ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਕਾ ਮੰਤਰੀਆਂ ਅਤੇ ਕੋਰ ਕਮੇਟੀ ਮੈਂਬਰਾਂ ਨੂੰ ਕੀਤਾ ਤਲਬ, 2 ਦਸੰਬਰ ਨੂੰ ਹੋਵੇਗੀ ਮੀਟਿੰਗ
ਸ੍ਰੀ ਅਮ੍ਰਿਤਸਰ ਸਾਹਿਬ- ਪੰਜਾਬ ਵਿੱਚ 2007 ਤੋਂ 2017 ਤੱਕ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਹੈ। ਜਿਸ ਤੋਂ ਬਾਅਦ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਿੰਘ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਦੇਣਗੇ।
ਇਹ ਵੀ ਪੜ੍ਹੋ-ਹੁਣ ਸਭ ਦੀਆਂ ਨਜ਼ਰਾਂ ਡੱਲੇਵਾਲ ‘ਤੇ, ਮਰਨ ਵਰਤ ਤੋਂ ਪਹਿਲਾਂ ਪਰਿਵਾਰ ਦੇ ਨਾਂ ਕਰਵਾਈ ਜ਼ਮੀਨ, ਪਰਿਵਾਰ ਤੋਂ ਲਿਆ ਅਹਿਦ
ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿੱਚ ਦੂਜੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖਿਆ ਸੀ। ਜਿਸ ਵਿੱਚ ਉਨ੍ਹਾਂ ਨੇ ਤਨਖਾਹ ਦੇ ਇਕਰਾਰਨਾਮੇ ਵਿੱਚ ਲੱਗੇ ਸਮੇਂ ਦਾ ਹਵਾਲਾ ਦਿੰਦੇ ਹੋਏ ਤਨਖ਼ਾਹ ਜਲਦੀ ਦੇਣ ਦੀ ਅਪੀਲ ਕੀਤੀ ਸੀ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਇੱਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੱਥਾ ਟੇਕਣਾ ਚਾਹੁੰਦੇ ਹਨ।
ਰਾਮ ਰਹੀਮ ਨੂੰ ਮੁਆਫ਼ ਕਰਨ ਵਾਲੇ ਜਥੇਦਾਰਾਂ ਤੋਂ ਮੰਗਿਆ ਜਵਾਬ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਾਲੇ ਤਿੰਨ ਸਾਬਕਾ ਜਥੇਦਾਰਾਂ ਤੋਂ ਵੀ ਸਪੱਸ਼ਟੀਕਰਨ ਮੰਗਿਆ ਹੈ। ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਕੋਰ ਕਮੇਟੀ ਵੀ ਬੁਲਾਈ ਗਈ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਲ 2015 ਵਿੱਚ ਕੰਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਆਗੂਆਂ ਨੂੰ ਵੀ ਤਲਬ ਕੀਤਾ ਹੈ। ਇਹ ਉਹ ਸਾਲ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਅਤੇ ਸੰਗਤਾਂ ‘ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ-‘ਆਪ’ ਨੇ ਕਬੂਲਿਆ ਸੱਚ! ਸਾਨੂੰ ਤੇ ਬਾਗੀ ਬਾਠ ਹੀ ਲੈ ਬੈਠਾ…ਨਹੀਂ ਤਾਂ…
ਐਸਜੀਪੀਸੀ ਪ੍ਰਧਾਨ ਨੂੰ ਵੀ ਤਲਬ ਕੀਤਾ ਹੈ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਤਲਬ ਕੀਤਾ ਹੈ। ਸਿੰਘ ਸਹਿਬਾਨ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ।
ਕੌਣ ਕੌਣ ਸਨ ਵਜ਼ੀਰ ?
