ਫਰੀਦਕੋਟ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀਆਂ ਅਤੇ ਗਸਤਾਂ ਕਰਕੇ ਸੁਰੱਖਿਆਂ ਪ੍ਰਬੰਧਾਂ ਨੂੰ ਕੀਤਾ ਜਾ ਰਿਹਾ ਹੋਰ ਮਜਬੂਤ
– ਇਸ ਚੈਕਿੰਗ ਦਾ ਮੁੱਖ ਉਦੇਸ਼ ਜਿਲ੍ਹੇ ਦੇ ਵਸਨੀਕਾਂ ਦੀ ਸੁਰੱਖਿਆਂ ਨੂੰ ਹੋਰ ਪੁਖਤਾ ਕਰਨਾਂ ਅਤੇ ਕਾਨੂੰਨ ਦੀ ਪਾਬੰਦੀ ਨੂੰ ਯਕੀਨੀ ਬਣਾਉਣਾ ਹੈ- ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ
ਫਰੀਦਕੋਟ- ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ, ਸ਼੍ਰੀ ਅਸ਼ਵਨੀ ਕਪੂਰ, ਆਈ.ਪੀ.ਐਸ ਡੀ.ਆਈ.ਜੀ. ਫਰੀਦਕੋਟ ਰੇਂਜ, ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਫਰੀਦਕੋਟ ਪੁਲਿਸ ਵੱਲੋਂ ਜਿਲ੍ਹੇ ਦੀ ਸੁਰੱਖਿਆ ਅਤੇ ਅਪਰਾਧਕ ਗਤੀਵਿਧੀਆਂ ਨੂੰ ਰੋਕਣ ਲਈ ਇੱਕ ਕਦਮ ਹੋਰ ਅੱਗੇ ਵਧਾਉਦੇ ਹੋਏ ਸਾਰੇ ਜਿਲ੍ਹੇ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਅਮਲ ਵਿੱਚ ਲਿਆਈ ਗਈ ਹੈ। ਇਸ ਚੈਕਿੰਗ ਮੁਹਿਮ ਦਾ ਮਕਸਦ ਜਿਲ੍ਹਾ ਦੇ ਵੱਖ-ਵੱਖ ਸਥਾਨਾਂ ਉੱਤੇ ਨਾਕਾਬੰਦੀਆਂ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ।
ਇਹਨਾਂ ਨਾਕਾਬੰਦੀਆਂ ਦੌਰਾਨ ਹਾਈਵੇਅਜ਼, ਮੁੱਖ ਸੜਕਾਂ, ਕ੍ਰਾਈਮ ਹੋਟਸਪਾਟ ਅਤੇ ਅਜਿਹੀਆਂ ਜਗ੍ਹਾਵਾਂ ਨੂੰ ਮੁੱਖ ਤਰਜੀਹ ਦਿੱਤੀ ਜਾਵੇਗੀ। ਇਸ ਮੁਹਿੰਮ ਦੌਰਾਨ, ਅਜਿਹੀਆਂ ਗੱਡੀਆਂ ‘ਤੇ ਖ਼ਾਸ ਧਿਆਨ ਦਿੱਤਾ ਗਿਆ ਜੋ ਬਿਨਾ ਨੰਬਰ ਪਲੇਟਾਂ ਦੇ ਸਨ ਜਾਂ ਜਿਨ੍ਹਾਂ ਵਿੱਚ ਅਜਿਹੀ ਕਿਸੇ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਦਿਖਾਈ ਦਿੰਦੀ ਹੈ।
ਸਪੈਸ਼ਲ ਰਣਨੀਤੀ
• ਨਾਕਾਬੰਦੀ ਆਪਰੇਂਸ਼ਨ ਪਹਿਲਾਂ ਕੁਝ ਮੌਕੇ ‘ਤੇ ਹੀ ਕੀਤੇ ਜਾਂਦੇ ਸਨ।
• ਹੁਣ ਇਸ ਨਾਕਾਬੰਦੀ ਦੌਰਾਨ 08 ਪੁਲਿਸ ਸਟੇਸ਼ਨਾਂ ਲਈ ਜਰੂਰੀ ਪੁਆਇੰਟਸ ਨਿਰਧਾਰਿਤ ਕੀਤੇ ਗਏ ਹਨ।
• ਹਰ ਇਕ ਪੁਲਿਸ ਸਟੇਸ਼ਨ ਨੂੰ ਆਪਣੇ ਅਧੀਨ ਆਉਦੇ ਸਾਰੇ ਪੁਆਇੰਟਸ ਕਵਰ ਕਰਨੇ ਹੋਣਗੇ।
ਆਪਰੇਂਸ਼ਨ ਦਾ ਪਲਾਨ
• ਸ਼ਹਿਰ ਵਿੱਚ ਦਾਖਲ ਅਤੇ ਬਾਹਰ ਜਾਣ ਵਾਲੇ ਰਸਤੇ ਕਵਰ ਕੀਤੇ ਜਾਣਗੇ।
