YouTube ਦੀ ਵੱਡੀ ਕਾਰਵਾਈ, ਭਾਰਤ ਵਿਚ ਡਿਲੀਟ ਕੀਤੇ 22 ਲੱਖ ਵੀਡੀਓਜ਼, 2 ਕਰੋੜ ਚੈਨਲ ਹੋਏ ਬੰਦ
ਨਵੀਂ ਦਿੱਲੀ, 28 ਮਾਰਚ (ਡੇਲੀ ਪੋਸਟ ਪੰਜਾਬੀ)- ਗੂਗਲ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ You Tube ਨੇ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ਤੋਂ 2.25 ਮਿਲੀਅਨ ਯਾਨੀ ਲਗਭਗ 22.5 ਲੱਖ ਵੀਡੀਓ ਡਿਲੀਟ ਕੀਤੇ ਹਨ। ਯੂਟਿਊਬ ਨੇ ਇਹ ਕਾਰਵਾਈ ਅਕਤੂਬਰ ਤੋਂ ਦਸੰਬਰ 2023 ਦੇ ਵਿਚ ਕੀਤੀ ਹੈ। YouTube ਵੱਲੋਂ ਕਿਹਾ ਗਿਆ ਹੈ ਕਿ ਕਮਿਊਨਿਟੀ ਗਾਈਡਲਾਈਨ ਦੀ ਉਲੰਘਣ ਕਾਰਨ ਇਨ੍ਹਾਂ ਵੀਡੀਓਜ਼ ਨੂੰ ਡਿਲੀਟ ਕੀਤਾ ਗਿਆ ਹੈ।
ਯੂਟਿਊਬ ਨੇ 9 ਮਿਲੀਅਨ ਯਾਨੀ 90 ਲੱਖ ਵੀਡੀਓਜ਼ ‘ਤੇ ਇਹ ਕਾਰਵਾਈ ਕੀਤੀ ਹੈ। ਰਿਪੋਰਟ ਮੁਤਾਬਕ ਇਨ੍ਹਾਂ ਵਿਚੋਂ 96 ਫੀਸਦੀ ਵੀਡੀਓਜ਼ ਨੂੰ ਮਸ਼ੀਨ ਨੇ ਹੀ ਕਮਿਊਨਿਟੀ ਗਾਈਡਲਾਈਨ ਦੇ ਉਲੰਘਣ ਵਜੋਂ ਦੇਖਿਆ, ਦੂਜੇ ਪਾਸੇ 52.46 ਫੀਸਦੀ ਵੀਡੀਓਜ਼ ਨੂੰ ਇਕ ਵੀ ਵਿਊਜ਼ ਆਉਣ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ। 27.07 ਵੀਡੀਓਜ਼ 10 ਵਿਊਜ਼ ਪਹੁੰਚਣ ਤੋਂ ਪਹਿਲਾਂ ਡਿਲੀਟ ਕੀਤੇ ਗਏ।
ਇਸ ਵਾਰ ਉਪਭੋਗਤਾਵਾਂ, ਸਰਕਾਰੀ ਏਜੰਸੀਆਂ ਅਤੇ ਸੰਸਥਾਵਾਂ ਦੁਆਰਾ ਚਿੰਨ੍ਹਿਤ ਵੀਡੀਓਜ਼ ਦੇ ਮੁਕਾਬਲੇ ਮਸ਼ੀਨਾਂ ਦੁਆਰਾ ਚਿੰਨ੍ਹਿਤ ਵੀਡੀਓਜ਼ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਦੱਸ ਦੇਈਏ ਕਿ ਯੂਟਿਊਬ ਦੇ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਵਿੱਚ ਸਪੈਮ, ਸੰਵੇਦਨਸ਼ੀਲ ਸਮੱਗਰੀ, ਹਿੰਸਕ ਸਮੱਗਰੀ, ਗਲਤ ਜਾਣਕਾਰੀ, ਡੀਪਫੇਕ ਆਦਿ ਸ਼ਾਮਲ ਹਨ।
ਅਕਤੂਬਰ ਤੋਂ ਦਸੰਬਰ 2023 ਤੱਕ ਯੂਟਿਊਬ ਨੇ ਕੁੱਲ 20 ਮਿਲੀਅਨ ਯਾਨੀ 2 ਕਰੋੜ ਚੈਨਲ ਟਰਮੀਨੇ ਕੀਤੇ ਹਨ। ਇਹ ਗਿਣਤੀ ਪਿਛਲਿ ਤਿਮਾਹੀ ਦੇ ਮੁਕਾਬਲੇ ਦੁੱਗਣੀ ਹੈ। ਦੱਸ ਦੇਈਏ ਕਿ ਜਦੋਂ ਵੀ ਕਿਸੇ ਚੈਨਲ ਨੂੰ ਟਰਮੀਨੇਟ ਕਰਦਾ ਹੈ ਤਾਂ ਉਸ ਚੈਨਲ ਦੇ ਸਾਰੇ ਵੀਡੀਓਜ਼ ਹਟਾ ਦਿੱਤੇ ਜਾਂਦੇ ਹਨ। ਇਸੇ ਕੜੀ ਵਿਚ ਕੁੱਲ 95.93 ਮਿਲੀਅਨ ਯਾਨੀ 9 ਕਰੋੜ ਤੋਂ ਵਧ ਵੀਡੀਓਜ ਹਟਾਏ ਗਏ ਹਨ।
ਚੈਨਲ ਨੂੰ ਡਿਲੀਟ ਕਰਨ ਦੇ ਵੱਡੇ ਕਾਰਨਾਂ ਵਿਚ ਸਪੈਮ ਜਾਣਕਾਰੀ ਦੇਣਾ ਹੈ। ਦੂਜੇ ਨੰਬਰ ‘ਤੇ ਅਸ਼ਲੀਲ ਕੰਟੈਂਟ ਹੈ ਜਿਨ੍ਹਾੰ ਦੀ ਗਿਣਤੀ 4.5 ਫੀਸਦੀ ਹੈ। ਜੇਕਰ ਕੋਈ ਯੂਟਿਊਬ ਚੈਨਲ 90 ਦਿਨਾਂ ਵਿਚ ਤਿੰਨ ਵਾਰ ਕਮਿਊਨਿਟੀ ਗਾਈਡਲਾਈਨ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਟਰਮੀਨੇਟ ਕਰ ਦਿੱਤਾ ਜਾਂਦਾ ਹੈ।