ਬਿਕਰਮ ਸਿੰਘ ਮਜੀਠੀਆ- ਮਾਲ, ਸੂਚਨਾ ਅਤੇ ਪ੍ਰਸਾਰਣ ਅਤੇ ਆਫ਼ਤ ਪ੍ਰਬੰਧਨ ਮੰਤਰੀ
ਦਲਜੀਤ ਸਿੰਘ ਚੀਮਾ-ਸਿੱਖਿਆ ਮੰਤਰੀ
ਮਨਪ੍ਰੀਤ ਸਿੰਘ ਬਾਦਲ – ਵਿੱਤ ਮੰਤਰੀ
ਪਰਮਿੰਦਰ ਸਿੰਘ ਢੀਂਡਸਾ- ਵਿੱਤ ਮੰਤਰੀ
ਸਿਕੰਦਰ ਸਿੰਘ ਮਲੂਕਾ- ਪੰਚਾਇਤ ਮੰਤਰੀ
ਜਗੀਰ ਕੌਰ- ਸਮਾਜਿਕ ਸੁਰੱਖਿਆ ਅਤੇ ਮਹਿਲਾ ਵਿਕਾਸ ਮੰਤਰੀ
ਗੁਲਜ਼ਾਰ ਸਿੰਘ ਰਣੀਕੇ- ਖੇਡ ਮੰਤਰੀ
ਸ਼ਰਨਜੀਤ ਸਿੰਘ ਢਿੱਲੋਂ- ਸਿੰਚਾਈ ਮੰਤਰੀ
ਆਦੇਸ਼ ਪ੍ਰਤਾਪ ਸਿੰਘ ਕੈਰੋਂ-ਆਬਕਾਰੀ ਵਿਭਾਗ
ਸਰਵਣ ਸਿੰਘ ਫਿਲੌਰ- ਜੇਲ੍ਹ ਅਤੇ ਸੈਰ ਸਪਾਟਾ ਮੰਤਰੀ
ਸੁਰਜੀਤ ਸਿੰਘ ਰੱਖੜਾ- ਉਚੇਰੀ ਸਿੱਖਿਆ ਅਤੇ ਜਲ ਸਪਲਾਈ ਮੰਤਰੀ
ਜਨਮੇਜਾ ਸਿੰਘ ਸੇਖੋਂ- ਲੋਕ ਨਿਰਮਾਣ ਮੰਤਰੀ
ਸੁੱਚਾ ਸਿੰਘ ਲੰਗਾਹ-ਖੇਤੀਬਾੜੀ ਮੰਤਰੀ
ਸੋਹਣ ਸਿੰਘ ਠੰਡਲ- ਜੇਲ ਮੰਤਰੀ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਕਾ ਮੰਤਰੀਆਂ ਅਤੇ ਕੋਰ ਕਮੇਟੀ ਮੈਂਬਰਾਂ ਨੂੰ ਕੀਤਾ ਤਲਬ, 2 ਦਸੰਬਰ ਨੂੰ ਹੋਵੇਗੀ ਮੀਟਿੰਗ
ਸ੍ਰੀ ਅਮ੍ਰਿਤਸਰ ਸਾਹਿਬ- ਪੰਜਾਬ ਵਿੱਚ 2007 ਤੋਂ 2017 ਤੱਕ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਹੈ। ਜਿਸ ਤੋਂ ਬਾਅਦ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਿੰਘ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਦੇਣਗੇ।
ਇਹ ਵੀ ਪੜ੍ਹੋ-ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ; ਸੀਸੀਟੀਵੀ ਫੁਟੇਜ ਆਈ ਸਾਹਮਣੇ
ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿੱਚ ਦੂਜੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖਿਆ ਸੀ। ਜਿਸ ਵਿੱਚ ਉਨ੍ਹਾਂ ਨੇ ਤਨਖਾਹ ਦੇ ਇਕਰਾਰਨਾਮੇ ਵਿੱਚ ਲੱਗੇ ਸਮੇਂ ਦਾ ਹਵਾਲਾ ਦਿੰਦੇ ਹੋਏ ਤਨਖ਼ਾਹ ਜਲਦੀ ਦੇਣ ਦੀ ਅਪੀਲ ਕੀਤੀ ਸੀ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਇੱਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੱਥਾ ਟੇਕਣਾ ਚਾਹੁੰਦੇ ਹਨ।
