Thursday, February 12, 2026
Google search engine
Homeਤਾਜ਼ਾ ਖਬਰਕੀ 'ਆਪ' ਮੰਤਰੀਆਂ ਨੂੰ ਹੁਣ ਸਕੂਲ ਜਾਣ ਦੀ ਵੀ ਲੋੜ ਹੈ?ਵਾਇਰਲ ਹੋ...

ਕੀ ‘ਆਪ’ ਮੰਤਰੀਆਂ ਨੂੰ ਹੁਣ ਸਕੂਲ ਜਾਣ ਦੀ ਵੀ ਲੋੜ ਹੈ?ਵਾਇਰਲ ਹੋ ਰਹੀ ਹੈ ‘ਆਪ’ ਦੇ ‘ਸਿੱਖਯ’ ਮਾਡਲ ਦੀ ਇੱਕ ਫੋਟੋ

ਹਰਜੋਤ ਸਿੰਘ ਬੈਂਸ ਦੀ ਮਾਪਿਆਂ ਦੀ ਮੀਟਿੰਗ ਦੀ ਤਾਜ਼ਾ ਵਾਇਰਲ ਵੀਡੀਓ ਨੇ ਇਨ੍ਹਾਂ ਦਾਅਵਿਆਂ ਦਾ ਪਰਦਾਫਾਸ਼ ਕੀਤਾ ਹੈ ਕਿ ਸਿੱਖਿਆ ਮੰਤਰੀ ਨੇ ਆਪਣੀ ਵੀਡੀਓ ਵਿੱਚ “ਪੰਜਾਬੀ” ਸ਼ਬਦ, ਜੋ ਕਿ ਮਾਂ-ਬੋਲੀ ਹੈ, ਗਲਤ ਲਿਖਿਆ ਹੈ।

ਚੰਡੀਗੜ੍ਹ- ਕੀ ਹੁਣ ‘ਆਪ’ ਦੇ ਮੰਤਰੀਆਂ ਨੂੰ ਵੀ ਸਕੂਲ ਜਾਣ ਦੀ ਹੈ ਲੋੜ ? ਇਹ ਸਵਾਲ ਇਸ ਲਈ ਹੈ ਕਿਉਂ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਪੰਜਾਬ ‘ਚ ਦਿੱਲੀ ਦੇ ਸਿੱਖਿਆ ਮਾਡਲਾਂ ਨੂੰ ਲਾਗੂ ਕਰਨ ਅਤੇ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵੇ ਕੀਤੇ ਜਾਂਦੇ ਹਨ। ਨਾਲ ਹੀ ਸਿੱਖਿਆ ਕ੍ਰਾਂਤੀ ਦੇ ਦਮਗਜਿਆਂ ਵੱਜੋਂ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਵੀ ਘੱਲਿਆ ਗਿਆ ਹੈ, ਪਰੰਤੂ ਹੁਣ ਵਾਇਰਲ ਹੋਈ ਤਾਜ਼ਾ ਵੀਡੀਓ ਨੇ ਇਨ੍ਹਾਂ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਜਿਹੜੀ ਸਿੱਖਿਆ ਮੰਤਰੀ ਦੀ ਖੁਦ ਦੀ ਵੀਡੀਓ ‘ਤੇ ਮਾਂ ਬੋਲੀ ਪੰਜਾਬੀ ਦੇ ਸ਼ਬਦਜੋੜਾਂ ਨੂੰ ਗਲਤ ਦਰਸਾ ਰਹੀ ਹੈ।

ਸਿੱਖਿਆ ਮੰਤਰੀ ਦੀ ਵੀਡੀਓ ‘ਚ ਕੀ ?
ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਆਮ ਆਦਮੀ ਪਾਰਟੀ ਪੰਜਾਬ ਦੇ ਸੋਸ਼ਲ ਮੀਡੀਆ ਪੇਜ਼ ‘ਤੇ 6 ਫਰਵਰੀ ਰਾਤ 9 :17 ਮਿੰਟ ਦੀ ਪੋਸਟ ਕੀਤੀ ਨਜ਼ਰ ਆ ਰਹੀ ਹੈ। ਇਸ ਵਿੱਚ ਮੰਤਰੀ ਵੱਲੋਂ ਮਾਪਿਆਂ ਨੂੰ 7 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਬਾਰੇ ਸੰਬੋਧਨ ਕੀਤਾ ਗਿਆ। ਪਰੰਤੂ ਜਦੋਂ ਵੀਡੀਓ ਸ਼ੁਰੂ ਹੁੰਦੀ ਹੈ ਤਾਂ ਇਸ ਨੇ ਆਮ ਆਦਮੀ ਪਾਰਟੀ ਦੇ ਸਿੱਖਿਆ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ

ਵੀਡੀਓ ਦੇ ਸ਼ੁਰੂ ਵਿੱਚ ਮੰਤਰੀ ਹਰਜੋਤ ਬੈਂਸ ਦਾ ਹੇਠਾਂ ਅਹੁਦਾ ਲਿਖਿਆ ਆਉਂਦਾ ਹੈ, ਜਿਸ ਨੂੰ ਸਿੱਖਿਆ ਦੀ ਥਾਂ ‘ਸਿਖਯਾ’ ਲਿਖਿਆ ਹੋਇਆ ਹੈ। ਇਥੇ ਹੀ ਬੱਸ ਨਹੀਂ ਸਗੋਂ ਵੀਡੀਓ ਦੇ ਅੱਗੇ ਦੋ ਹਿੱਸਿਆਂ ਵਿੱਚ ਮੀਟਿੰਗ ਬਾਰੇ ਸੁਨੇਹਾ ਦਿੰਦੇ – ‘ਸਵੇਰੇ 8 ਬਜੇ ਤੋਂ ਦੁਪਹਿਰ 2 ਬਜੇ ਤੱਕ’ ਲਿਖਿਆ ਗਿਆ।

ਵਿਰੋਧੀ ਧਿਰਾਂ ਨੇ ਘੇਰੀ ਸਰਕਾਰ
ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ‘ਤੇ ਮਾਂ ਬੋਲੀ ਦੇ ਅਜਿਹੇ ਗਲਤ ਸ਼ਬਦਜੋੜ ਨੂੰ ਲੈ ਕੇ ਤਿੱਖਾ ਨਿਸ਼ਾਨਾ ਲਾਇਆ ਜਾ ਰਿਹਾ ਹੈ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਿੱਖਿਆ ਮੰਤਰੀ ਦੀ ਵੀਡੀਓ ‘ਤੇ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਅਜਿਹੀ ਲਾਪਰਵਾਹੀ ਵਰਤੀ ਜਾ ਰਹੀ ਹੈ ਤਾਂ ਫਿਰ ਪੰਜਾਬ ਦੇ ਸਕੂਲਾਂ ਵਿੱਚ ਕਿਹੋ ਜਿਹਾ ਹਾਲ ਹੋਵੇਗਾ, ਇਸ ਦਾ ਸਹਿਜੇ ਹੀ ਅੰਦਾਜਿਆ ਲਗਾਇਆ ਜਾ ਸਕਦਾ ਹੈ।

-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments