ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲੀਸ ਪਾਰਟੀ ’ਤੇ ਲੋਕਾਂ ਨੇ ਕੀਤਾ ਹਮਲਾ, ਮੁਲਜ਼ਮ ਫਰਾਰ
ਗੁਰਦਾਸਪੁਰ, 21 ਅਕਤੂਬਰ (ਜੀ ਨਿਊਜ)- ਜਦੋਂ ਬੀਤੀ ਦੇਰ ਸ਼ਾਮ ਗੁਰਦਾਸਪੁਰ ਸਿਟੀ ਥਾਣਾ ਦੀ ਪੁਲੀਸ ਪਿੰਡ ਅਵਾਂਖਾ ਵਿੱਚ ਇੱਕ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਜੀ ਤਾਂ ਮੁਲਜ਼ਮ ਦੇ ਰਿਸ਼ਤੇਦਾਰਾਂ ਤੇ ਹੋਰ ਸਾਥੀਆਂ ਨੇ ਪੁਲੀਸ ਨਾਲ ਧੱਕਾ-ਮੁੱਕੀ ਕੀਤੀ ਅਤੇ ਮੁਲਜ਼ਮਾਂ ਨੂੰ ਭਜਾ ਦਿੱਤਾ।
ਜਾਣਕਾਰੀ ਅਨੁਸਾਰ 18 ਅਕਤੂਬਰ ਨੂੰ ਥਾਣਾ ਸਿਟੀ ਗੁਰਦਾਸਪੁਰ ‘ਚ ਦਰਜ ਇਕ ਮਾਮਲੇ ‘ਚ ਦੋਸ਼ੀ ਅਮਰਜੀਤ ਵਾਸੀ ਪਨਿਆਰ ਦੀ ਭਾਲ ‘ਚ ਪੁਲਸ ਟੀਮ ਪਿੰਡ ਪਨਿਆਰ ਪਹੁੰਚੀ ਸੀ। ਪਤਾ ਲੱਗਾ ਹੈ ਕਿ ਅਮਰਜੀਤ ਨਾਮੀ ਕਥਿਤ ਦੋਸ਼ੀ ਆਪਣੇ ਸਹੁਰੇ ਘਰ ਅਵਾਂਖਾ ਵਿੱਚ ਲੁਕਿਆ ਹੋਇਆ ਸੀ।
ਇਹ ਵੀ ਪੜ੍ਹੋ-ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ
ਜਦੋਂ ਪੁਲੀਸ ਟੀਮ ਮੁਲਜ਼ਮ ਦੀ ਭਾਲ ਵਿੱਚ ਉਸ ਦੇ ਸਹੁਰੇ ਪਿੰਡ ਅਵਾਂਖਾ ਪੁੱਜੀ ਅਤੇ ਅਮਰਜੀਤ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਅਮਰਜੀਤ ਦੇ ਸਹੁਰੇ ਅਤੇ ਕੁਝ ਹੋਰ ਵਿਅਕਤੀਆਂ ਨੇ ਪੁਲੀਸ ਦਾ ਵਿਰੋਧ ਕੀਤਾ ਅਤੇ ਪੁਲੀਸ ਦੀ ਕੁੱਟਮਾਰ ਕੀਤੀ ਅਤੇ ਅਮਰਜੀਤ ਨੂੰ ਪੁਲੀਸ ਹਿਰਾਸਤ ਵਿੱਚੋਂ ਭਜਾ ਕੇ ਲੈ ਗਏ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਫਟ ਗਈ।
ਇਸ ਸਬੰਧੀ ਐਸ.ਐਚ.ਓ ਦੀਨਾਨਗਰ ਅਜਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪੁਲਿਸ ਪਾਰਟੀ ਨੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਐਫ.ਆਈ.ਆਰ. ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਸੀਰੀਅਲ ਨੰਬਰ 154 ਮਿਤੀ 18 ਅਕਤੂਬਰ 2024 ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਰ ਇਸ ਤੋਂ ਪਹਿਲਾਂ ਕਿ ਪੁਲੀਸ ਪਾਰਟੀ ਮੁਲਜ਼ਮਾਂ ਨੂੰ ਚੁੱਕ ਕੇ ਲੈ ਜਾਂਦੀ, ਉਨ੍ਹਾਂ ’ਤੇ ਜੋਨੂੰ ਪੁੱਤਰ ਦੇਸ ਰਾਜ, ਬੱਬੀ ਪਤਨੀ ਸੁਰਜੀਤ ਕੁਮਾਰ, ਸੁਨੀਤਾ ਉਰਫ ਚੂਹੀ ਪਤਨੀ ਕਾਲਾ, ਅਮਰ ਪੁੱਤਰ ਸੁਰਜੀਤ ਅਤੇ ਦੋ-ਤਿੰਨ ਹੋਰਾਂ ਨੇ ਹਮਲਾ ਕਰ ਦਿੱਤਾ ਅਤੇ ਇਸੇ ਦੌਰਾਨ ਏ. ਐੱਸ.ਆਈ. ਗੁਰਪਿੰਦਰ ਸਿੰਘ ਦੀ ਵਰਦੀ ਵੀ ਪਾੜ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ 14 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲੀਸ ਪਾਰਟੀ ’ਤੇ ਲੋਕਾਂ ਨੇ ਕੀਤਾ ਹਮਲਾ, ਮੁਲਜ਼ਮ ਫਰਾਰ
