ਕਾਲ਼ੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਸਰਕਾਰੀ ਕਾਲਜਾਂ ਦੇ ਗੈਸਟ ਪ੍ਰੋਫ਼ੈਸਰ
ਫਰੀਦਕੋਟ- ਪੰਜਾਬ ਦੇ ਪੰਜ ਦਰਜਨ ਸਰਕਾਰੀ ਕਾਲਜਾਂ ‘ਚ ਕੰਮ ਕਰਦੇ 850 ਦੇ ਕਰੀਬ ਗੈਸਟ ਪ੍ਰੋਫ਼ੈਸਰਾਂ ਨੇ ਆਪਣੀ ਨੌਕਰੀ ਨਿਯਮਤ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਪੱਕੀ ਨੀਤੀ ਨਾ ਬਣਾਏ ਜਾਣ ਕਾਰਨ ਨਿਰਾਸ਼ਾ ਦੇ ਆਲਮ ‘ਚ ਘਿਰੇ ਗੈਸਟ ਪ੍ਰੋਫੈਸਰਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ।
ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਅਤੇ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ‘ਚ ਰੋਸ ਪ੍ਰਦਰਸ਼ਨ ਕਰ ਰਹੇ ਗੈਸਟ ਪ੍ਰੋਫ਼ੈਸਰਾਂ ਦੀ ਅਗਵਾਈ ਕਰਦਿਆਂ ਸੰਯੁਕਤ ਫਰੰਟ ਦੇ ਆਗੂ ਪ੍ਰੋਫੈਸਰ ਪਰਮਜੀਤ ਸਿੱਧੂ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀਆਂ ਅਤੇ ਅਫਸਰਾਂ ਨਾਲ਼ ਮੀਟਿੰਗਾਂ ਅਸਫ਼ਲ ਰਹਿਣ ਕਾਰਨ ਅਤੇ ਕੋਈ ਪੁਖਤਾ ਚਿੱਠੀ ਜਾਰੀ ਨਾ ਕੀਤੇ ਜਾਣ ਤੋਂ ਨਿਰਾਸ਼ ਗੈਸਟ ਪ੍ਰੋਫ਼ੈਸਰ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹਨਾਂ ਦੀ ਨੌਕਰੀ ਨੂੰ ਨਿਯਮਤ ਕਰਨ ਲਈ ਜਲਦੀ ਤੋਂ ਜਲਦੀ ਕੋਈ ਪੁਖਤਾ ਨੀਤੀ ਬਣਾਈ ਜਾਵੇ ਜਿਸ ਨਾਲ਼ ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ, ਰੋਸ਼ਨੀਆਂ ਦੇ ਤਿਓਹਾਰ ਦੀਵਾਲੀ ਨੂੰ ਕਾਲੀ ਦੀਵਾਲੀ ਵਜੋਂ ਮਨਾਉਣਾ ਉਹਨਾਂ ਦਾ ਸ਼ੌਂਕ ਨਹੀਂ ਮਜਬੂਰੀ ਹੈ।
ਇਹ ਵੀ ਪੜ੍ਹੋ-ਪੰਜਾਬ ‘ਚ AQI ਦਾ ਅੰਕੜਾ 400 ਤੋਂ ਪਾਰ, ਪਟਾਕਿਆਂ ਕਾਰਨ ਹਵਾ ਬਣੀ ਜ਼ਹਿਰੀਲੀ
