Image default
takneek

UPI ਯੂਜਰਸ ਲਈ ਸਰਕਾਰ ਨੇ ਜਾਰੀ ਕੀਤੀ ਨਵੀਂ ਗਾਈਡਲਾਈਨ, ਲਾਪ੍ਰਵਾਹੀ ਵਰਤਣ ‘ਤੇ ਬੰਦ ਹੋ ਸਕਦੈ ਅਕਾਊਂਟ

UPI ਯੂਜਰਸ ਲਈ ਸਰਕਾਰ ਨੇ ਜਾਰੀ ਕੀਤੀ ਨਵੀਂ ਗਾਈਡਲਾਈਨ, ਲਾਪ੍ਰਵਾਹੀ ਵਰਤਣ ‘ਤੇ ਬੰਦ ਹੋ ਸਕਦੈ ਅਕਾਊਂਟ

 

 

 

Advertisement

 

ਨਵੀਂ ਦਿੱਲੀ, 18 ਨਵੰਬਰ (ਡੇਲੀ ਪੋਸਟ ਪੰਜਾਬੀ)- ਜੇਕਰ ਤੁਸੀਂ ਵੀ ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਯੂਪੀਆਈ ਯੂਜਰਸ ਲਈ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਤੁਹਾਡਾ ਯੂਪੀਆਈ ਅਕਾਊਂਟ, ਯੂਪੀਆਈ ਆਈਡੀ ਬੰਦ ਹੋ ਸਕਦਾ ਹੈ।

ਨਵੀਂ ਗਾਈਡਲਾਈਨ ਮੁਤਾਬਕ ਜੇਕਰ ਕੋਈ ਯੂਪੀਆਈ ਯੂਜਰ ਇਕ ਸਾਲ ਤੱਕ ਆਪਣੇ ਯੂਪੀਆਈ ਅਕਾਊਂਟ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਟ੍ਰਾਂਜੈਕਸ਼ਨ ਨਹੀਂ ਕਰਦਾ ਤਾਂ ਉਸ ਦੀ ਯੂਪੀਆਈ ਆਈਡੀ ਬੰਦ ਕਰ ਦਿੱਤੀ ਜਾਵੇਗੀ। ਜੇਕਰ ਇਸ ਦੌਰਾਨ ਕੋਈ ਯੂਜ਼ਰ ਬੈਲੇਂਸ ਵੀ ਚੈੱਕ ਕਰਦਾ ਹੈ ਤਾਂ ਉਸ ਦੀ ਆਈਡੀ ਬੰਦ ਨਹੀਂ ਹੋਵੇਗੀ।

NPCI ਨੇ ਕਿਹਾ ਕਿ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਇੱਕ ਸੁਰੱਖਿਅਤ ਲੈਣ-ਦੇਣ ਅਨੁਭਵ ਨੂੰ ਯਕੀਨੀ ਬਣਾਉਣ ਲਈ ਗਾਹਕਾਂ ਲਈ ਬੈਂਕਿੰਗ ਪ੍ਰਣਾਲੀ ਦੇ ਅੰਦਰ ਆਪਣੀ ਜਾਣਕਾਰੀ ਦੀ ਨਿਯਮਤ ਸਮੀਖਿਆ ਅਤੇ ਤਸਦੀਕ ਕਰਨਾ ਜ਼ਰੂਰੀ ਹੈ। ਉਪਭੋਗਤਾ ਖਾਤੇ ਨਾਲ ਲਿੰਕ ਕੀਤੇ ਆਪਣੇ ਮੋਬਾਈਲ ਨੰਬਰ ਨੂੰ ਬਦਲਦੇ ਹਨ ਪਰ ਉਸ ਨੰਬਰ ਨਾਲ ਜੁੜੇ UPI ਖਾਤੇ ਨੂੰ ਬੰਦ ਨਹੀਂ ਕਰਦੇ ਹਨ।

Advertisement

ਇਸ ਗਾਈਡਲਾਈਨ ਦਾ ਮਕਸਦ ਯੂਪੀਆਈ ਯੂਜਰਸ ਨੂੰ ਇਕ ਸਕਿਓਰ ਤਜਰਬਾ ਦੇਣਾ ਹੈ। ਇਸ ਸਾਲ ਵੀ ਕਈ ਯੂਪੀਆਈ ਅਕਾਊਂਟ ਇਨਐਕਟਿਵ ਹੋਣਗੇ। ਇਸ ਦੀ ਸ਼ੁਰੂਆਤ 31 ਦਸੰਬਰ 2023 ਨਾਲ ਹੋਵੇਗ। ਐੱਨਪੀਸੀਆਈ ਯੂਪੀਆਈ ਯੂਜਰਸ ਨੂੰ ਇਸ ਸਬੰਧੀ ਈ-ਮੇਲ ਜ਼ਰੀਏ ਅਲਰਟ ਭੇਜੇਗੀ।

Related posts

ਸਰਕਾਰ ਨੇ ਕੁਝ ਸ਼ਰਤਾਂ ਨਾਲ TikTok ਤੋਂ ਹਟਾਈ ਪਾਬੰਦੀ

Balwinder hali

ਉਨ੍ਹਾਂ ਲਈ ਇੱਕ ਨਵਾਂ ਫੀਚਰ ਆ ਰਿਹਾ ਹੈ ਜੋ ਵਟਸਐਪ ‘ਤੇ ਦੂਜਿਆਂ ਦਾ ਸਟੇਟਸ ਦੇਖਣਾ ਚਾਹੁੰਦੇ ਹਨ

Balwinder hali

ਸਮਾਰਟਫੋਨ ਸਾਈਲੈਂਟ ਹੋਣ ਦੇ ਬਾਅਦ ਵੀ ਮਿਸ ਨਹੀਂ ਹੋਵੇਗੀ ਜ਼ਰੂਰੀ ਕਾਲ, ਬਸ ਕਰਨੀ ਹੋਵੇਗੀ ਇਹ ਸੈਟਿੰਗ

punjabdiary

Leave a Comment