Image default
About us

UGC ਨੇ ਲਾਂਚ ਕੀਤਾ WhatsApp ਚੈਨਲ, ਹੁਣ ਯੂਨੀਵਰਸਿਟੀ ਦੀ ਜਾਣਕਾਰੀ ਮਿਲਣਾ ਹੋਵੇਗਾ ਆਸਾਨ

UGC ਨੇ ਲਾਂਚ ਕੀਤਾ WhatsApp ਚੈਨਲ, ਹੁਣ ਯੂਨੀਵਰਸਿਟੀ ਦੀ ਜਾਣਕਾਰੀ ਮਿਲਣਾ ਹੋਵੇਗਾ ਆਸਾਨ

 

 

 

Advertisement

ਨਵੀਂ ਦਿੱਲੀ, 19 ਅਕਤੂਬਰ (ਡੇਲੀ ਪੋਸਟ ਪੰਜਾਬੀ)- ਯੂਜੀਸੀ ਨੇ ਟੈਕਨਾਲੋਜੀ ਦੀ ਦੁਨੀਆ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਵ੍ਹਟਸਐਪ ਚੈਨਲ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਸਾਰਿਆਂ ਨੂੰ ਆਸਾਨੀ ਨਾਲ ਅਪਡੇਟ ਮਿਲਣਗੇ। ਕਨੈਕਟੇਡ ਰਹਿਣ ਦਾ ਇਹ ਤਰੀਕਾ ਬਾਕੀ ਤਰੀਕਿਆਂ ਤੋਂ ਬੇਹਤਰ ਕੰਮ ਕਰ ਸਕਦਾ ਹੈ ਕਿਉਂਕਿ ਅੱਜ ਦੇ ਸਮੇਂ ਲਗਭਗ ਹਰ ਕਿਸੇ ਕੋਲ ਵ੍ਹਟਸਐਪ ਇੰਸਟਾਲ ਹੁੰਦਾ ਹੈ। ਸਾਰੇ ਇਸ ਦਾ ਇਸਤੇਮਾਲ ਕਰਦੇ ਹਨ ਤੇ ਜਿੰਨੀ ਤੇਜ਼ੀ ਨਾਲ ਮੈਸੇਜ ਇਥੇ ਫੈਲਦੇ ਹਨ, ਓਨੀ ਤੇਜ਼ੀ ਨਾਲ ਕਿਤੇ ਹੋਰ ਨਹੀਂ। ਇਸ ਦਾ ਫਾਇਦਾ ਵਿਦਿਆਰਥੀਆਂ, ਟੀਚਰਾਂ, ਹਾਇਰ ਐਜੂਕੇਸ਼ਨਲ ਇੰਸਟੀਚਿਊਟਸ ਸਾਰਿਆਂ ਨੂੰ ਮਿਲੇਗਾ।

ਯੂਜੀਸੀ ਚੇਅਰਮੈਨ ਜਗਦੀਸ਼ ਕੁਮਾਰ ਦਾ ਕਹਿਣਾ ਹੈ ਕਿ ਯੂਜੀਸੀ ਵ੍ਹਟਸਐਪ ਚੈਨਲ, ਹਾਇਰ ਐਜੂਕੇਸ਼ਨ ਦੇ ਏਰੀਆ ਵਿਚ ਇਸ ਖੇਤਰ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਸਿੱਧਾ ਤਰੀਕਾ ਹੈ। ਇਹ ਇਕ ਮਹੱਤਵਪੂਰਨ ਕਦਮ ਹੈ ਜਿਸ ਦਾ ਫਾਇਦਾ ਹਰ ਕਿਸੇ ਨੂੰ ਮਿਲੇਗਾ। ਇਸ ਨਾਲ ਲੇਟੈਸਟ ਹਾਇਰ ਐਜੂਕੇਸ਼ਨ ਨਿਊਜ਼ ਸਾਰਿਆਂ ਤੱਕ ਪਹੁੰਚ ਜਾਵੇਗੀ। ਇਸ ਮੌਕੇ ਉਨ੍ਹਾਂ ਟਵੀਟ ਕੀਤਾ ਤੇ ਕਿਊਆਰ ਕੋਡ ਵੀ ਸ਼ੇਅਰ ਕੀਤਾ।ਇਸ ਕਿਊਆਰ ਕੋਡ ਨੂੰ ਸਕੈਨ ਕਰਕੇ ਇਸ ਚੈਨਲ ਨੂੰ ਫਾਲੋ ਕੀਤਾ ਜਾ ਸਕਦਾ ਹੈ।

ਯੂਜੀਸੀ ਇਸ ਮਾਡਰਨ ਟੈਕਨਾਲੋਜੀ ਦੇ ਇਸਤੇਮਾਲ ਨਾਲ ਵੱਡੇ ਗਰੁੱਪ ਦੇ ਨਾਲ ਆਸਾਨੀ ਨਾਲ ਕਮਿਊਨੀਕੇਟ ਕਰ ਸਕੇਗਾ ਤੇ ਜ਼ਰੂਰੀ ਜਾਣਕਾਰੀਆਂ ਬਹੁਤ ਹੀ ਘੱਟ ਸਮੇਂ ਵਿਚ ਟਾਰਗੈੱਟ ਆਡੀਅੰਸ ਤੱਕ ਪਹੁੰਚ ਜਾਣਗੀਆਂ। ਵ੍ਹਟਸਐਪ ਚੈਨਲ ਦਾ ਇਸਤੇਮਾਲ ਇੰਨੇ ਵੱਡੇ ਪੱਧਰ ‘ਤੇ ਹੁੰਦਾ ਹੈ ਕਿ ਇਸ ਨਾਲ ਮਿਲਣ ਵਾਲੇ ਫਾਇਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਯੂਜੀਸੀ ਇੰਡੀਆ ਦਾ ਵ੍ਹਟਸਐਪ ਚੈਨਲ ਜੁਆਇਨ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਵ੍ਹਟਸਐਪ ‘ਤੇ ਜਾਓ।
ਇਥੇ ਅਪਡੇਟਸ ਸੈਕਸ਼ਨ ਵਿਚ ਜਾ ਕੇ UGC India ਲਿਖੋ।
ਇੰਝ ਕਰਦੇ ਹੀ ਤੁਹਾਨੂੰ ਯੂਜੀਸੀ ਦਾ ਵ੍ਹਟਸਐਪ ਚੈਨਲ ਦਿਖ ਜਾਵੇਗਾ।
ਇਸ ਨੂੰ ਫਾਲੋਕਰੋ ਤੇ ਇਥੋਂ ਲੇਟੇਸਟ ਅਪਡੇਟ ਦੇਖੋ।

Advertisement

Related posts

Breaking- ਵੱਡੀ ਖ਼ਬਰ – ਸਰਕਾਰ ਸਿੱਧੂ ਨੂੰ ਇਸ ਲਈ ਰਿਹਾਅ ਨਹੀਂ ਕਰ ਰਹੀ ਕਿਉਂਕਿ ਸਿੱਧੂ ਇੱਕ ਖੂੰਖਾਰ ਜਨਵਰ ਦੀ ਕੈਟਾਗਰੀ ਵਿੱਚ ਆਉਂਦੇ ਹੈ – ਨਵਜੋਤ ਕੌਰ ਸਿੱਧੂ

punjabdiary

ਪੰਜਾਬੀ ਯੂਨੀਵਰਸਿਟੀ ਦੇ ਐਡਮਿਨ ਬਲਾਕ ਵਿਚ ਲੱਗੀ ਅੱਗ

punjabdiary

Breaking- ਮ੍ਰਿਤਕ ਅਸਲਾ ਲਾਇਸੰਸੀਆਂ ਦੇ ਲਾਇਸੰਸ ਕੀਤੇ ਜਾਣਗੇ ਰੱਦ-ਜਿਲਾ ਮੈਜਿਸਟ੍ਰੇਟ

punjabdiary

Leave a Comment