ਜ਼ਿੰਦਗੀ ਦਾ ਅਹਿਮ ਸਮਾਂ ਸਰਕਾਰੀ ਕਾਲਜਾਂ ਨੂੰ ਦੇਣ ਅਤੇ ਔਖੇ ਸਮੇਂ ਸਰਕਾਰੀ ਕਾਲਜਾਂ ਨੂੰ ਸੰਭਾਲਣ ਵਾਲ਼ੇ ਗੈਸਟ ਪ੍ਰੋਫ਼ੈਸਰਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਗ਼ਲਤ ਨੀਤੀ ਨੇ ਅੱਜ ਉਹਨਾਂ ਨੂੰ ਇਸ ਕਗਾਰ ਤੇ ਲਿਆ ਖੜ੍ਹਾ ਕੀਤਾ ਹੈ ਪਰ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਉਹਨਾਂ ਨੂੰ ਬਹੁਤ ਉਮੀਦ ਹੈ ਕਿ ਉਹ ਸਮੱਸਿਆ ਦਾ ਹੱਲ ਕਰ ਸਕਦੀ ਹੈ, ਪੱਕੀ ਭਰਤੀ ਹੋਣ ਤੋਂ ਬਾਅਦ ਗੈਸਟ ਪ੍ਰੋਫ਼ੈਸਰਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਕੋਈ ਨੀਤੀ ਉਹਨਾਂ ਦੇ ਪੱਖ ਵਿੱਚ ਨਾ ਬਣਾਈ ਤਾਂ ਉਹ ਵੱਡੇ ਸੰਘਰਸ਼ ਲਈ ਮਜਬੂਰ ਹੋਣਗੇ।
ਇਸ ਮੌਕੇ ਗੈਸਟ ਪ੍ਰੋਫ਼ੈਸਰਾਂ ਵਿੱਚੋਂ ਦੀਪਇੰਦਰ ਸੁਖੀਜਾ, ਸੁਖਜੀਤ ਸਿੰਘ, ਬੂਟਾ ਸਿੰਘ, ਡਾ. ਨਛੱਤਰ ਸਿੰਘ , ਹਰਪ੍ਰੀਤ ਸਿੰਘ, ਜੋਤਮਨਿੰਦਰ ਸਿੰਘ, ਨਵਦੀਪ ਸਿੰਘ, ਬੀਰਇੰਦਰਜੀਤ ਸਿੰਘ, ਇੰਦਰਦੀਪ ਸਿੰਘ, ਅਮਿਤ ਜੌਸ਼ੀ, ਗਗਨਦੀਪ ਸਿੰਘ, ਮਨਿੰਦਰ ਕੌਰ, ਅਮਨਦੀਪ ਕੌਰ (ਮਿਊਜ਼ਿਕ), ਡਾ ਕੁਲਵਿੰਦਰ ਕੌਰ, ਡਾ. ਅਮਰਜੀਤ ਕੌਰ, ਕੌਸ਼ਲ ਰਾਣੀ, ਜਸਮੀਨ ਵਾਲਿਆ, ਡਾ.ਸੁਰਿੰਦਰ ਕੌਰ, ਕਿਰਨ ਬਾਲਾ , ਸੋਨਿਕਾ ਰਾਣੀ, ਦੇਵਿਕਾ ਸ਼ਰਮਾ, ਗਗਨਦੀਪ ਕੌਰ (ਕਮਿਸਟਰੀ)ਜਸਪਾਲ ਕੌਰ, ਜਸਬੀਰ ਕੌਰ, ਨਵਪ੍ਰੀਤ ਕੌਰ, ਸੁਖਪਾਲ ਕੌਰ , ਰਮਨਦੀਪ ਕੌਰ, ਮਹਿੰਦਰਜੀਤ ਕੌਰ, ਰਮਨਦੀਪ ਕੌਰ (ਫਿਜ਼ੀਕਲ), ਅਕਾਸ਼ਦੀਪ ਕੌਰ, ਡਾ.ਗਗਨਦੀਪ ਕੌਰ (ਇਕਨੋਮਿਕਸ), ਅਮਨਦੀਪ ਕੌਰ (ਜਿਉਲਜੀ) ਆਦਿ ਹਾਜਰ ਸਨ।
ਕਾਲ਼ੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਸਰਕਾਰੀ ਕਾਲਜਾਂ ਦੇ ਗੈਸਟ ਪ੍ਰੋਫ਼ੈਸਰ
ਇਹ ਵੀ ਪੜ੍ਹੋ-ਅੱਜ ਦੀਵਾਲੀ ਦੇ ਇਸ ਸ਼ੁਭ ਸਮੇਂ ‘ਚ ਦੇਵੀ ਲਕਸ਼ਮੀ ਦੀ ਪੂਜਾ ਕਰੋ, ਜਾਣੋ ਤਰੀਕਾ, ਉਪਾਅ ਅਤੇ ਮਹੱਤਵ
ਫਰੀਦਕੋਟ- ਪੰਜਾਬ ਦੇ ਪੰਜ ਦਰਜਨ ਸਰਕਾਰੀ ਕਾਲਜਾਂ ‘ਚ ਕੰਮ ਕਰਦੇ 850 ਦੇ ਕਰੀਬ ਗੈਸਟ ਪ੍ਰੋਫ਼ੈਸਰਾਂ ਨੇ ਆਪਣੀ ਨੌਕਰੀ ਨਿਯਮਤ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਪੱਕੀ ਨੀਤੀ ਨਾ ਬਣਾਏ ਜਾਣ ਕਾਰਨ ਨਿਰਾਸ਼ਾ ਦੇ ਆਲਮ ‘ਚ ਘਿਰੇ ਗੈਸਟ ਪ੍ਰੋਫੈਸਰਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ।
ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਅਤੇ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ‘ਚ ਰੋਸ ਪ੍ਰਦਰਸ਼ਨ ਕਰ ਰਹੇ ਗੈਸਟ ਪ੍ਰੋਫ਼ੈਸਰਾਂ ਦੀ ਅਗਵਾਈ ਕਰਦਿਆਂ ਸੰਯੁਕਤ ਫਰੰਟ ਦੇ ਆਗੂ ਪ੍ਰੋਫੈਸਰ ਪਰਮਜੀਤ ਸਿੱਧੂ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀਆਂ ਅਤੇ ਅਫਸਰਾਂ ਨਾਲ਼ ਮੀਟਿੰਗਾਂ ਅਸਫ਼ਲ ਰਹਿਣ ਕਾਰਨ ਅਤੇ ਕੋਈ ਪੁਖਤਾ ਚਿੱਠੀ ਜਾਰੀ ਨਾ ਕੀਤੇ ਜਾਣ ਤੋਂ ਨਿਰਾਸ਼ ਗੈਸਟ ਪ੍ਰੋਫ਼ੈਸਰ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹਨਾਂ ਦੀ ਨੌਕਰੀ ਨੂੰ ਨਿਯਮਤ ਕਰਨ ਲਈ ਜਲਦੀ ਤੋਂ ਜਲਦੀ ਕੋਈ ਪੁਖਤਾ ਨੀਤੀ ਬਣਾਈ ਜਾਵੇ ਜਿਸ ਨਾਲ਼ ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ, ਰੋਸ਼ਨੀਆਂ ਦੇ ਤਿਓਹਾਰ ਦੀਵਾਲੀ ਨੂੰ ਕਾਲੀ ਦੀਵਾਲੀ ਵਜੋਂ ਮਨਾਉਣਾ ਉਹਨਾਂ ਦਾ ਸ਼ੌਂਕ ਨਹੀਂ ਮਜਬੂਰੀ ਹੈ।
