X ਯੂਜ਼ਰਸ ਦੀਆਂ ਹੋ ਗਈਆਂ ਮੌਜਾਂ, ਹੁਣ ਮੂਵੀਜ਼ ਤੋਂ ਲੈ ਕੇ ਪੌਡਕਾਸਟ ਤੱਕ ਕਰ ਸਕਣਗੇ ਪੋਸਟ
ਦਿੱਲੀ, 11 ਮਈ (ਡੇਲੀ ਪੋਸਟ ਪੰਜਾਬੀ)- ਜਦੋਂ ਤੋਂ ਐਲਨ ਮਸਕ ਨੇ ਟਵਿਟਰ ਦੀ ਵਾਗਡੋਰ ਸੰਭਾਲੀ ਹੈ, ਉਨ੍ਹਾਂ ਨੇ ਇਸ ਵਿੱਚ ਕਈ ਬਦਲਾਅ ਕੀਤੇ ਹਨ। ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ, ਮਸਕ ਇਸ ਮਾਈਕ੍ਰੋਬਲਾਗਿੰਗ ਪਲੇਟਫਾਰਮ ਵਿੱਚ ਲਗਾਤਾਰ ਨਵੀਆਂ ਫੀਚਰਸ ਸ਼ਾਮਲ ਕਰ ਰਹੇ ਹਨ। ਜੇਕਰ ਤੁਸੀਂ ਵੀ ਟਵਿਟਰ ਯਾਨੀ X ਦੀ ਵਰਤੋਂ ਕਰਦੇ ਹੋ ਤਾਂ ਹੁਣ ਤੁਹਾਡੇ ਲਈ ਇੱਕ ਹੋਰ ਖੁਸ਼ਖਬਰੀ ਹੈ। ਮਸਕ ਨੇ ਯੂਜ਼ਰਸ ਨੂੰ ਇਕ ਨਵਾਂ ਫੀਚਰ ਦਿੱਤਾ ਹੈ।
ਐਲਨ ਮਸਕ ਨੇ ਹਾਲ ਹੀ ਵਿੱਚ ਐਕਸ ‘ਤੇ ਆਡੀਓ ਅਤੇ ਵੀਡੀਓ ਫੀਚਰ ਸ਼ਾਮਲ ਕੀਤਾ ਹੈ। ਹੁਣ ਇਕ ਹੋਰ ਹੈਰਾਨੀਜਨਕ ਫੀਚਰ ਸਾਹਮਣੇ ਆਇਆ ਹੈ। ਤੁਸੀਂ ਹੁਣ X ‘ਤੇ ਫਿਲਮਾਂ, ਟੀਵੀ ਸੀਰੀਜ਼ ਅਤੇ ਪੌਡਕਾਸਟ ਵੀ ਪੋਸਟ ਕਰ ਸਕੋਗੇ। X ਦੇ ਇਨ੍ਹਾਂ ਨਵੇਂ ਫੀਚਰਸ ਨਾਲ ਗਾਹਕਾਂ ਨੂੰ ਪੈਸੇ ਕਮਾਉਣ ਦਾ ਨਵਾਂ ਸਾਧਨ ਮਿਲੇਗਾ।
ਤੁਹਾਨੂੰ ਦੱਸ ਦੇਈਏ ਕਿ ਐਲਨ ਮਸਕ ਨੇ ਟਵੀਟ ਕਰਕੇ ਟਵਿਟਰ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਆਪਣੀ ਭੈਣ ਟੋਸਕਾ ਮਸਕ ਦੇ ਟਵੀਟ ਨੂੰ ਰੀਟਵੀਟ ਕੀਤਾ ਅਤੇ ਕਿਹਾ ਕਿ ਹੁਣ X ਯੂਜ਼ਰਸ ਪਲੇਟਫਾਰਮ ‘ਤੇ ਟੀਵੀ ਸੀਰੀਜ਼, ਫਿਲਮਾਂ ਅਤੇ ਪੋਡਕਾਸਟ ਵੀ ਪੋਸਟ ਕਰ ਸਕਦੇ ਹਨ। ਟਵਿੱਟਰ ‘ਤੇ ਫਿਲਮਾਂ ਅਤੇ ਪੌਡਕਾਸਟ ਸ਼ੇਅਰ ਕਰਨ ਲਈ, ਤੁਹਾਨੂੰ ਸਬਸਕ੍ਰਿਪਸ਼ਨ ਲੈਣਾ ਹੋਵੇਗਾ।
ਜੇ ਤੁਸੀਂ ਵੀ X ਦੇ ਇਸ ਫੀਚਰ ਦਾ ਫਾਇਦਾ ਉਠਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਅਜੇ ਤੱਕ ਸਾਰੇ ਯੂਜ਼ਰਸ ਲਈ ਪੂਰੀ ਤਰ੍ਹਾਂ ਨਾਲ ਰੋਲਆਊਟ ਨਹੀਂ ਕੀਤਾ ਗਿਆ ਹੈ। ਕੰਪਨੀ ਵੱਲੋਂ ਇਸ ਸਬੰਧ ‘ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਯੂਜ਼ਰਸ ਦੇ ਮਨੋਰੰਜਨ ਅਨੁਭਵ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ X ਸੁਰੱਖਿਆ ‘ਤੇ ਵੀ ਪੂਰਾ ਧਿਆਨ ਦਿੰਦਾ ਹੈ। ਹਾਲ ਹੀ ਵਿੱਚ, ਕੰਪਨੀ ਨੇ ਯੂਜ਼ਰਸ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਪਲੇਟਫਾਰਮ ਵਿੱਚ ਪਾਸਕੀ ਫੀਚਰ ਨੂੰ ਰੋਲਆਊਟ ਕੀਤਾ ਸੀ।
ਪਾਸਕੀ ਫੀਚਰ ਦੀ ਸ਼ੁਰੂਆਤ ਤੋਂ ਬਾਅਦ ਹੁਣ ਯੂਜ਼ਰ ਪਾਸਵਰਡ ਦੀ ਬਜਾਏ ਫਿੰਗਰ ਪ੍ਰਿੰਟ ਆਈਡੀ ਰਾਹੀਂ ਆਪਣੇ ਟਵਿੱਟਰ ਖਾਤੇ ਵਿੱਚ ਲੌਗਇਨ ਕਰ ਸਕਦੇ ਹਨ। ਇਸ ਵੇਲੇ ਇਹ ਫੀਚਪ ਸਿਰਫ ਯੂਐਸ ਉਪਭੋਗਤਾਵਾਂ ਲਈ ਉਪਲਬਧ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਸਾਲ ਦੇ ਅਖੀਰ ਤੱਕ ਭਾਰਤੀ ਉਪਭੋਗਤਾਵਾਂ ਨੂੰ ਪਾਸਕੀ ਫੀਚਰ ਵੀ ਪ੍ਰਦਾਨ ਕਰੇਗੀ।