• ਸਟ੍ਰੀਟ ਕ੍ਰਾਈਮ, ਖੋਹ ਅਤੇ ਹੋਰ ਗੰਭੀਰ ਜੁਰਮਾ ਨਾਲ ਨਜਿੱਠਣ ਲਈ ਅਜਿਹੀਆਂ ਜਗ੍ਹਾਵਾ ਉੱਪਰ ਖਾਸ ਨਾਕਾਬੰਦੀ ਕੀਤੀ ਜਾਵੇਗੀ।
• ਜਿਆਦਾ ਭੀੜ-ਭਾੜ ਵਾਲੀਆਂ ਜਗ੍ਹਾਵਾ ਉੱਪਰ ਸਪੈਸ਼ਲ ਚੈਕਿੰਗ ਕੀਤੀ ਜਾਵੇਗੀ।
• ਇਹ ਪੂਰਾ ਆਪਰੇਂਸ਼ਨ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਇਆ ਜਾਵੇਗਾ।
ਇਸ ਸਬੰਧੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆਂ ਗਿਆ ਕਿ ਇਸ ਚੈਕਿੰਗ ਦਾ ਮੁੱਖ ਉਦੇਸ਼ ਜਿਲ੍ਹੇ ਦੇ ਵਸਨੀਕਾਂ ਦੀ ਸੁਰੱਖਿਆਂ ਨੂੰ ਹੋਰ ਪੁਖਤਾ ਕਰਨਾਂ ਅਤੇ ਕਾਨੂੰਨ ਦੀ ਪਾਬੰਦੀ ਨੂੰ ਯਕੀਨੀ ਬਣਾਉਣਾ ਹੈ। ਪੁਲਿਸ ਟੀਮਾਂ ਵੱਲੋਂ ਵਹੀਕਲਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਅਤੇ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਚੈਕਿੰਗਾਂ ਨੂੰ ਹੋਰ ਪੁਖਤਾ ਕਰਨ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਰਾਤ ਸਮੇਂ ਲਗਾਤਾਰ ਪੁਲਿਸ ਪਾਰਟੀਆਂ ਅਤੇ ਨਾਕਾਬੰਦੀ ਦੀ ਚੈਕਿੰਗ ਵੀ ਕੀਤੀ ਜਾਦੀ ਹੈ। ਇਸ ਦੇ ਨਾਲ ਹੀ ਸਟ੍ਰੀਟ ਕ੍ਰਾਈਮ ਅਤੇ ਖੋਹ ਦੀਆ ਘਟਨਾਵਾਂ ਉੱਪਰ ਰੱਖਣ ਲਈ ਬੀਟ ਪੁਲਿਸ ਅਫਸਰਾ ਵੱਲੋਂ ਸੁਵੇਰੇ ਅਤੇ ਸ਼ਾਮ ਦੇ ਸਮੇ ਫੁੱਟ ਪੈਟਰੋਲਿੰਗ ਅਤੇ ਮੋਬਾਇਲ ਪੈਟਰੋਲਿੰਗ ਵੀ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਚੈਕਿੰਗ ਦੇ ਮਾਪਦੰਡ ਹੋਰ ਸਖ਼ਤ ਕੀਤੇ ਜਾਣਗੇ।
ਫਰੀਦਕੋਟ ਪੁਲਿਸ ਲੋਕਾਂ ਦੀ ਸੁਰੱਖਿਆਂ ਲਈ ਪੂਰੀ ਤਰ੍ਹਾ ਵਚਨਬੱਧ ਹੈ। ਫਰੀਦਕੋਟ ਪੁਲਿਸ ਵਲੋਂ ਜਨਤਾ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਪੁਲਿਸ ਦੇ ਇਸ ਉੱਦਮ ਵਿਚ ਸਹਿਯੋਗ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦੇਣ। ਇਸ ਲਈ ਉਹ ਆਪਣੇ ਨਜਦੀਕ ਪੁਲਿਸ ਸਟੇਸ਼ਨ ਜਾਂ ਪੁਲਿਸ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ। ਇਸ ਨਾਲ ਜੁਰਮ ਅਤੇ ਗੈਰ-ਕਾਨੂੰਨੀ ਹਲਚਲਾਂ ਦੇ ਖਿਲਾਫ ਪੁਲਿਸ ਨੂੰ ਸਹਿਯੋਗ ਮਿਲੇਗਾ।
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।