ਜ਼ਿੰਦਗੀ ਦਾ ਅਹਿਮ ਸਮਾਂ ਸਰਕਾਰੀ ਕਾਲਜਾਂ ਨੂੰ ਦੇਣ ਅਤੇ ਔਖੇ ਸਮੇਂ ਸਰਕਾਰੀ ਕਾਲਜਾਂ ਨੂੰ ਸੰਭਾਲਣ ਵਾਲ਼ੇ ਗੈਸਟ ਪ੍ਰੋਫ਼ੈਸਰਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਗ਼ਲਤ ਨੀਤੀ ਨੇ ਅੱਜ ਉਹਨਾਂ ਨੂੰ ਇਸ ਕਗਾਰ ਤੇ ਲਿਆ ਖੜ੍ਹਾ ਕੀਤਾ ਹੈ ਪਰ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਉਹਨਾਂ ਨੂੰ ਬਹੁਤ ਉਮੀਦ ਹੈ ਕਿ ਉਹ ਸਮੱਸਿਆ ਦਾ ਹੱਲ ਕਰ ਸਕਦੀ ਹੈ, ਪੱਕੀ ਭਰਤੀ ਹੋਣ ਤੋਂ ਬਾਅਦ ਗੈਸਟ ਪ੍ਰੋਫ਼ੈਸਰਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਕੋਈ ਨੀਤੀ ਉਹਨਾਂ ਦੇ ਪੱਖ ਵਿੱਚ ਨਾ ਬਣਾਈ ਤਾਂ ਉਹ ਵੱਡੇ ਸੰਘਰਸ਼ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ-ਬੰਦੀ ਛੋੜ ਦਿਵਸ ਦਾ ਇਤਿਹਾਸਕ ਪਿਛੋਕੜ; ਜਾਣੋ ਸਿੱਖ ਕੌਮ ਘਿਓ ਦੇ ਦੀਵੇ ਕਿਉਂ ਜਗਾਉਂਦੀ ਹੈ
ਇਸ ਮੌਕੇ ਗੈਸਟ ਪ੍ਰੋਫ਼ੈਸਰਾਂ ਵਿੱਚੋਂ ਦੀਪਇੰਦਰ ਸੁਖੀਜਾ, ਸੁਖਜੀਤ ਸਿੰਘ, ਬੂਟਾ ਸਿੰਘ, ਡਾ. ਨਛੱਤਰ ਸਿੰਘ , ਹਰਪ੍ਰੀਤ ਸਿੰਘ, ਜੋਤਮਨਿੰਦਰ ਸਿੰਘ, ਨਵਦੀਪ ਸਿੰਘ, ਬੀਰਇੰਦਰਜੀਤ ਸਿੰਘ, ਇੰਦਰਦੀਪ ਸਿੰਘ, ਅਮਿਤ ਜੌਸ਼ੀ, ਗਗਨਦੀਪ ਸਿੰਘ, ਮਨਿੰਦਰ ਕੌਰ, ਅਮਨਦੀਪ ਕੌਰ (ਮਿਊਜ਼ਿਕ), ਡਾ ਕੁਲਵਿੰਦਰ ਕੌਰ, ਡਾ. ਅਮਰਜੀਤ ਕੌਰ, ਕੌਸ਼ਲ ਰਾਣੀ, ਜਸਮੀਨ ਵਾਲਿਆ, ਡਾ.ਸੁਰਿੰਦਰ ਕੌਰ, ਕਿਰਨ ਬਾਲਾ , ਸੋਨਿਕਾ ਰਾਣੀ, ਦੇਵਿਕਾ ਸ਼ਰਮਾ, ਗਗਨਦੀਪ ਕੌਰ (ਕਮਿਸਟਰੀ)ਜਸਪਾਲ ਕੌਰ, ਜਸਬੀਰ ਕੌਰ, ਨਵਪ੍ਰੀਤ ਕੌਰ, ਸੁਖਪਾਲ ਕੌਰ , ਰਮਨਦੀਪ ਕੌਰ, ਮਹਿੰਦਰਜੀਤ ਕੌਰ, ਰਮਨਦੀਪ ਕੌਰ (ਫਿਜ਼ੀਕਲ), ਅਕਾਸ਼ਦੀਪ ਕੌਰ, ਡਾ.ਗਗਨਦੀਪ ਕੌਰ (ਇਕਨੋਮਿਕਸ), ਅਮਨਦੀਪ ਕੌਰ (ਜਿਉਲਜੀ) ਆਦਿ ਹਾਜਰ ਸਨ।
(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।