ਕੌਮੀ ਲੋਕ ਨਾਚ ਰਾਹੀਂ ਕਲਾਕਾਰਾਂ ਨੇ ਕਲਾਵਾਂ ਦੀ ਕੀਤੀ ਪੇਸ਼ਕਾਰੀ
– ਉੱਤਰ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੇ ਕਲਾਕਾਰਾਂ ਨੇ ਵੱਖ ਵੱਖ ਰਾਜਾਂ ਦੀ ਸੰਸਕ੍ਰਿਤੀ ਦੇ ਰੰਗ ਬਿਖੇਰੇ
-ਲੋਕ ਗਾਇਕਾ ਰਾਣੀ ਰਣਦੀਪ ਨੇ ਮਕਬੂਲ ਗੀਤਾਂ ਰਾਹੀਂ ਸਮਾਂ ਬੰਨ੍ਹਿਆ
ਫਰੀਦਕੋਟ 20 ਸਤੰਬਰ (ਪੰਜਾਬ ਡਾਇਰੀ)- ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿਚ ਨਵੀਂ ਦਾਣਾ ਮੰਡੀ ਵਿਖੇ ਬੀਤੀਂ ਸ਼ਾਮ ਕਰਵਾਏ ਗਏ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਸ਼ਮੂਲੀਅਤ ਕਰਕੇ ਆਪਣੀ ਕਲਾ ਦੇ ਖੂਬ ਜੌਹਰ ਦਿਖਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਅਤੇ ਜੀ.ਏ. ਮੈਡਮ ਤੁਸ਼ਿਤਾ ਗੁਲਾਟੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਹ ਵੀ ਪੜ੍ਹੋ- ਅਕਤੂਬਰ ਮਹੀਨੇ ‘ਚ ਇਸ ਤਰੀਕ ਨੂੰ ਹੋਣਗੀਆਂ ਪੰਚਾਇਤੀ ਚੋਣਾਂ, 23 ਸਤੰਬਰ ਤੱਕ ਲੱਗ ਸਕਦਾ ਹੈ ਚੋਣ ਜ਼ਾਬਤਾ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉੱਤਰ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਕਲਾਕਾਰਾਂ ਵੱਲੋਂ ਆਪੋ ਆਪਣੇ ਰਾਜਾਂ ਨਾਲ ਸਬੰਧਤ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਰੋਤਿਆਂ ਨੂੰ ਕੀਲਿਆਂ। ਇਸ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਮਨੀਪੁਰ ਦਾ ਲਾਈ ਹੋਰਬਾ ਡਾਂਸ, ਰਾਜਸਥਾਨ ਦਾ ਚੱਕਰੀ, ਹਰਿਆਣਾ ਦਾ ਫਾਗ, ਮਨੀਪੁਰ ਪੁਗ ਚੋਲਮ ਢੋਲ ਚੋਲਮ, ਹਿਮਾਚਲ ਦਾ ਕਿਨੋਰੀ ਨਾਟੀ, ਉੱਤਰਾਖੰਡ ਦਾ ਛਬੇਲੀ ਅਤੇ ਪੰਜਾਬ ਦਾ ਗੱਤਕਾ, ਨਚਾਰ ਪਾਰਟੀ ਅਤੇ ਫੋਗ ਅੰਦਾਜ਼ ਭੰਗੜਾ ਐਕਡਮੀ ਮਿਲਵਈ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਲੋਕ ਗਾਇਕ ਲਖਬੀਰ ਬਰਾੜ ਨੇ ਕਰੀਬ ਆਪਣੀ ਗਾਇਕੀ ਨਾਲ ਸਰੋਤਿਆਂ ਵਿੱਚ ਆਪਣੀ ਹਾਜ਼ਰੀ ਲਵਾਈ।
ਇਹ ਵੀ ਪੜ੍ਹੋ- ਕਸੂਤੇ ਫਸੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਬਿੱਟੂ ਖਿਲਾਫ FIR ਦਰਜ, ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਦਾ ਭੁਗਤਣਾ ਪਿਆ ਖਮਿਆਜ਼ਾ
ਇਸ ਮੌਕੇ ਪੰਜਾਬ ਦੀ ਸੁਰੀਲੀ ਗਾਇਕਾ ਰਾਣੀ ਰਣਦੀਪ ਨੇ ਬਾਬਾ ਫਰੀਦ ਜੀ ਦੇ ਸਲੋਕਾਂ ਨਾਲ ਸ਼ੁਰੂਆਤ ਕੀਤੀ ਅਤੇ ਉਪਰੰਤ ਆਪਣੇ ਗੀਤਾਂ ਤੂੰ ਕੀ ਠਾਣੇਦਾਰ ਲੱਗਿਆ, ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ, ਤੂੰ ਮੈਨੂੰ ਵੇਖੀ ਜਾਵੇ, ਇਸ਼ਕੇ ਦੀ ਮਾਰ, ਪਾਣੀ ਦੀਆਂ ਛੱਲਾ ਹੋਣ, ਮੈਂ ਕਿਹਾ ਚੰਨ ਜੀ ਸਲਾਮ ਕਹਿਣੇ ਆ ਸਮੇਤ ਕਈ ਚਰਚਿਤ ਗੀਤ ਗਾਉਂਦਿਆਂ ਲੋਕਾਂ ਨੂੰ ਲੰਮਾ ਸਮਾਂ ਝੂੰਮਣ ਲਾਇਆ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਸ੍ਰੀ ਜਸਬੀਰ ਸਿੰਘ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ।
ਇਹ ਵੀ ਪੜ੍ਹੋ- ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਫੈਸਲਾ ਜਲਦ… ਬੰਬੇ ਹਾਈ ਕੋਰਟ ਨੇ CBFC ਨੂੰ ਫਟਕਾਰ ਲਗਾਈ
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ, ਰਣਬੀਰ ਸਿੰਘ ਸਿੱਧੂ ਨਾਇਬ ਤਹਿਸੀਲਦਾਰ, ਸੈਕਟਰੀ ਰੈੱਡ ਕਰਾਸ ਮਨਦੀਪ ਮੌਂਗਾ, ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ, ਸੁਖਬੀਰ ਸਿੰਘ ਕੁੰਡਲ ਪ੍ਰਧਾਨ ਲੋਕ ਰੰਗ ਮੰਚ, ਪਾਲ ਸਿੰਘ ਸੰਧੂ ਰੁਪਈਆਵਾਲਾ, ਜਸਵੰਤ ਸਿੰਘ ਪਹਿਲੂਵਾਲਾ, ਡਾ. ਰਣਜੀਤ ਸਿੰਘ ਸੰਧੂ ਹਾਜ਼ਰ ਸਨ।
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।