ਗੁਰਦਾਸਪੁਰ, 21 ਅਕਤੂਬਰ (ਜੀ ਨਿਊਜ)- ਜਦੋਂ ਬੀਤੀ ਦੇਰ ਸ਼ਾਮ ਗੁਰਦਾਸਪੁਰ ਸਿਟੀ ਥਾਣਾ ਦੀ ਪੁਲੀਸ ਪਿੰਡ ਅਵਾਂਖਾ ਵਿੱਚ ਇੱਕ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਜੀ ਤਾਂ ਮੁਲਜ਼ਮ ਦੇ ਰਿਸ਼ਤੇਦਾਰਾਂ ਤੇ ਹੋਰ ਸਾਥੀਆਂ ਨੇ ਪੁਲੀਸ ਨਾਲ ਧੱਕਾ-ਮੁੱਕੀ ਕੀਤੀ ਅਤੇ ਮੁਲਜ਼ਮਾਂ ਨੂੰ ਭਜਾ ਦਿੱਤਾ।
ਇਹ ਵੀ ਪੜ੍ਹੋ- ਕਰਵਾ ਚੌਥ ‘ਤੇ ਆਪਣੀ ਪਤਨੀ ਨੂੰ ਦਿਓ ਸਰਪ੍ਰਾਈਜ਼ ਗਿਫਟ, ਪਤਨੀ ਹੋ ਜਾਵੇਗੀ ਖੁਸ਼
ਜਾਣਕਾਰੀ ਅਨੁਸਾਰ 18 ਅਕਤੂਬਰ ਨੂੰ ਥਾਣਾ ਸਿਟੀ ਗੁਰਦਾਸਪੁਰ ‘ਚ ਦਰਜ ਇਕ ਮਾਮਲੇ ‘ਚ ਦੋਸ਼ੀ ਅਮਰਜੀਤ ਵਾਸੀ ਪਨਿਆਰ ਦੀ ਭਾਲ ‘ਚ ਪੁਲਸ ਟੀਮ ਪਿੰਡ ਪਨਿਆਰ ਪਹੁੰਚੀ ਸੀ। ਪਤਾ ਲੱਗਾ ਹੈ ਕਿ ਅਮਰਜੀਤ ਨਾਮੀ ਕਥਿਤ ਦੋਸ਼ੀ ਆਪਣੇ ਸਹੁਰੇ ਘਰ ਅਵਾਂਖਾ ਵਿੱਚ ਲੁਕਿਆ ਹੋਇਆ ਸੀ।
ਜਦੋਂ ਪੁਲੀਸ ਟੀਮ ਮੁਲਜ਼ਮ ਦੀ ਭਾਲ ਵਿੱਚ ਉਸ ਦੇ ਸਹੁਰੇ ਪਿੰਡ ਅਵਾਂਖਾ ਪੁੱਜੀ ਅਤੇ ਅਮਰਜੀਤ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਅਮਰਜੀਤ ਦੇ ਸਹੁਰੇ ਅਤੇ ਕੁਝ ਹੋਰ ਵਿਅਕਤੀਆਂ ਨੇ ਪੁਲੀਸ ਦਾ ਵਿਰੋਧ ਕੀਤਾ ਅਤੇ ਪੁਲੀਸ ਦੀ ਕੁੱਟਮਾਰ ਕੀਤੀ ਅਤੇ ਅਮਰਜੀਤ ਨੂੰ ਪੁਲੀਸ ਹਿਰਾਸਤ ਵਿੱਚੋਂ ਭਜਾ ਕੇ ਲੈ ਗਏ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਫਟ ਗਈ।
ਇਹ ਵੀ ਪੜ੍ਹੋ-21 ਅਕਤੂਬਰ, ਮੇਸ਼ ਤੋਂ ਮੀਨ ਰਾਸ਼ੀ ਦੇ ਲੋਕਾਂ ਲਈ ਕਿਹੋ ਜਿਹਾ ਰਹੇਗਾ, ਜਾਣੋ ਅੱਜ ਦਾ ਰਾਸ਼ੀਫਲ
ਇਸ ਸਬੰਧੀ ਐਸ.ਐਚ.ਓ ਦੀਨਾਨਗਰ ਅਜਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪੁਲਿਸ ਪਾਰਟੀ ਨੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਐਫ.ਆਈ.ਆਰ. ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਸੀਰੀਅਲ ਨੰਬਰ 154 ਮਿਤੀ 18 ਅਕਤੂਬਰ 2024 ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਰ ਇਸ ਤੋਂ ਪਹਿਲਾਂ ਕਿ ਪੁਲੀਸ ਪਾਰਟੀ ਮੁਲਜ਼ਮਾਂ ਨੂੰ ਚੁੱਕ ਕੇ ਲੈ ਜਾਂਦੀ, ਉਨ੍ਹਾਂ ’ਤੇ ਜੋਨੂੰ ਪੁੱਤਰ ਦੇਸ ਰਾਜ, ਬੱਬੀ ਪਤਨੀ ਸੁਰਜੀਤ ਕੁਮਾਰ, ਸੁਨੀਤਾ ਉਰਫ ਚੂਹੀ ਪਤਨੀ ਕਾਲਾ, ਅਮਰ ਪੁੱਤਰ ਸੁਰਜੀਤ ਅਤੇ ਦੋ-ਤਿੰਨ ਹੋਰਾਂ ਨੇ ਹਮਲਾ ਕਰ ਦਿੱਤਾ ਅਤੇ ਇਸੇ ਦੌਰਾਨ ਏ. ਐੱਸ.ਆਈ. ਗੁਰਪਿੰਦਰ ਸਿੰਘ ਦੀ ਵਰਦੀ ਵੀ ਪਾੜ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ 14 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।