ਰਾਮ ਰਹੀਮ ਨੂੰ ਮੁਆਫ਼ ਕਰਨ ਵਾਲੇ ਜਥੇਦਾਰਾਂ ਤੋਂ ਮੰਗਿਆ ਜਵਾਬ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਾਲੇ ਤਿੰਨ ਸਾਬਕਾ ਜਥੇਦਾਰਾਂ ਤੋਂ ਵੀ ਸਪੱਸ਼ਟੀਕਰਨ ਮੰਗਿਆ ਹੈ। ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਕੋਰ ਕਮੇਟੀ ਵੀ ਬੁਲਾਈ ਗਈ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਲ 2015 ਵਿੱਚ ਕੰਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਆਗੂਆਂ ਨੂੰ ਵੀ ਤਲਬ ਕੀਤਾ ਹੈ। ਇਹ ਉਹ ਸਾਲ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਅਤੇ ਸੰਗਤਾਂ ‘ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ-ਭਾਰਤ ਨੇ ਪਰਥ ਟੈਸਟ ‘ਚ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ
ਐਸਜੀਪੀਸੀ ਪ੍ਰਧਾਨ ਨੂੰ ਵੀ ਤਲਬ ਕੀਤਾ ਹੈ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਤਲਬ ਕੀਤਾ ਹੈ। ਸਿੰਘ ਸਹਿਬਾਨ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ।
ਕੌਣ ਕੌਣ ਸਨ ਵਜ਼ੀਰ ?
ਬਿਕਰਮ ਸਿੰਘ ਮਜੀਠੀਆ- ਮਾਲ, ਸੂਚਨਾ ਅਤੇ ਪ੍ਰਸਾਰਣ ਅਤੇ ਆਫ਼ਤ ਪ੍ਰਬੰਧਨ ਮੰਤਰੀ
ਦਲਜੀਤ ਸਿੰਘ ਚੀਮਾ-ਸਿੱਖਿਆ ਮੰਤਰੀ
ਮਨਪ੍ਰੀਤ ਸਿੰਘ ਬਾਦਲ – ਵਿੱਤ ਮੰਤਰੀ
ਪਰਮਿੰਦਰ ਸਿੰਘ ਢੀਂਡਸਾ- ਵਿੱਤ ਮੰਤਰੀ
ਸਿਕੰਦਰ ਸਿੰਘ ਮਲੂਕਾ- ਪੰਚਾਇਤ ਮੰਤਰੀ
ਜਗੀਰ ਕੌਰ- ਸਮਾਜਿਕ ਸੁਰੱਖਿਆ ਅਤੇ ਮਹਿਲਾ ਵਿਕਾਸ ਮੰਤਰੀ
ਗੁਲਜ਼ਾਰ ਸਿੰਘ ਰਣੀਕੇ- ਖੇਡ ਮੰਤਰੀ
ਸ਼ਰਨਜੀਤ ਸਿੰਘ ਢਿੱਲੋਂ- ਸਿੰਚਾਈ ਮੰਤਰੀ
ਆਦੇਸ਼ ਪ੍ਰਤਾਪ ਸਿੰਘ ਕੈਰੋਂ-ਆਬਕਾਰੀ ਵਿਭਾਗ
ਸਰਵਣ ਸਿੰਘ ਫਿਲੌਰ- ਜੇਲ੍ਹ ਅਤੇ ਸੈਰ ਸਪਾਟਾ ਮੰਤਰੀ
ਸੁਰਜੀਤ ਸਿੰਘ ਰੱਖੜਾ- ਉਚੇਰੀ ਸਿੱਖਿਆ ਅਤੇ ਜਲ ਸਪਲਾਈ ਮੰਤਰੀ
ਜਨਮੇਜਾ ਸਿੰਘ ਸੇਖੋਂ- ਲੋਕ ਨਿਰਮਾਣ ਮੰਤਰੀ
ਸੁੱਚਾ ਸਿੰਘ ਲੰਗਾਹ-ਖੇਤੀਬਾੜੀ ਮੰਤਰੀ
ਸੋਹਣ ਸਿੰਘ ਠੰਡਲ- ਜੇਲ ਮੰਤਰੀ
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।