਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਗਿਆ

punjabdiary

Leave a Comment